ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਬੀਬਾ ਬਾਦਲ ਵੱਲੋਂ ਗਠਜੋੜ ਸਰਕਾਰ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ

ss1

ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਬੀਬਾ ਬਾਦਲ ਵੱਲੋਂ ਗਠਜੋੜ ਸਰਕਾਰ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ
ਕਿਹਾ ‘ਆਪ’ ਸਿੱਖ ਵਿਰੋਧੀਆਂ ਦਾ ਟੋਲਾ, ਟਿਕਟਾਂ ਦੀ ਵੰਡ ਪੈਸਿਆਂ ਨਾਲ ਹੋਈ
ਨੰਨ੍ਹੀ ਛਾਂ ਮੁਹਿੰਮ ਤਹਿਤ ਸਿਲਾਈ ਮਸ਼ੀਨਾਂ ਤੇ ਪੌਦੇ ਅਤੇ ਮਾਈ ਭਾਗੋ ਸਕੀਮ ਤਹਿਤ ਬੱਚੀਆਂ ਨੂੰ ਸਾਈਕਲ ਵੰਡੇ

5-37
ਤਲਵੰਡੀ ਸਾਬੋ , 5 ਅਗਸਤ (ਗੁਰਜੰਟ ਸਿੰਘ ਨਥੇਹਾ)- ਹਲਕਾ ਤਲਵੰਡੀ ਸਾਬੋ ਦੇ ਦੌਰੇ ਦੌਰਾਨ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੇੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਵਿਕਾਸ ਦੇ ਪਿਛਲੇ 9 ਸਾਲਾਂ ਦੇ ਕੰਮ ਲੋਕਾਂ ਨੂੰ ਯਾਦ ਕਰਵਾਉਂਦਿਆਂ ਪੰਜਾਬ ਦੀ ਤਰੱਕੀ ਅਤੇ ਨਿਰੰਤਰ ਵਿਕਾਸ ਲਈ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਹੱਕ ਵਿੱਚ ਤੀਜੀ ਵਾਰ ਫਤਵਾ ਦੇਣ ਦੀ ਅਪੀਲ ਕੀਤੀ।
ਸਥਾਨਕ ਕਮਿਊਨਿਟੀ ਸੈਂਟਰ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਹੁੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਵਿੱਦਿਅਕ ਪੱਖੋਂ ਜਿਹੜਾ ਪੰਜਾਬ ਦੇਸ਼ ਵਿੱਚ 14ਵੇਂ ਨੰਬਰ ‘ਤੇ ਸੀ ਅੱਜ ਦੂਜੇ ਨੰਬਰ ਤੇ ਆ ਗਿਆ ਹੈ। ਜਿਹੜੇ ਸੂਬੇ ਦੀ ਆਮਦਨ ਪਿਛਲੀ ਕਾਂਗਰਸ ਸਰਕਾਰ ਸਮੇਂ ਛੇ ਹਜਾਰ ਕਰੋੜ ਰੁਪਏ ਹੁੰਦੀ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ 30 ਹਜਾਰ ਕਰੋੜ ਰੁਪਏ ਤੱਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਹੀ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿੱਲ ਮੁਆਫ ਕੀਤੇ, ਆਟਾ ਦਾਲ ਸਕੀਮ ਸ਼ੁਰੂ ਕੀਤੀ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਆਰੰਭੀ ਤੇ ਗਰੀਬ ਲੜਕੀਆਂ ਨੂੰ ਸ਼ਗਨ ਸਕੀਮ ਦਿੱਤੀ ਤੇ ਹੁਣ ਹੋਰ ਵੀ ਕਈ ਯੋਜਨਾਵਾਂ ਉਲੀਕੀਆਂ ਗਈਆਂ ਜੋ ਪਿਛਲੀਆਂ ਸਰਕਾਰਾਂ ਨੇ ਕਦੇ ਚੇਤੇ ਵੀ ਨਹੀਂ ਸਨ ਕੀਤੀਆਂ।
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਐੱਨਡੀਏ ਸਰਕਾਰ ਦੇ ਹੁੰਦਿਆਂ ਪੰਜਾਬ ਵਿੱਚ ਵਿਕਾਸ ਸਿਖਰਾਂ ਛੂਹ ਰਿਹਾ ਹੈ ਕਰੀਬ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਪੰਜਾਬ ਵਿਚ ਚਾਰ ਅਤੇ ਛੇ ਲੇਨ ਸੜਕਾਂ ਬਣ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਤੇ ਢਾਈ ਘੰਟੇ ਤੋਂ ਵੱਧ ਸਮਾਂ ਨਹੀ ਲੱਗਿਆ ਕਰੇਗਾ। ਜਿੱਥੇ ਕੇਂਦਰ ਵੱਲੋਂ ਸੂਬਾ ਸਰਕਾਰ ਦੀ ਮੰਗ ਤੇ ਅੰਮ੍ਰਿਤਸਰ ਸਾਹਿਬ ਵਿੱਚ ਆਈ.ਆਈ.ਐੱਮ ਖੋਲਿਆ ਜਾ ਰਿਹਾ ਹੈ ਉੱਥੇ ਬਠਿੰਡਾ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸਿਹਤ ਸੰਸਥਾਨ ਏਮਜ ਨੂੰ ਮਨਜੂਰੀ ਦੇ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਮੁਹੱਈਆ ਕਰਵਾਉਣ ਦੇ ਉੱਦਮ ਸਦਕਾਂ ਕੇਂਦਰ ਤੋਂ ਜਿੱਥੇ ਖਾਲ ਪੱਕੇ ਕਰਵਾਉਣ ਲਈ ਇਕ ਹਜਾਰ ਕਰੋੜ ਰੁਪਏ ਪਹਿਲਾਂ ਲੈ ਕੇ ਆਂਦੇ ਸਨ ਉੱਥੇ ਇੱਕ ਹਜਾਰ ਕਰੋੜ ਰੁਪਏ ਹੋਰ ਲਿਆਂਦੇ ਜਾ ਰਹੇ ਹਨ ਅਤੇ ਸੂਬੇ ਵਿੱਚ ਤਿੰਨ ਮੈਗਾ ਫੂਡ ਪਾਰਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਉਕਤ ਵਿਕਾਸ ਜਾਰੀ ਰੱਖਣ ਲਈ ਤੀਜੀ ਵਾਰ ਵੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿੱਖ ਵਿਰੋਧੀਆਂ ਦਾ ਟੋਲਾ ਹੈ ਤੇ ਹੁਣ ਇਹ ਗੱਲ ਖੁਦ ਆਪ ਵਿੱਚੋਂ ਇਨ੍ਹਾਂ ਦੀਆਂ ਕਰਤੂਤਾਂ ਦੇਖ ਦੇਖ ਕੇ ਨਿੱਕਲ ਰਹੇ ਆਗੂ ਵੀ ਤਸਲੀਮ ਕਰ ਰਹੇ ਹਨ। ਉਨਾਂ ਆਪ ਦੀ ਜਾਰੀ ਸੂਚੀ ਬਾਰੇ ਕਿਹਾ ਕਿ ਹੁਣ ਪਾਰਟੀ ਖੇਰੂ ਖੇਰੂ ਹੋਣੀ ਸ਼ੁਰੂ ਹੋ ਗਈ ਹੈ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲੋਕਾਂ ਨੂੰ ਦਿਖਾਏ ਜਾ ਰਹੇ ਸੁਪਨਿਆਂ ਦਾ ਸੱਚ ਵੀ ਲੋਕਾਂ ਸਾਹਮਣੇ ਆਉਣ ਲੱਗ ਪਿਆ ਹੈ ਅਤੇ ਇਨ੍ਹਾਂ ਦੇ ਖੁਦ ਦੇ ਆਗੂ ਦੱਸ ਰਹੇ ਹਨ ਕਿ ਟਿਕਟਾਂ ਦੀ ਵੰਡ ਵਿੱਚ ਵੱਡੀ ਪਧਰ ਤੇ ਭ੍ਰਿਸ਼ਟਾਚਾਰ ਹੋਇਆ ਹੈ। ਉੱਧਰ ਹਲਕੇ ਵਿੱਚ ਪੁੱਜਣ ਤੇ ਹਲਕਾ ਵਿਧਾਇਕ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਹਲਕੇ ਵਿੱਚ ਦੋ ਦਰਜਨ ਦੇ ਕਰੀਬਾਂ ਲਿੰਕ ਸੜਕਾਂ ਦੇ ਨਿਰਮਾਣ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਤੇ 3 ਹਜਾਰ ਨਵੀਆਂ ਪੈਨਸ਼ਨਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਉਨ੍ਹਾਂ ਦਾ ਸਾਥ ਦੇਣ ਤਾਂ ਕਿ ਹਲਕੇ ਦਾ ਵਿਕਾਸ ਹੋਰ ਸਿਖਰਾਂ ਤੇ ਲੈਜਾਇਆ ਜਾ ਸਕੇ। ਬੀਬਾ ਬਾਦਲ ਨੇ ਇਸ ਮੌਕੇ ਨੰਨ੍ਹੀ ਛਾਂ ਮੁਹਿੰਮ ਤਹਿਤ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ ਜਦੋਂਕਿ ਸਕੂਲੀ ਬੱਚੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਤਕਸੀਮ ਕੀਤੇ। ਬੀਬਾ ਬਾਦਲ ਨੇ ਮੁਸਲਮਾਨ ਭਾਈਚਾਰੇ ਦੀ ਪੁਰਾਣੀ ਮੰਗ ਤੇ ਧਰਮਸ਼ਾਲਾ ਬਣਾਉਣ ਲਈ ਉਨਾਂ੍ਹ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ।
ਇਸ ਮੌਕੇ ਬੀਬਾ ਬਾਦਲ ਨਾਲ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐੱਸ ਐੱਸ ਪੀ ਸਵਪਨ ਸ਼ਰਮਾਂ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਅਕਾਲੀ ਦਲ ਸਰਕਲ ਇੰਚਾਰਜ ਬਲਵਿੰਦਰ ਗਿੱਲ, ਟਰੱਕ ਯੂਨੀਅਨ ਤਲਵੰਡੀ ਪ੍ਰਧਾਨ ਅਵਤਾਰ ਮੈਨੂੰਆਣਾ, ਰਾਮਾਂ ਦੇ ਰਾਮਪਾਲ ਮਲਕਾਣਾ, ਜਗਤਾਰ ਨੰਗਲਾ ਹਲਕਾ ਪ੍ਰਧਾਨ ਬੀ ਸੀ ਵਿੰਗ, ਯੂਥ ਸਰਕਲ ਇੰਚਾਰਜ ਗੁਰਜੀਤ ਰੋਮਾਣਾ, ਸਰਕਲ ਰਾਮਾਂ ਇੰਚਾਰਜ ਸਵਰਨਜੀਤ ਪੱਕਾ, ਰਾਮਾਂ ਸ਼ਹਿਰੀ ਪ੍ਰਧਾਨ ਅਸ਼ੋਕ ਗੋਇਲ, ਯੂਥ ਪ੍ਰਧਾਨ ਕੁਲਦੀਪ ਭੁੱਖਿਆਂਵਾਲੀ, ਤਲਵੰਡੀ ਸ਼ਹਿਰੀ ਪ੍ਰਧਾਨ ਰਾਕੇਸ਼ ਚੌਧਰੀ, ਯੂਥ ਪ੍ਰਧਾਨ ਚਿੰਟੂ ਜਿੰਦਲ, ਸੀਨੀਅਰ ਯੂਥ ਆਗੂ ਚਰਨਾ ਭਾਗੀਵਾਂਦਰ, ਮਨਜੀਤ ਲਾਲੇਆਣਾ ਤੇ ਸੁਖਦੀਪ ਕਣਕਵਾਲ, ਮੋਤੀ ਭਾਗੀਵਾਂਦਰ, ਐੱਸ ਸੀ ਵਿੰਗ ਸਰਕਲ ਪ੍ਰਧਾਨ ਗੁਲਾਬ ਕੈਲੇਵਾਂਦਰ, ਜਲੌਰ ਸਿੰਘ, ਬਲਵੀਰ ਖਾਂ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *