ਪੰਜਾਬ ਦੇ ਤਕਰੀਵਨ ਹਰ ਪਰਿਵਾਰ ਨਾਲ ਜੁੜਿਆ ਹੈ ਇਹ “ਪਰਲਜ ਗਰੂੱਪ” ਦਾ ਮਾਮਲਾ- ਰਾਮਜੀਤ ਬਰੇਟਾ

ss1

ਪੰਜਾਬ ਦੇ ਤਕਰੀਵਨ ਹਰ ਪਰਿਵਾਰ ਨਾਲ ਜੁੜਿਆ ਹੈ ਇਹ “ਪਰਲਜ ਗਰੂੱਪ” ਦਾ ਮਾਮਲਾ- ਰਾਮਜੀਤ ਬਰੇਟਾ

“ਪਰਲਜ ਗਰੂੱਪ” ਇਕ ਅਜਿਹੀ ਚਿੱਟ ਫੰਡ ਕੰਪਨੀ  ਸੀ ਜੋ ਲੋਕਾ ਦੇ ਪੈਸੇ ਨੂੰ ਮੁਨਾਫੇ ਵਿੱਚ ਬਦਲਣ ਦਾ ਦਾਅਵਾ ਕਰਦੀ ਐਫਡੀਆ ਕਰਵਾਉਂਦੀ ਸੀ,ਸਰਕਾਰ ਨਾਲੋ ਜਿਆਦਾ ਵਿਆਜ ਦੇਣ ਦਾ ਦਾਅਵਾ ਕਰਦੀ ਸੀ, ਕਿਸ਼ਤਾ ਰਾਹੀ ਭਰਵਾਈਆ ਜਾਂਣ ਵਾਲੀਆ ਪੋਲਸੀਆ ਤੇ ਚੱਕਰਵਰਤੀ ਵਿਆਜ ਦੇਣ ਦਾ ਦਾਅਵਾ ਕਰਦੀ ਸੀ, ਛੇ ਸਾਲਾ ਵਿੱਚ ਪੈਸੇ ਦੁੱਗਣੇ ਕਰਨ ਦਾ ਦਾਅਵਾ ਕਰਦੀ ਸੀ। ਲੋਕਾ ਵਿੱਚ ਇਸ ਕੰਪਨੀ ਦੇ ਹਰਮਨ ਪਿਆਰੀ ਹੋਣ ਦੇ ਕਾਰਣ “ਪਰਲਜ ਗਰੂੱਪ” ਦੇ ਪੂਰੇ ਭਾਰਤ ਵਿੱਚ ਤਕਰੀਵਨ 60 ਲੱਖ ਤੋ ਜਿਆਦਾ ਏਜੰਟ ਹਨ। “ਪਰਲਜ ਗਰੂੱਪ”ਵਿੱਚ ਨਿਵੇਸ਼ ਕਰਨ ਲਈ ਚੈਨ ਸਿਸਮਟ ਵਰਤਿਆ ਜਾਂਦਾ ਸੀ ਇਸ ਦੇ ਏਜੰਟ ਜਿੰਨੀ ਲੰਮੀ ਚੈਨ ਬਣਾ ਲੈਂਦੇ ਹਨ ਏਜੰਟ ਨੂੰ ਉਸ ਹਿਸਾਬ ਨਾਲ ਹਿ ਕਮਿਸਨ ਦਿੱਤਾ ਜਾਂਦਾ ਸੀ ਇਸ ਦੇ ਕਈ ਏਜੰਟ ਦੋ ਢਾਈ ਲੱਖ ਰੁਪਿਆ ਮਹੀਨੇ ਦੀ ਤਨਖਾਹ ਕਮਿਸਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਸੀ ਗੱਡੀਆ,ਮੋਟਰ ਸਾਇਕਲ ਗਿਫਟ ਦੇ ਰੂਪ ਵਿੱਚ ਏਜੰਟਾ ਨੇ ਪ੍ਰਾਪਤ ਕੀਤੇ ਹਨ । ਪੈਸੇ ਲਗਾਉਣ ਲਈ “ਪਰਲਜ ਗਰੂੱਪ” ਵਿੱਚ ਵੱਡੀਆ, ਛੋਟੀਆ ਵੱਧ, ਘੱਟ ਪੈਸੇਆ ਵਾਲੀਆ ਸਕੀਮਾ ਹੋਣ ਕਾਰਣ ਲੋਕਾ ਵਿੱਚ ਫੈਲਾਅ ਕਰ ਗਈ। ਸਭ ਤੋ ਜਿਆਦਾ ਫੈਲਾਅ ਬੀਬੀਆ ਦੇ ਪ੍ਰਚਾਰ ਕਾਰਣ ਵੀ ਹੋਇਆ ਕਾਰਣ ਸੀ ਕਿ 8,10 ਸਾਲ ਹਰ ਮਹੀਨੇ 500, 1000 ਰੁਪਿਆ ਭਰ ਕੇ ਲੱਖ ਡੇਡ ਲੱਖ ਰੁਪਿਆ ਇਕੱਠਾ ਕਰਕੇ “ਧੀ”ਦਾ ਵਿਆਹ ਸੋਖੇ ਤਰੀਕੇ ਨਾਲ ਕਰ ਲਵਾਗੇਂ ਜਾਂ ਵੱਡੇ ਹੋਣ ਤੇ ਜਵਾਕਾ ਨੂੰ ਵਧਿਆ ਕੋਰਸ ਵੱਡੀਆ ਕਲਾਸਾ ਦੀ ਪੜਾਈ ਸੋਖੇ ਤਰੀਕੇ ਨਾਲ ਕਰਵਾ ਲਵਾਗੇਂ ਜਦੋ ਨੂੰ “ਸੈਂਡੀ” 12ਵੀ ਪਾਸ ਕਰੇਗਾ ਤਾਂ ਲੱਖ ਤਾਂ ਇਕੱਠਾ ਹੋਈ ਜਾਊ ਜਿਸ ਨਾਲ ਫਲਾਣਾ ਕੋਰਸ ਕਰਵਾ ਕੇ ਬਾਹਰ ਭੈਜ ਦੇਵਾਗੇ  ਜਾ 12 ਪਾਸ ਕਰਵਾ ਕੇ ਕਿਸੇ ਸੂਬੇਦਾਰ ਨੂੰ ਲੈ ਦੇ ਕੇ “ਜੀਤੇ” ਨੂੰ ਫੋਜ ਵਿੱਚ ਭਰਤੀ ਕਰਵਾ ਦੇਵਾਗੇਂ
ਇਸੇ ਤਰਾਂ “ਗੁਰਨਾਮ ਕੌਰ” ਨੇ ਸੋਚਿਆ ਕਿ ਆਪ ਤਾਂ ਰੂੜਣਾ ਸਾਰਾ ਦਿਨ ਸਰਾਬ ਵਿੱਚ ਡੂੱਬਿਆ ਰਹਿੰਦਾ ਹੈ ਇਸਨੁੰ ਤਾਂ ਚੜੇ ਉਤਰੇ ਦੀ ਸੋਚ ਹੈ ਨਹੀ “ਧੀ”ਤਾਂ ਆਏ ਦਿਨ ਵਧਦੀ ਹੈ “ਕਰਮੇ”ਏਜੰਟ ਦੀ ਸਲਾਹ ਨਾਲ ਉਸ ਨੇ ਵੀ ਟੂੰਮਾ ਵੇਚ ਕੇ ਐਫਡੀ ਕਰਵਾ ਲਈ। ਇਸ ਤਰਾਂ ਸਮਾਜ ਦੀਆਂ ਬੁਰਾਈਆ ਦਾ ਫਾਇਦਾ “ਨਿਰਮਲ ਸਿੰਘ ਭੰਗੂ” ਵਰਗੇ  ਸਾਤਿਰ ਆਦਮੀ  ਉਠਾ ਹਿ ਜਾਂਦੇ ਹਨ। ਏਜੰਟ ਵੀ ਇਸੇ ਤਰਾਂ ਦੇ ਭਾਸਣਾ ਨਾਲ ਲੋਕਾ ਨੂੰ ਤਿਆਰ ਕਰਦੇ ਸੀ। ਕਈ ਏਜੰਟਾ ਨੇ ਮਿੱਤਰਤਾ ਦਾ ਰਿਸਤੇਦਾਰੀਆ ਦਾ ਸਵਾਲ ਪਾ ਕੇ ਗ੍ਰਾਹਕਾ ਨੂੰ ਤਿਆਰ ਕੀਤਾ। ਇਸ ਲਾਇੰਨ ਵਿੱਚ ਕੋਈ ਕਿਸੇ ਦਾ ਬੂਰਾ ਨਹੀ ਚਾਹੁੰਦੇ ਸੀ ਸਗੋ ਭਲਾ ਕਰਨ ਲਈ ਹਿ ਸਭ ਕਰ ਰਹੈ ਸੀ। ਇਸ ਤਰਾਂ “ਪਰਲਜ ਗਰੂੱਪ” ਦੀਆਂ ਜੜਾ ਫੈਲਦੀਆ ਗਈਆ ਸਰਕਾਰੀ ਸਹਿ ਵੀ ਮਿਲਦੀ ਗਈ “ਪਰਲਜ ਗਰੂੱਪ”ਦੀ ਚੜਾਈ ਦਿਨੋ ਦਿਨ ਵਧਦੀ ਗਈ ਲੋਕਾ ਦਾ ਵਿਸ਼ਵਾਸ ਵਧਦਾ ਗਇਆ ਸਰਕਾਰ ਦੀ ਸਮੂਲਿਅਤ ਨੇ ਲੋਕਾ ਦੇ ਵਿਸ਼ਵਾਸ ਨੂੰ ਹੋਰ ਮਜਬੂਤ ਕਰ ਦਿੱਤਾ। ਪੰਜਾਬ ਦੀ ਬਾਦਲ ਸਰਕਾਰ ਨੇ ਕਰਵਾਏ “ਕਬੱਡੀ ਵਿਸ਼ਵ ਕੱਪ” ਦੇ ਵਿੱਚ “ਪਰਲਜ ਗਰੂੱਪ”ਨੂੰ ਮੇਨ ਰਿਸਵੋਂਸ਼ਰ ਤੋਰ ਤੇ ਪੇਸ ਕਰਨਾ ਸੁਰੂ ਕਰ ਦਿੱਤਾ ਟੀਵੀ ਚੈਨਲਾ ਤੇ ਮਸੂਰੀਆ ਰਾਹੀ ਪ੍ਰਚਾਰ ਕੀਤਾ ਗਇਆ ਲੋਕਾ ਦਾ ਵਿਸ਼ਵਾਸ ਹੋਰ ਵਧ ਗਇਆ ਵੱਡੇ ਪੱਧਰ ਤੇ ਪੈਸ਼ਾ ਨਿਵੇਸ਼ ਹੋਣਾ ਸੁਰੂ ਹੋ ਗਇਆ ਲੋਕ ਜਮੀਨਾ ਵੇਚ ਕੇ ਐਫਡੀਆ ਕਰਵਾਉਂਣ ਲੱਗ ਪਏ ਜਦੋ ਕੰਪਨੀ ਦੇ ਕੰਮ ਵਾਰੇ ਪੁੱਛਿਆ ਜਾਂਦਾ ਸੀ ਤਾਂ ਜਵਾਬ ਮਿਲਦਾ ਸੀ ਕੰਪਨੀ ਸਸਤੀਆ ਜਮੀਨਾ ਖ੍ਰੀਦ ਕੇ ਹੋਟਲ,ਕਾਲਜ,ਹਸਪਤਾਲ ਬਗੈਰਾ ਖੋਲਦੀ ਹੈ ਇਸ ਤਰਾਂ ਲੋਕ ਮੱਕੜਜਾਲ ਦੇ ਵਿੱਚ ਧਸ ਗਏ। ਕਿਰਕਟਰ ਯੁਵਰਾਜ ਸਿੰਘ, ਹਰਭਜਨ, ਬ੍ਰੇਟ ਲੀ ਦਾ ਨਾਮ ਵੀ “ਪਰਲਜ ਗਰੂੱਪ”ਨਾਲ ਜੂੜਿਆ ਅਚਾਨਕ ਦਸੰਬਰ 2013 ਦੇ ਵਿੱਚ ਨਿਵੇਸ਼ਕਾ ਦਾ ਆਰੋਪ ਲੱਗਦਾ ਹੈ ਕਿ ਕੰਪਨੀ ਮਜੋਰਟੀ ਪੂਰੀ ਹੋਣ ਤੋ ਬਾਅਦ ਪੈਸੈ ਵਾਪਿਸ ਨਹੀ ਕਰ ਰਹੀ। ਦਰਾਅਸਲ ਸੰਨ 1983 ਦੇ ਦੌਰਾਣ ਡੇਅਰੀ ਫਾਰਮ ਦਾ ਧੰਦਾ ਛੱਡਕੇ “ਨਿਰਮਲ ਸਿੰਘ ਭੰਗੂ” ਨੇ “ਪਰਲਜ ਗੋਲਡਣ ਫੈਰੋਸਿਟ ਲਿਮਟਡ”ਨਾਮ ਦੀ ਕੰਪਨੀ ਬਣਾ ਕੇ ਕੰਮ ਸੁਰੂ ਕੀਤਾ ਸੀ ਇਸ ਤੋ ਬਾਅਦ ਹੋਰ ਪ੍ਰੋਜੈਕਟ ਵੀ ਚਲਾਏ।  ਫਿਰ ਸੰਨ 1998 ਦੇ ਵਿੱਚ ਸਰਕਾਰੀ ਏਜੰਸੀ ਸੇਵੀ (SEBI) ਨੇ ਪਰਲਜ ਕੰਪਨੀ ਨੂੰ ਫਰੋਡ ਕਰਾਰ ਦਿੰਦੇ ਹੋਏ ਕਾਬੂ ਕੀਤਾ ਪਰ ਸਰਕਾਰੀ ਪਹੁੰਚ ਜਾ ਕਹਿ ਲਵੋ ਕਿਸੇ ਨਾ ਕਿਸੇ ਜੁਗਾੜ ਨਾਲ ਇਹ ਮਾਮਲਾ ਲੰਮਾ ਟਾਇੰਮ ਲਟਕਦਾ ਰਹਿਆ ਫਿਰ ਫਰਬਰੀ 2014 ਦੇ ਵਿੱਚ ਸੀਬੀਆਈ (CBI) ਨੇ “ਨਿਰਮਲ ਸਿੰਘ ਭੰਗੂ” ਤੇ ਹੋਰਾ ਖਿਲਾਫ ਘਪਲੇ ਦਾ ਕੇਸ ਦਰਜ ਕੀਤਾ ਤੇ ਕਈ ਦਫਤਰਾ ਤੇ ਛਾਪੇਮਾਰੀ ਵੀ ਕੀਤੀ। ਇਸੇ ਦੌਰਾਣ (SEBI) ਨੇ ਪਰਲਜ ਦੇ ਕਈ ਖਾਤੇ ਵੀ ਬੰਦ ਕਰ ਦਿੱਤੇ ਫਰਬਰੀ 2014 ਨੂੰ ਕੇਸ ਦਰਜ ਕਰਦੇ ਸਮੇਂ ਹਿ ਕੋਰਟ ਨੇ (SEBI)ਨੂੰ ਛੇ ਮਹੀਨੇ ਦੇ ਅੰਦਰ-ਅੰਦਰ ਨਿਵੇਸ਼ਕਾ ਨੂੰ ਪੈਸੇ ਵਾਪਿਸ ਕਰਨ ਦਾ ਹੁਕਮ ਵੀ ਦਿੱਤਾ ਸੀ ਪਰ ਕੋਈ ਕਾਰਵਾਈ ਨਾ ਹੋਈ ਆਂਮ ਲੋਕਾ ਦੀ ਕੋਈ ਸੂਣਵਾਈ ਨਾ ਹੋਈ। ਲੋਕ ਆਪਣੇ ਏਜੰਟਾ ਦਾ ਰਾਹ ਘੇਰਣ ਲੱਗ ਪਏ ਇਸੇ ਸਿਲਸਿਲੇ ਦੌਂਰਾਣ ਕਈ ਏਜੰਟਾ ਦਾ ਕੁਟਾਪਾ ਵੀ ਹੋਇਆ। ਮਸਲਾ ਭਖਦਾ ਗਇਆ ਨਿਵੇਸ਼ਕਾ ਤੇ ਏਜੰਟਾ ਨੇ ਮਿਲਕੇ ਜਥੇਵੰਦੀ ਤਿਆਰ ਕੀਤੀ। “ਇਨਸਾਫ ਦੀ ਅਵਾਜ ਆਰਗੇਨਾਈਜੇਸ਼ਨ” ਜਥੇਵੰਦੀ ਨੇ ਧਰਨੇ ਪ੍ਰਦਸ਼ਨ ਸੁਰੂ ਕੀਤੇ ਪਰਲਜ ਦੇ ਦਫਤਰਾ ਮੂਹਰੇ ਜਾ ਕੇ ਧਰਨੇ ਲਾਏ। ਸੱਤਾ ਧਿਰ ਤੋ ਲੈ ਕੇ ਵਿਰੋਧੀ ਧਿਰ ਤੱਕ ਮੰਗ ਪੱਤਰ ਦਿੱਤੇ ਪਰ ਕੋਈ ਅਸਰ ਨਾ ਹੋਇਆ। ਧਰਨੇ ਦਿੱਲੀ ਦੇ ਜੰਤਰ-ਮੰਤਰ ਤੱਕ ਪਹੁੰਚੇ। ਚੌਂਣਾ ਦਾ ਮਹੋਲ ਵੀ ਭਖਦਾ ਗਇਆ ਇਸੇ ਦੌਂਰਾਣ ਰੈਲੀਆ ਦਾ ਦੌਰ ਸੁਰੂ ਹੋਇਆ ਕਈ ਮਾਮਲੇਆ ਵਿੱਚ ਢੇ ਢੇਰੀ ਹੋ ਚੁੱਕੀ ਬਾਦਲ ਸਰਕਾਰ ਨੇ ਸਦਭਾਵਨਾ ਰੈਲੀ ਦੀ ਸੂਰਵਾਤ ਬਠਿੰਡਾ ਤੋ ਪਰਲ ਦੀ ਜਮੀਨ ਦੇ ਗਰਾਂਉਡ ਤੋ ਕੀਤੀ ਤੇ ਪਰਲ ਨਾਲ ਯਾਰੀਆ ਦਾ ਸਬੂਤ ਦਿੱਤਾ ਵਿਰੋਧੀ ਧਿਰਾ ਕੋਲ ਜਥੇਵੰਦੀ ਦਾ ਵਿਰੋਧ ਦਰਜ ਹੋਇਆ ਅਖਵਾਰੀ ਵਿਆਨ ਆਏ। ਫਿਰ ਘਪਲੇਆ ਦੀ ਮਾਂ ਕਾਂਗਰਸ ਕਿੱਥੋ ਪਿੱਛੇ ਰਹਿੰਣ ਵਾਲੀ ਸੀ ਉਹਨਾ ਨੇ ਵੀ ਸੂਰਵਾਤ ਤਾਜਪੋਸੀ ਰੈਲੀ ਬਠਿੰਡਾ ਦੇ ਉਸੇ ਪਰਲ ਵਾਲੇ ਗਰਾਂਉਡ ਤੋ ਕੀਤੀ। ਇਸੇ ਦੋਰਾਣ ਜਥੇਵੰਦੀ ਬਹੁਤ ਪਾਰਟੀਆ ਦੇ ਲੀਡਰਾ ਨੂੰ ਮਿਲੀ। ਆਪ ਪਾਰਟੀ ਤੋ ਆਸ ਬੱਝੀ ਜਥੇਵੰਦੀ ਨੇ ਭਗਵੰਤ ਮਾਨ,ਸੰਜੇ ਸਿੰਘ,ਦੁਰਗੇਸ ਪਾਠਕ,ਛੋਟੇਪੁਰ ਹੋਰ ਨਾਲ ਕਈ ਵਾਰ ਮੁਲਾਕਾਤ ਕੀਤੀ ਮਾਮਲੇ ਨੂੰ ਸੰਸਦ ਤੱਕ ਲੈ ਕੇ ਜਾਂਣ ਲਈ ਕਈ ਮੰਗ ਪੱਤਰ ਦਿੱਤੇ ਪਰ ਉਹ ਮੰਗ ਪੱਤਰ ਤਾਂ ਸਾਂਮੀ ਭੂਜਿਆ ਰੱਖਣ ਦੇ ਕੰਮ ਆਂਊਦੇ ਰਹੇ ਹਰ ਰੋਜ ਲਾਰੇਆ ਨਾਲੋ ਅੰਦਰੋ ਗੱਲ ਨਿੱਕਲ ਕੇ ਆਈ ਭਗਵੰਤ ਮਾਨ ਸੰਸਦ ਵਿੱਚ ਉਹੀ ਮਾਮਲਾ ਬੋਲਦਾ ਹੈ ਜਿਸ ਦੀ ਇਜਾਜਤ ਹਾਈਕਮਾਂਡ ਦਿੰਦੀ ਹੈ ਇਸੇ ਤੋ ਸਾਬਿਤ ਹੋ ਜਾਂਦਾ ਹੈ ਕਿ ਹਾਈਕਮਾਂਡ ਨੇ ਪਰਲ ਨਾਲ ਕੋਲੇਆ ਦੀ ਦਲਾਲੀ ਕਰ ਹਿ ਰੱਖੀ ਹੋਵੇਗੀ। ਕੇਜਰੀਵਾਲ ਪੰਜਾਬ ਦੋਰੇ ਤੇ ਆਇਆ ਸਗਰੂੰਰ ਜਿਲੇ ਦੇ (ਛਾਜਲੀ) ਦੀ ਸਟੈਜ ਤੋ ਰਵਾਇਤੀ ਵਿਆਨ ਦਾਗ ਕੇ ਫੂਰਰ ਸਭਕੋ ਅੰਦਰ ਕਰਦੇਗੇਂ ਜੋ ਆਪਦੇ ਐਮ.ਪੀ ਨੂੰ ਬੋਲਣ ਤੋ ਰੋਕਦੇ ਨੇ ਸਵਾਹ ਅੰਦਰ ਕਰਨਗੇ। ਸੋ ਸਮਾਂ ਚਾਲੇ ਪਾਉਂਦਾ ਗਇਆ ਜਥੇਵੰਦੀ ਪਟਿਆਲਾ ਤੋ ਆਪ ਦੇ ਬਾਗੀ ਐਂਮ.ਪੀ ਡਾ:ਧਰਮਵੀਰ ਗਾਂਧੀ ਜੀ ਨੂੰ ਮਿਲੀ ਤੇ ਮਾਮਲੇ ਨੂੰ ਸੰਸਦ ਤੱਕ ਲੈ ਕੇ ਜਾਂਣ ਲਈ ਕਹਿਆ ਡਾ ਸਾਹਬ ਨੇ ਮਾਮਲੇ ਨੂੰ ਸੰਸਦ ਤੱਕ ਲੈ ਕੇ ਵੀ ਗਏ ਅਤੇ ਜਥੇਵੰਦੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ ਜੀ ਦੀ ਮੁਲਾਕਾਤ ਭਾਰਤ ਦੇ ਖਜਾਨਾ ਮੰਤਰੀ ਨਾਲ ਵੀ ਕਰਵਾਈ। ਧਰਨੇ ਪ੍ਰਦਸ਼ਨਾ ਤੇ ਸੰਸਦ ਤੱਕ ਅਵਾਜ ਜਾਂਣ ਤੋ ਬਾਅਦ 8 ਜਨਵਰੀ 2016 ਨੂੰ ਪਰਲ ਮਾਲਿਕ ਨਿਰਮਲ ਸਿੰਘ ਭੰਗੂ ਦੇ ਵਰੰਟ ਨਿੱਕਲੇ ਅਤੇ ਗ੍ਰਿਫਦਾਰੀ ਹੋਈ ਤੇ ਇਸ ਤੋ ਅਗਲੀ ਕਾਰਵਾਈ ਭਾਰਤ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਨਵ੍ਹੇਕਾਂ ਦੇ ਹੱਕ ਵਿੱਚ ਦਿੱਤੇ ਫੈਸਲੇ ਵਿੱਚ ਸੇਬੀ ਨੂੰ ਨਿਰਦੇਸ ਦਿੱਤਾ  ਕਿ ਪਰਲਜ ਗੁਰੱਪ ਦੀ ਜਾਮੀਨ ਜਾਇਦਾਦ ਵੇਚ ਕੇ ਛੇ ਮਹੀਨਿਆਂ ਦੇ ਅੰਦਰ^ਅੰਦਰ ਨਿਵ੍ਹੇਕਾਂ ਦੇ ਪੈਸੇ ਵਾਪਿਸ ਕਰ ਦਿੱਤੇ ਜਾਣ। ਪਰ ਫੈਸਲਾ ਸਿਰਫ ਕਿਤਾਬੀ ਰਹਿਆ ਕੋਈ ਹੱਲਚੱਲ ਨਹੀ ਹੋਈ।ਨਿਰਮਲ ਸਿੰਘ ਭੰਗੂ ਦੇ ਵੀ ਬਿਮਾਰੀ ਦਾ ਬਹਾਨਾ ਲਾ ਕੇ ਜੇਲ ਵਿੱਚ ਨਜਾਰੇ ਲੈਣ ਦੇ ਦੋਸ਼ ਲੱਗੇ। ਸਮਾ ਵੀਤਦਾ ਗਇਆ ਧਰਨੇ ਪ੍ਰਦਸਨ ਜਾਰੀ ਰਹੇ ਕਾਮਰੇਡ ਭਗਵੰਤ ਸਮਾਓ ਜੀ ਨੇ ਵੀ ਕਈ ਵਾਰ ਧਰਨਾ ਲਾਇਆ ਬਹੁਜਨ ਸਮਾਜ ਮੋਰਚੇ ਦੇ ਸੁਪਰੀਮੋ ਦਾ ਵੀ ਅਖਵਾਰੀ ਵਿਆਨ ਆਇਆ। ਇੱਕ ਵਾਰ ਫਿਰ 8 ਦਸੰਬਰ 2016 ਨੂੰ ਜਥੇਵੰਦੀ ਦਾ ਵਫਦ ਡਾ:ਧਰਮਵੀਰ ਗਾਂਧੀ ਜੀ ਨੂੰ ਲੇਕੇ ਖਜਾਨਾ ਮੰਤਰੀ ਜੀ ਨੂੰ ਮਿਲੇ ਉਹਨਾ ਨੇ ਫਿਰ ਤੋ ਕਾਰਵਾਈ ਕਰਾਗੇਂ ਭਰੋਸਾ ਰੱਖੋ ਵਾਲਾ ਵਿਆਨ ਠੋਕ ਦਿੱਤਾ। ਫਿਰ 12 ਦਸੰਬਰ 2016 ਨੂੰ ਖਬਰ ਆਈ PACL Limited ਦੀਆ ਲਗਭਗ 26,000ਕੰਪਨੀਆਂ ਦੀ ਆਨ-ਲਾਈਨ ਵਿਕਰੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜੋ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਮਾਨਯੋਗ ਆਰ.ਐਮ.ਲੋਢਾ ਜੀ ਇਸ ਵਿਕਰੀ ਦੀ ਨਿਗਰਾਨੀ ਕਰ ਰਹੇ ਹਨ। ਔਧਰੋ ਜਥੇਵੰਦੀ ਨੇ ਵੀ ਪਰਲ ਦੀਆਂ ਜਮੀਨਾ ਪਲਾਟਾ ਤੇ ਕਬਜੇ ਕਰਨੇ ਸੁਰੂ ਕਰ ਦਿੱਤੇ ਹਨ। ਜੇਕਰ ਸਰਕਾਰਾ ਕੋਲੇਆ ਦੀ ਦਲਾਲੀ ਵਿੱਚ ਆਪਣਾ ਮੂੰਹ ਕਾਲਾ ਨਾ ਕਰਨ ਤਾਂ ਇਹ ਮਾਮਲੇ ਕੋਈ ਬਹੁਤੇ ਵੱਡੇ ਨਹੀ ਨਿਵੇਸ਼ਕਾ ਕਾ ਪੈਸਾ ਹਾਲੇ ਵੀ ਧੂੰਏ ਦੇ ਬੱਦਲਾ ਵਿੱਚ ਗੂੰਮ ਹੈ।
Share Button

Leave a Reply

Your email address will not be published. Required fields are marked *