Mon. Jun 17th, 2019

ਪੰਜਾਬ ਦੇ ਉੱਘੇ ਸਮਾਜ-ਸੇਵਕ ਸਵਰਗੀ ਸ਼੍ਰੀ ਹਰਕੇਸ਼ ਛਾਬੜਾ ਜੀ ਦੀ ਬਰਸੀ ਬੜ੍ਹੀ ਸ਼ਰਧਾ ਨਾਲ ਮਨਾਈ ਗਈ

ਪੰਜਾਬ ਦੇ ਉੱਘੇ ਸਮਾਜ-ਸੇਵਕ ਸਵਰਗੀ ਸ਼੍ਰੀ ਹਰਕੇਸ਼ ਛਾਬੜਾ ਜੀ ਦੀ ਬਰਸੀ ਬੜ੍ਹੀ ਸ਼ਰਧਾ ਨਾਲ ਮਨਾਈ ਗਈ

ਚੈਸਪੀਕ ( ਵਿਰਜੀਨੀਆ ) 3 ਦਸੰਬਰ ( ਸੁਰਿੰਦਰ ਢਿਲੋਂ ਜਰਨਾਲਿਸਟ): ਪੰਜਾਬ ਦੇ ਉੱਘੇ ਸਮਾਜ-ਸੇਵਕ ਸਵਰਗੀ ਸ਼੍ਰੀ ਹਰਕੇਸ਼ ਛਾਬੜਾ ਜੀ ਦੀ ਬਰਸੀ ਸਥਾਨਿਕ ਗੁਰੂ ਨਾਨਕ ਫਾਉਡੇਸ਼ਨ ਵਿਖੇ ਦੇਸ਼ ਵਿਦੇਸ਼ ਵਿਚੋਂ ਪੁੱਜੇ ਸੈਕੜੇ ਉਨ੍ਹਾਂ ਦੇ ਸਨੇਹੀਆਂ ਤੇ ਪ੍ਰੀਵਾਰਿਕ ਮੈਂਬਰਾਂ ਜਿਨ੍ਹਾਂ ਵਿਚ ਉਨ੍ਹਾਂ ਦੇ ਸਪੁਤੱਰ ਸ੍ਰੀ ਪਾਲ ਛਾਬੜਾ ਜੀ ਤੇ ਨੂੰਹ ਰਾਣੀ ਕਿਰਨ ਛਾਬੜਾ ਦੂਸਰੇ ਪ੍ਰੀਵਾਰਿਕ ਮੈਂਬਰਾਂ ਨੇ ਬੜ੍ਹੀ ਸ਼ਰਧਾ ਨਾਲ ਮਿਲਕੇ ਮਨਾਈ ਗਈ |
ਇਸ ਮੌਕੇ ਜਿਥੇ ਕਈ ਨੇਤਾਵਾਂ ਨੇ ਆਪਣੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਵਰਗੀ ਸ਼੍ਰੀ ਹਰਕੇਸ਼ ਛਾਬੜਾ ਜੀ ਦੇ ਸਮਾਜ ਸੇਵਾ ਦੇ ਕਾਰਜਾਂ ਪ੍ਰਤੀ ਉਨ੍ਹਾਂ ਦੀ ਲਗਨ ਤੇ ਉਨ੍ਹਾਂ ਨਾਲ ਬਿਤਾਏ ਕੁਝ ਅਨਮੋਲ ਪਲਾਂ ਦਾ ਜਿਕਰ ਵੀ ਕੀਤਾ |
ਇਸ ਮੌਕੇ ਉੱਘੇ ਸਿੱਖ ਵਿਦਵਾਨ ਡਾਕਟਰ ਬਲਜੀਤ ਸਿੰਘ ਗਿੱਲ ਜੀ ਨੇ ਸ਼੍ਰੀ ਹਰਕੇਸ਼ ਛਾਬੜਾ ਜੀ ਨਾਲ ਕੁਝ ਬਿਤਾਏ ਯਾਦਗਰੀ ਪਲਾਂ ਨੂੰ ਉਨ੍ਹਾਂ ਦੇ ਸਨੇਹੀਆਂ ਨਾਲ ਸਾਂਝੇ ਕਰਦੇ ਹੋਏ ਦੱਸਿਆ ਕੇ ਛਾਬੜਾ ਜੀ ਦੇ ਐਨ ਆਰ ਆਈ ਨਾਲ ਬਹੁਤ ਵਿਆਪਕ ਪੱਧਰ ਦੇ ਸਬੰਧ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਪੁਤਰ ਪਾਲ ਛਾਬੜਾ ਜੀ ਨੇ ਅੱਗੇ ਵਧਾਉਦੇ ਹੋਏ ਐਨ ਆਰ ਆਈ ਸਭਾ ਪੰਜਾਬ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ | ਡਾ ਬਲਜੀਤ ਸਿੰਘ ਗਿਲ ਹੁਰਾਂ ਨੇ ਆਪਣੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕੇ ਸ੍ਰੀ ਹਰਕੇਸ਼ ਛਾਬੜਾ ਜੀ ਮਿਲਾਪੜੇ ਤੇ ਮਿੱਠੇ ਸੁਭਾਅ ਦੇ ਮਾਲਿਕ ਸਨ | ਡਾ ਗਿੱਲ ਨੇ ਦਸਿਆ ਕੇ ਛਾਬੜਾ ਜੀ ਦਾ ਜਲੰਧਰ ਸ਼ਹਿਰ ਵਿਖੇ ਰਿਅਲ ਅਸਟੈਟ ਦਾ ਕੰਮ ਸੀ ਤੇ ਉਹ ਐਨ ਆਰ ਆਈ ਨੂੰ ਉਨ੍ਹਾਂ ਦੀਆਂ ਪੰਜਾਬ ਵਿਚਲੀਆਂ ਜਾਇਦਾਦਾਂ ਦੀ ਸੰਭਾਲ ਬਾਰੇ ਵੱਡਮੁੱਲੀ ਜਾਣਕਾਰੀ ਅਕਸਰ ਦਿਆ ਕਰਦੇ ਸਨ |
ਡਾ ਗਿੱਲ ਨੇ ਦਸਿਆ ਕੇ ਛਾਬੜਾ ਜੀ ਦੀ ਕਮੀ ਇਕੱਲੇ ਐਨ ਆਰ ਭਾਈਚਾਰੇ ਵਿਚ ਹੀ ਨਹੀਂ ਮਹਿਸੂਸ ਕੀਤੀ ਜਾ ਰਹੀ ਸਗੋਂ ਉਨ੍ਹਾਂ ਦੇ ਪ੍ਰੀਵਾਰ ਵਾਂਗ ਹੀ ਸਮੁੱਚਾ ਭਾਈਚਾਰਾ ਇਕ ਨੇਕ,ਇਮਾਨਦਾਰ,ਦੂਰ-ਅੰਦੇਸ਼ ਸ਼ਖਸੀਅਤ ਜੋ ਲੋੜ ਸਮੇਂ ਹਰ ਇਕ ਦਾ ਆਸਰਾ ਬਣ ਜਾਂਦਾ ਸੀ ਉਸ ਦੀ ਕਮੀ ਨੂੰ ਮਹਿਸੂਸ ਕਰ ਰਿਹਾ ਹੈ |
ਭਾਰਤੀ ਐਨ ਆਰ ਆਈ ਭਾਈਚਾਰੇ ਦੀ ਆਗੂ ਮਿਸਜ਼ਿ ਜਗਦੀਸ਼ ਸਿੰਘ ਨੇ ਨਮ ਹੋਈਆਂ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕੇ ਭਾਂਵੇ ਸ੍ਰੀ ਹਰਕੇਸ਼ ਛਾਬੜਾ ਜੀ ਨੂੰ ਸਾਡੇ ਤੋਂ ਵਿਛੜਿਆਂ ਛੇ ਵਰ੍ਹੇ ਹੋ ਗਏ ਹਨ ਪਰ ਉਹ ਆਪਣੇ ਨੇਕ ਕਾਰਜਾਂ ਕਰਕੇ ਸਾਡੇ ਚੇਤਿਆਂ ਵਿਚ ਅਜੇ ਵੀ ਬਰਕਰਾਰ ਹਨ ਤੇ ਸਦਾ ਰਹਿਣਗੇ | ਉ੍ਹਨ੍ਹਾਂ ਕਿਹਾ ਕੇ ਸੱਚੀ ਸੁੱਚੀ ਸੋਚ ਵਾਲੇ ਲੋਕ ਹਮੇਸ਼ਾਂ ਹੀ ਲੋਕ ਚੇਤਿਆਂ ਵਿਚ ਰਹਿੰਦੇ ਹਨ |
ਗੁਰੂ ਨਾਨਕ ਫਾਉਡੇਸ਼ਨ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਨੇ ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ਵਿਚ ਪੁੱਜੇ ਸੱਭ ਸੱਜਣ ਮਿਤਰਾਂ ਦਾ ਛਾਬੜਾ ਪ੍ਰੀਵਾਰ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕੇ ਅਜਿਹੀਆਂ ਸਖਸ਼ੀਅਤਾਂ ਸਮਾਜ ਦਾ ਵੱਡਮੁੱਲਾ ਸਰਮਾਇਆ ਹੋਇਆ ਕਰਦੀਆਂ ਹਨ | ਗਿਆਨੀ ਹੁਸ਼ਨਾਕ ਸਿੰਘ ਜੀ ਨੇ ਇਸ ਮੌਕੇ ਇਲਾਹੀ ਬਾਣੀ ਦੇ ਇਲਾਹੀ ਸ਼ਬਦ ਕੀਰਤਨ ਨਾਲ ਗੁਰਘਰ ਨਤਮਸਤਿਕ ਹੋਈਆਂ ਸੰਗਤਾਂ ਨੂੰ ਜੋੜੀ ਰੱਖਿਆ |
ਇਸ ਮੌਕੇ ਹੋਰਨਾਂ ਤੋ ਇਲਾਵਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਾਬਕ ਪ੍ਰਧਾਨ ਡਾ ਮਨੋਹਰ ਸਿੰਘ ਗਰੇਵਾਲ ,ਪੰਜਾਬੀ ਸੁਸਾਇਟੀ ਦੀ ਪ੍ਰਧਾਨ ਨੀਲਮ ਗਰੇਵਾਲ,ਅਮਰਜੀਤ ਸਿੰਘ ਕਾਹਲੋਂ,,ਨਿਸ਼ਾਨ ਸਿੰਘ ਸਿੱਧੂ,ਪਾਲ ਸਿੰਘ ਗਿੱਲ,ਭੁਪਿੰਦਰ ਸਿੰਘ ਸੰਧੂ ,ਰਾਜਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ |
ਅਖੀਰ ਵਿਚ ਛਾਬਰਾ ਵਲੋਂ ਗੁਰੂਘਰ ਨਤਮਸਤਿਕ ਹੋਈ ਸੰਗਤ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ |

Leave a Reply

Your email address will not be published. Required fields are marked *

%d bloggers like this: