ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦੀ ਲੋੜ : ਸੇਖੋਂ

ss1

ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦੀ ਲੋੜ : ਸੇਖੋਂ

fdk-3ਫਰੀਦਕੋਟ,21 ਸਤੰਬਰ ( ਜਗਦੀਸ਼ ਬਾਂਬਾ ) ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਪੰਜਾਬ ਦੇ ਅਮੀਰ ਵਿਰਸੇ ਅਤੇ ਰੂਹਾਨੀ ਵਿਰਾਸਤ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦੀ ਜਰੂਰਤ ਹੈ,ਤਾਂ ਜੋ ਆਉਂਦੀਆਂ ਪੀੜੀਆਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਸਾਡੇ ਪੀਰ, ਪੈਗੰਬਰਾਂ ਨੇ ਆਪਣੀਆਂ ਸਿੱਖਿਆਵਾਂ ਵਿੱਚ ਸੱਚ ਦੇ ਮਾਰਗ ਤੇ ਚੱਲਣ, ਸਮਾਜ ਦੀ ਭਲਾਈ ਕਰਨ, ਉੱਚੇ ਤੇ ਸੁੱਚੇ ਕਿਰਦਾਰ ਦੇ ਗੁਣਾਂ ਨੂੰ ਅਪਨਾਉਣ ਤੇ ਦੁਖੀਆਂ ਦੀ ਮੱਦਦ ਕਰਨ ਦਾ ਸੁਨੇਹਾ ਦਿੱਤਾ ਹੈ। ਬਾਬਾ ਫਰੀਦ ਆਗਮਨ ਪੁਰਬ ਤਹਿਤ ਕਰਵਾਏ ਗਏ ਦੋ ਰੋਜ਼ਾ ਕੌਮੀ ਡਰਾਮਾ ਫੈਸਟੀਵਲ ਦੇ ਆਖਰੀ ਦਿਨ ਵਜੋਂ ਸ਼ਾਮਿਲ ਹੋਏ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਪੰਜਾਬ ਦੀ ਧਰਤੀ ਪੀਰਾਂ,ਪੈਗੰਬਰਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ ਅਤੇ ਇਸ ਧਰਤੀ ਨੇ ਹਮੇਸ਼ਾ ਮਨੁੱਖਤਾ ਦੀ ਭਲਾਈ ਤੇ ਦੀਨ-ਦੁਖੀਆਂ ਦੀ ਮੱਦਦ ਦਾ ਸੁਨੇਹਾ ਦਿੱਤਾ ਹੈ। ਇਸ ਡਰਾਮਾ ਫੈਸਟੀਵਲ ਦੇ ਆਖਰੀ ਦਿਨ ਉੱਘੇ ਕਲਾਕਾਰ ਮਨਪਾਲ ਟਿਵਾਣਾ ਦੀ ਟੀਮ ਵੱਲੋਂ ਨਾਟਕ ਅੰਮੀ ਪੇਸ਼ ਕੀਤਾ ਗਿਆ ਜਿਸ ਵਿੱਚ ਮੌਜੂਦਾ ਪੂੰਜੀਵਾਦੀ ਦੌਰ ਦੇ ਆਪੋ-ਧਾਪੀ ਦੇ ਜਨਜੀਵਨ ਵਿੱਚ ਪਰਿਵਾਰਿਕ ਰਿਸ਼ਤਿਆਂ ਵਿੱਚ ਆਈਆ ਤਰੇੜਾਂ ਅਤੇ ਮਾਨਸਿਕ ਤੌਰ ਤੇ ਉਲਝਣਾਂ ਵਿੱਚ ਪਏ ਮਨੁੱਖੀ ਜੀਵਨ ਨੂੰ ਸੂਖਮਤਾ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਉੱਪ ਕੁੱਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਸਥ ਸਾਇੰਸਜ ਡਾ. ਰਾਜ ਬਹਾਦਰ, ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ, ਵਿਧਾਇਕ ਸ੍ਰੀ ਦੀਪ ਮਲਹੋਤਰਾ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸ. ਹਰਜੀਤ ਸਿੰਘ ਭੋਲੂਵਾਲਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਕੇਸ਼ਵ ਹਿੰਗੋਨੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ, ਐਸ ਡੀ ਐਮ ਸ. ਹਰਦੀਪ ਸਿੰਘ ਸਕੱਤਰ ਰੈਡ ਕਰਾਸ ਸ੍ਰੀ ਰੋਸ਼ਨ ਲਾਲ ਗੋਇਲ, ਪ੍ਰੋਫੈਸਰ ਦਲਬੀਰ ਸਿੰਘ, ਜਸਬੀਰ ਸਿੰਘ ਜੱਸੀ ਤੇ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *