ਪੰਜਾਬ ਦੇ ਉਦਯੋਗਾਂ ਨੂੰ ਲੀਹ ਤੇ ਲਿਆਂਵਾਂਗੇ : ਕੈਪਟਨ

ਪੰਜਾਬ ਦੇ ਉਦਯੋਗਾਂ ਨੂੰ ਲੀਹ ਤੇ ਲਿਆਂਵਾਂਗੇ : ਕੈਪਟਨ

ਐਸ ਏ ਐਸ ਨਗਰ, 5 ਸਤੰਬਰ : ਪੰਜਾਬ ਵਿਚ ਇਸ ਸਮੇਂ ਇੰਡਸਟਰੀ ਡਾਵਾਂਡੋਲ ਹੋਈ ਪਈ ਹੈ, ਜਿਸ ਨੂੰ ਮੁੜ ਲੀਹਾਂ ਉਪਰ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ| ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਕੈਪਟਨ ਅਮਰਿੰਦਰ ਸਿੰਘ ਮੁਹਾਲੀ ਦੇ ਸੈਕਟਰ 78 ਦੇ ਸਪੋਰਟਸ ਸਟੇਡੀਅਮ ਵਿਖੇ ਘਰ ਘਰ ਰੁਜਗਾਰ ਸਕੀਮ ਤਹਿਤ ਕਰਵਾਏ ਗਏ ਜੌਬ ਮੇਲੇ ਦੌਰਾਨ ਸੰਬੋਧਨ ਕਰ ਰਹੇ ਸਨ|
ਉਹਨਾਂ ਕਿਹਾ ਕਿ ਪੰਜਾਬ ਵਿਚ ਜਿਹੜੀਆਂ ਇੰਡਸਟਰੀਆਂ ਬੰਦ ਹੋ ਗਈਆਂ ਹਨ, ਉਹਨਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ| ਇਸ ਤੋਂ ਇਲਾਵਾ  ਦੂਜੇ ਦੇਸ਼ਾਂ ਅਤੇ ਦੂਜੇ ਰਾਜਾਂ ਤੋਂ ਪੰਜਾਬ ਵਿਚ ਇੰਡਸਟਰੀ ਨੂੰ ਲਿਆਂਦਾ ਜਾਵੇਗਾ|
ਉਹਨਾਂ ਕਿਹਾ ਕਿ ਪੰਜਾਬ ਪਿਛਲੇ ਸਮੇਂ ਦੌਰਾਨ ਬਹੁਤ ਹੀ ਔਖੀ ਘੜੀ ਵਿਚੋਂ ਲੰਘਿਆ ਹੈ| ਪਹਿਲਾਂ 1964 ਦਾ ਯੁੱਧ , ਫੇਰ 1971 ਦਾ ਯੁੱਧ ਤੇ ਫੇਰ ਕੁਝ ਸਾਲ ਪਹਿਲਾਂ ਕਾਰਗਿਲ ਯੁੱਧ ਦਾ ਪੰਜਾਬ ਉਪਰ ਮਾੜਾ ਅਸਰ ਪਿਆ| ਪੰਜਾਬ ਬਾਰਡਰ ਏਰੀਆਂ ਹੋਣ ਕਰਕੇ ਇਹਨਾਂ ਯੁੱਧਾਂ ਦਾ ਸ਼ਿਕਾਰ ਹੋਇਆ|
ਉਹਨਾਂ ਕਿਹਾ ਕਿ ਅੱਜ ਜੋ ਨੌਕਰੀ ਮੇਲਾ ਕਰਵਾਇਆ ਗਿਆ ਹੈ, ਉਸ ਵਿਚ 2 ਲੱਖ 36 ਹਜਾਰ ਨੌਕਰੀਆਂ  ਦੇਣ ਦਾ ਟੀਚਾ ਰਖਿਆ ਗਿਆ ਹੈ|   ਉਹਨਾਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਨਾਲ ਵੀ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਹਜਾਰਾਂ ਨੌਕਰੀਆਂ ਬੇਰੁਜਗਾਰ ਨੌਜਵਾਨਾਂ ਨੂੰ ਦਿਤੀਆਂ ਜਾਣਗੀਆਂ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਦੇ ਆਪਣੇ ਕਾਰਜਕਾਲ ਦੌਰਾਨ 3 ਹਜਾਰ ਸਰਕਾਰੀ ਅਤੇ 27 ਹਜਾਰ ਪ੍ਰਾਈਵੇਟ ਨੌਕਰੀਆਂ ਦਿਤੀਆਂ ਹਨ| ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ 47 ਹਜਾਰ ਹੋਰ ਸਰਕਾਰੀ ਨੌਕਰੀਆਂ ਦਿਤੀਆਂ ਜਾਣਗੀਆਂ| ਉਹਨਾਂ ਕਿਹਾ ਕਿ ਇਸ ਸਾਲ ਵਿਚ 3 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਮਿਥਿਆ ਗਿਆ ਹੈ|
ਉਹਨਾਂ ਕਿਹਾ ਕਿ ਅੱਜ ਦਾ ਇਹ ਨੌਕਰੀ ਮੇਲਾ ਪਹਿਲਾ ਨੌਕਰੀ ਮੇਲਾ ਹੈ ਅਤੇ ਸਾਲ ਵਿਚ ਦੋ ਨੌਕਰੀ ਮੇਲੇ ਕਰਵਾਏ ਜਾਣਗੇ| ਬੜਾ ਦੁੱਖ ਹੁੰਦਾ ਹੈ ਜਦੋਂ ਬੀ ਟੈਕ, ਐਮ ਟੈਕ ਅਤੇ ਹੋਰ ਉਚ  ਸਿੱਖਿਆ ਪ੍ਰਾਪਤ ਨੌਜਵਾਨਾਂ ਨੁੰ ਬੇਰੁਜਗਾਰ ਦੇਖੀਦਾ ਹੈ| ਨੌਜਵਾਨਾਂ ਨੂੰ ਸਖਤ ਮਿਹਨਤ ਨਾਲ ਆਪਣੀ ਜਿੰਦਗੀ ਸਫਲ ਕਰਨੀ ਚਾਹੀਦੀ ਹੈ|  ਨੌਜਵਾਨਾਂ ਨੂੰ ਆਪਣੀ ਹਿੰਮਤ ਅਤੇ ਲਗਨ ਨਾਲ ਅੱਗੇ ਵੱਧਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਮੈਨੂ ੰ ਆਸ ਹੈ ਕਿ ਤੁਸੀਂ ਸਾਰੇ ਆਪਣੇ ਕਿੱਤੇ ਵਿਚ ਸਫਲ ਹੋਵੋਗੇ|
ਇਸ ਮੌਕੇ ਸੰਬੌਧਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਚੋਣ ਮੈਨੀਫੈਸਟੋ ਵਿਚ ਜੋ ਵਾਅਦੇ ਕੀਤੇ ਸਨ, ਉਹਨਾਂ ਨੂੰ ਪੂਰਾ ਕਰਨ ਵੱਲ ਅੱਗੇ ਵੱਧ ਰਹੀ ਹੈ| ਹਰ ਘਰ ਨੌਕਰੀ ਦੇਣ ਦਾ ਵਾਅਦਾ ਵੀ ਕਾਂਗਰਸ ਨੇ ਚੋਣਾਂ ਸਮੇਂ ਕੀਤਾ ਸੀ, ਜਿਸ ਵਾਅਦੇ ਨੂੰ ਪੂਰਾ ਕਰਨ ਲਈ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਵੱਡੇ ਪੱਧਰ ਉਪਰ ਨੌਕਰੀ ਮੇਲਾ ਲਗਾਇਆ ਗਿਆ ਹੈ| ਉਹਨਾਂ ਕਿਹਾ ਕਿ ਸਾਡੇ ਪਹਿਲੇ ਗੁਰੂ ਮਾਂ ਬਾਪ ਹੁੰਦੇ ੇਹਨ, ਦੂਜਾ ਗੁਰੂ ਅਧਿਆਪਕ ਹੁੰਦੇ ਹਨ ਜੋ ਕਿ ਸਾਨੂੰ ਸਹੀ ਰਾਹ ਦਿਖਾਉਂਦੇ ਹਨ| ਉਹਨਾਂ ਨੌਜਵਾਨਾਂ ਨੂੰ ਸੱਦਾ ਦਿਤਾ ਕਿ ਉਹ ਸਹੁੰ ਖਾਣ ਕਿ ਨਸ਼ਾ, ਰਿਸਵਤ ਖੋਰੀ ਅਤੇ ਗੈਰਕਾਨੂੰਨੀ ਕੰਮਾਂ ਤੋਂ ਦੂਰ ਰਹਿਣਗੇ| ਉਹਨਾਂ ਕਿਹਾ ਕਿ ਜੇ ਤੁਹਾਨੂੰ ਪਿਆਰ ਦੇਣਾ ਆਉਂਦਾ ਹੈ ਤਾਂ ਕੈਪਟਨ ਸਾਹਿਬ ਨੂੰ ਪਿਆਰ ਨਿਭਾਉਣਾ ਵੀ ਆਉਂਦਾ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ  ਸੰਤੁਸਟ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਹਰ ਵਰਗ ਦੀ ਭਲਾਈ ਲਈ ਉਪਰਾਲੇ ਕਰ ਰਹੀ ਹੈ|
ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਬਲਬੀਰ ਸਿੱਧੂ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਸਿਹਤ ਮੰਤਰੀ ਬ੍ਰਹਮ ਮਹਿੰਦਰਾ  ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ,  ਸਥਾਨਕ ਪ੍ਰਸ਼ਾਸ਼ਨਿਕ ਅਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *

%d bloggers like this: