ਪੰਜਾਬ ਦੇ ਗੈਂਗਸਟਰਾਂ ਲਈ ਬਿਹਾਰ ਤੋਂ ਆਉਂਦੇ ਸਨ ਹਥਿਆਰ, ਉਹ ਵੀ ਹੋਮ ਡਿਲੀਵਰੀ

ਪੰਜਾਬ ਦੇ ਗੈਂਗਸਟਰਾਂ ਲਈ ਬਿਹਾਰ ਤੋਂ ਆਉਂਦੇ ਸਨ ਹਥਿਆਰ, ਉਹ ਵੀ ਹੋਮ ਡਿਲੀਵਰੀ

ਪੰਜਾਬ, ਹਰਿਆਣੇ ਦੇ ਮੋਸਟਵਾਂਟੈੱਡ ਗੈਂਗਸਟਰ ਅਤੇ ਬੀਆਰ ਦੇ ਨਾਮ ਨਾਲ ਗਰੁੱਪ ਚਲਾਉਣ ਵਾਲੇ ਭੂਪਿੰਦਰ ਸਿੰਘ ਉਰਫ ਭੁੱਪੀ ਰਾਣਾ ਨੇ ਪੁੱਛਗਿਛ ‘ਚ ਦੌਰਾਨ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ । ਸਾਹਮਣੇ ਆਇਆ ਹੈ , ਕਿ ਹਰਿਆਣਾ ਅਤੇ ਪੰਜਾਬ ਦੇ ਜਿਆਦਾਤਰ ਗੈਂਗਸਟਰਸ ਨੂੰ ਹਥਿਆਰ ਖਰੀਦਣ ਲਈ ਕਿਤੇ ਜਾਣਾ ਨਹੀਂ ਪੈਂਦਾ ਹੈ। ਸਗੋਂ ਬਿਹਾਰ ਤੋਂ ਇਹਨਾਂ ਹਥਿਆਰਾਂ ਦੀ ਹੋਮ ਡਿਲੀਵਰੀ ਹੁੰਦੀ ਹੈ। ਜਿਸ ‘ਚ ਇਸ ਹਥਿਆਰਾਂ ‘ਤੇ ਯੂਕੇ ਜਾਂ ਯੂਐੱਸਏ ਮੇਡ ਲਿਖਕੇ ਵੀ ਦਿੱਤਾ ਜਾਂਦਾ ਹੈ। ਰਾਜਨੀਤੀ ‘ਚ ਆਉਣ ਲਈ ਬਣਾਇਆ ਗਰੁੱਪ : ਉਥੇ ਹੀ , ਉਸ ਤੋਂ ਵੀ ਵੱਡੀ ਗੱਲ ਇਹ ਹੈ , ਕਿ ਭੁੱਪੀ ਰਾਣਾ ਰਾਜਨੀਤੀ ‘ਚ ਆਉਣਾ ਚਾਹੁੰਦਾ ਸੀ , ਇਸਦੇ ਕਾਰਨ ਹੀ ਉਸਨੇ ਬੀਆਰ ਗਰੁੱਪ ਬਣਾਇਆ ਅਤੇ ਕਾਲਜਾਂ ‘ਚ ਨੌਜਵਾਨਾਂ ਨੂੰ ਜੋੜਿਆ । ਜਿਸਦੇ ਕਾਰਨ ਭੁੱਪੀ ਨੌਜਵਾਨਾਂ ਦੀ ਭੀੜ ਜਮਾਂ ਕਰ ਕੇ ਪੰਜਾਬ ਦੇ ਇੱਕ ਵੱਡੇ ਪਾਲੀਟਿਸ਼ਿਅਨ ਦਾ ਖਾਸ ਰਿਹਾ ਹੈ। ਅਸਲ ਵਿੱਚ ਭੁੱਪੀ ਇੱਥੇ ਹਰਿਆਣਾ ਅਤੇ ਪੰਜਾਬ ਏਰਿਆ ਵਿੱਚ ਬੀਆਰ ਦੇ ਨਾਮ ਨਾਲ ਆਪਣੇ ਗੈਂਗ ਨੂੰ ਆਪਰੇਟ ਕਰਦਾ ਸੀ। ਪੰਚਕੂਲਾ ਪੁਲਿਸ ਨੇ ਉਸਦੇ ਨਾਲ ਨਾਲ ਉਸਦੀ ਗੈਂਗ ਦਾ ਸ਼ਾਰਪ ਸ਼ੂਟਰ ਗੌਰਵ ਰੋਡਾ ਅਤੇ ਕੁਲਦੀਪ ਵੀ ਗ੍ਰਿਫਤਾਰ ਕੀਤਾ ਹੈ। ਭੁੱਪੀ ਦਾ ਗੈਂਗਸਟਰ ਦਿਲਪ੍ਰੀਤ ਨਾਲ ਵੀ ਕਨੈਕਸ਼ਨ: ਭੁੱਪੀ ਰਾਜਨੀਤੀ ‘ਚ ਆਉਣਾ ਚਾਹੁੰਦਾ ਸੀ , ਜਿਸਦੇ ਚਲਦਿਆਂ ਉਸਨੇ ਬੀਆਰ ਗਰੁੱਪ ਬਣਾਇਆ ਅਤੇ ਉਸਤੋਂ ਬਾਅਦ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ , ਜਿਸਦੇ ਚਲਦਿਆਂ ਉਹਨਾਂ ਨੌਜਵਾਨਾਂ ਦੀਆਂ ਲੜਾਈਆਂ ‘ਚ ਜਾਂਦਾ ਸੀ , ਜਿਸਦੇ ਕਾਰਨ ਲੜਾਈ ‘ਚ ਉਸਦਾ ਨਾਮ ਆਇਆ ।

ਉਥੇ ਹੀ ਇਸ ਤੋਂ ਬਾਅਦ ਉਸਦਾ ਸੰਪਰਕ ਜੀਰਕਪੁਰ ਦੇ ਇੱਕ ਨੇਤਾ ਨੇ ਪੰਜਾਬ ਦੀ ਰਾਜਨੀਤੀ ‘ਚ ਵੱਡਾ ਨਾਮ ਰੱਖਣ ਵਾਲੇ ਵੱਡੇ ਨੇ ਨਾਲ ਕਰਵਾਇਆ । ਜਿਸ ਤੋਂ ਬਾਅਦ ਭੁੱਪੀ ਰਾਣਾ ਉਸ ਨੇਤਾ ਦੀ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੂੰ ਲੈ ਕੇ ਪਹੁੰਚਿਆ। ਜਿਸ ਤੋਂ ਬਾਅਦ ਤੋਂ ਉਹ ਪੰਜਾਬ ਏਰਿਆ ‘ਚ ਕੰਮ ਕਰਨ ਲੱਗਾ ਸੀ। ਪੰਜਾਬ ਵਿੱਚ ਸੁਖਵਿੰਦਰ ਬੁਡ‌ਢਾ , ਦਿਲਪ੍ਰੀਤ ਬਾਬਾ ਨਾਲ ਉਸਦਾ ਸੰਪਰਕ ਰਿਹਾ ਹੈ। ਉਹ ਇਨ੍ਹਾਂ ਦੋਨਾਂ ਨਾਲ ਕਈ ਵਾਰਦਾਤਾਂ ਲਈ ਗੱਡੀਆਂ ਨੂੰ ਲੈ ਕੇ ਆਇਆ ਅਤੇ ਗੱਡੀਆਂ ਨੂੰ ਦਿੱਤਾ ਵੀ ਹੈ । ਇਸ ਤੋਂ ਇਲਾਵਾ ਭੁੱਪੀ ਰਿੰਦਾ ਦੇ ਸੰਪਰਕ ਵਿੱਚ ਹੈ , ਰਿੰਦਾ ਪੰਜਾਬ ਵਿੱਚ ਮੋਸਟਵਾਂਟੈੱਡ ਹੈ। ਨੌਜਵਾਨਾਂ ਨਾਲ ਵਹਾਟਸਐਪ ‘ਤੇ ਸੰਪਰਕ ਕਰਦਾ ਸੀ : ਭੁੱਪੀ ਪੁਲਿਸ ਦੀ ਇਨਵੈਸਟੀਗੇਸ਼ਨ ‘ਚ ਸਾਹਮਣੇ ਆਇਆ ਹੈ , ਕਿ ਭੁੱਪੀ ਰਾਣਾ ਭਾਰੀ ਗਿਣਤੀ ਵਿੱਚ ਨੌਜਵਾਨਾਂ ਦੇ ਸੰਪਰਕ ਵਿੱਚ ਸੀ । ਬਰਵਾਲਾ , ਸ਼ਹਜਾਦਪੁਰ , ਨਾਰਾਇਣਗੜ੍ਹ, ਅੰਬਾਲਾ, ਜੀਰਕਪੁਰ , ਪਟਿਆਲਾ , ਯਮੁਨਾਨਗਰ , ਕੁਰੂਕਸ਼ੇਤਰ ਏਰਿਆ ਦੇ ਨੌਜਵਾਨਾਂ ਨਾਲ ਭੁੱਪੀ ਦੀ ਵਹਟਸਐਪ ਕਾਲਿੰਗ ਦੇ ਜਰੀਏ ਨੌਜਵਾਨਾਂ ਨਾਲ ਗੱਲ ਹੁੰਦੀ ਸੀ । ਇਸ ਦੌਰਾਨ ਭੁੱਪੀ ਕਈ ਨੌਜਵਾਨਾਂ ਦੇ ਘਰ ਵੀ ਗਿਆ ਹੈ , ਅਜਿਹੇ ‘ਚ ਹੁਣ ਪੁਲਿਸ ਦੇ ਸਾਹਮਣੇ ਉਨ੍ਹਾਂ ਸਾਰੇ ਨੌਜਵਾਨਾਂ ਦੀ ਲਿਸਟ ਸਾਹਮਣੇ ਆਈ ਹੈ , ਜਿਸ ਤੋਂ ਬਾਅਦ ਪੰਚਕੂਲਾ ਪੁਲਿਸ ਨਾਲ ਉਨ੍ਹਾਂ ਸਾਰਿਆਂ ਨੂੰ ਬੁਲਾਇਆ ਜਾ ਰਿਹਾ ਹੈ । ਅਜਿਹੇ ਵਿੱਚ ਪੰਚਕੂਲਾ ਪੁਲਿਸ ਦੇ ਕੋਲ ਇਨ੍ਹਾਂ ਦਿਨਾਂ ‘ਚ ਨੌਜਵਾਨਾਂ ਦਾ ਤਾਂਤਾ ਲੱਗਾ ਹੋਇਆ ਹੈ ।
ਪੰਜਾਬ ਪੁਲਿਸ ਵੀ ਪੁੱਛਗਿਛ ਲਈ ਪੰਚਕੂਲਾ ਪਹੁੰਚੀ : ਇਸ ਕੇਸ ‘ਚ ਕਰਾਇਮ ਬ੍ਰਾਂਚ ਇੰਸਪੈਕਟਰ ਅਮਨ ਕੁਮਾਰ ਦੀ ਟੀਮ ਪਿਛਲੇ ਡੇਢ ਮਹੀਨੇ ਤੋਂ ਕੰਮ ਕਰ ਰਹੀ ਸੀ , ਜਿਸਦੇ ਚਲਦਿਆਂ ਇਸ ਟੀਮ ਦੇ ਕੋਲ ਕਾਂਟੈਕਟ ਨੰਬਰ ਅਤੇ ਇਨਪੁਟਸ ਆਏ ਸਨ । ਜਿਸ ਤੋਂ ਬਾਅਦ ਕਰਾਇਮ ਬ੍ਰਾਂਚ ਸੈਕਟਰ 19 ਇੰਸਪੈਕਟਰ ਅਰਵਿੰਦ ਕੁਮਾਰ ਦੀ ਟੀਮ ਨੂੰ ਨਾਲ ਲਿਆ ਗਿਆ । ਹੁਣ ਪੰਚਕੂਲਾ ਵਿੱਚ ਹਰਿਆਣਾ ਅਤੇ ਪੰਜਾਬ ਦੀ ਏਸਟੀਐੱਫ ਟੀਮਾਂ ਦੇ ਨਾਲ ਨਾਲ ਹਰਿਆਣਾ , ਪੰਜਾਬ ਦੇ ਕਈ ਜਿਲ੍ਹਿਆਂ ਦੀਆਂ ਟੀਮਾਂ ਇੱਥੇ ਆਈ ਹੋਈਆਂ ਹਨ । ਜਿਲ੍ਹਿਆਂ ਦੀਆਂ ਇਹ ਟੀਮਾਂ ਭੁੱਪੀ ਰਾਣਾ ਤੋਂ ਏਰਿਆ ਦੀ ਪੁੱਛਗਿਛ ਕਰ ਰਹੀ ਹਨ। ਪੰਚਕੂਲਾ ਪੁਲਿਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਕਈ ਜਿਲ੍ਹਿਆਂ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾਇਆ ਜਾਵੇਗਾ ।

Share Button

Leave a Reply

Your email address will not be published. Required fields are marked *

%d bloggers like this: