ਪੰਜਾਬ ਦੀ ਬਰਬਾਦੀ ਦੇ ਲਈ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦੋਵੇਂ ਜਿੰਮੇਵਾਰ :ਮਾਨ

ss1

ਪੰਜਾਬ ਦੀ ਬਰਬਾਦੀ ਦੇ ਲਈ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦੋਵੇਂ ਜਿੰਮੇਵਾਰ :ਮਾਨ

image1ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ):-ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਚੌਹਾਨ ਵਿੱਚ ਹੋਈ।ਇਸ ਵਿਸ਼ਾਲ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਅਤੇ ਹਲਕਾ ਬਾਬਾ ਬਕਾਲਾ ਦੇ ਹਜ਼ਾਰਾਂ ਵਰਕਰ ਸ਼ਾਮਿਲ ਹੋਏ।ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ ਵੱਖ ਬੁਲਾਰਿਆਂ ਨੇ ਅਕਾਲੀ ਭਾਜਪਾ ਗਠਜੋੜ ਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਕਿ ਅੱਜ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ।ਪੰਜਾਬ ਦੇ ਲੱਖਾਂ ਨੌਜਵਾਨ ਨਸ਼ੇ ਦੇ ਕੋਹੜ ਤੋਂ ਪ੍ਰਭਾਵਿਤ ਹਨ ਜਿਸ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ।ਜੇਕਰ ਕੋਈ ਹਕ਼ ਮੰਗਦਾ ਹੈ ਤਾ ਉਸਨੂੰ ਡੰਡੇ ਮਿਲਦੇ ਹਨ।ਇਸ ਤੋਂ ਇਲਾਵਾ ਕੋਈ ਵੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਹੈ ਕਿਓਂਕਿ ਗੁੰਡਾਗਰਦੀ ਨੇ ਪੂਰੇ ਪੰਜਾਬ ਵਿੱਚ ਅਸ਼ਾਂਤੀ ਦਾ ਮਾਹੌਲ ਬਣਾਇਆ ਹੋਇਆ ਹੈ।ਇਸ ਮੌਕੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦੋਵੇਂ ਇੱਕੋ ਚੱਕੀ ਦੇ ਪੁੜੇ ਹਨ।ਇਸ ਲਈ ਪੰਜਾਬ ਦੇ ਲੋਕਾਂ ਨੂੰ ਬਦਲ ਦੀ ਲੋੜ ਹੈ ਤਾਂ ਜੋ ਲੋਟੂ ਟੋਲਿਆਂ ਤੋਂ ਪੰਜਾਬ ਦੀ ਜਨਤਾ ਨੂੰ ਬਚਾਇਆ ਜਾ ਸਕੇ ।ਇਸ ਮੌਕੇ ਤੇ ਹਲਕਾ ਜੰਡਿਆਲਾ ਗੁਰੂ ਤੋਂ ਸਰਬਜੀਤ ਿਸੰਘ ੁਡਿੰਪੀ,ਨਰੇਸ਼ ਪਾਠਕ,ਅਵਤਾਰ ਸਿੰਘ ਨਿੱਜਰ ,ਬਲਰਾਜ ਸਿੰਘ ਤਰਸਿੱਕਾ ,ਬੀਬੀ ਵੀਰ ਕੌਰ ਅਜਾਇਬ ਸਿੰਘ ,ਮਨਜੀਤ ਧਰਦਿਓ ,ਦਲਬੀਰ ਸਿੰਘ ਟੌਂਗ ,ਬਲਰਾਜ ਸਿੰਘ ਬੁੰਡਾਲਾ ,ਭਰਪੂਰ ਸਿੰਘ ਮੇਹਣੀਆ ,ਹਰਜੀਤ ਸਿੰਘ ,ਬੱਬੀ ਅਤੇ ਹਜ਼ਾਰਾਂ ਆਮ ਆਦਮੀ ਪਾਰਟੀ ਦੇ ਵਰਕਰ ਹਾਜਿਰ ਸਨ।

Share Button

Leave a Reply

Your email address will not be published. Required fields are marked *