ਪੰਜਾਬ ਦੀ ਜਨਤਾ ਨੂੰ ਸੱਚ ਤੋਂ ਵਾਂਝਾ ਰੱਖਣਾ ਪੰਜਾਬ ਸਰਕਾਰ ਦੀ ਫਿਤਰਤ: ਡਾ. ਅੰਮ੍ਰਿਤਪਾਲ

ss1

ਪੰਜਾਬ ਦੀ ਜਨਤਾ ਨੂੰ ਸੱਚ ਤੋਂ ਵਾਂਝਾ ਰੱਖਣਾ ਪੰਜਾਬ ਸਰਕਾਰ ਦੀ ਫਿਤਰਤ:  ਡਾ. ਅੰਮ੍ਰਿਤਪਾਲ

15-19

ਝਬਾਲ, 14 ਮਈ (ਹਰਪ੍ਰੀਤ ਸਿੰਘ): ਪੰਜਾਬ ਦੀ ਜਨਤਾ ਨੂੰ ਸੱਚ ਤੋਂ ਵਾਂਝਾ ਰੱਖਣਾ ਹੁਣ ਪੰਜਾਬ ਸਰਕਾਰ ਦੀ ਫਿਤਰਤ ਹੋ ਗਈ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਝਬਾਲ ਤੋਂ ਆਮ ਆਦਮੀ ਪਾਰਟੀ ਦੇ ਸਹਾਇਕ ਸੈਕਟਰ ਇੰਚਾ: ਯੂਥ ਵਿੰਗ ਡਾ: ਅੰਮ੍ਰਿਤਪਾਲ ਸਿੰਘ ਨੇ ਕੀਤਾ । ਉਹਨਾਂ ਕਿਹਾ ਕਿ ਹੁਣ ਸਾਨੂੰ ਸਾਰਿਆ ਨੂੰ ਪਤਾ ਲੱਗ ਗਿਆ ਹੈ ਕਿ ਮੌਜੂਦਾ ਸਰਕਾਰ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਤੇ ਜਿਹੜੇ ਵੀ ਲੋਕ ਸੱਚ ਬੋਲਦੇ ਹਨ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਹੈ ਜਿਸਦੀ ਜੀਂਦੀ ਜਾਗਦੀ ਮਿਸਾਲ ਜੀ ਪੰਜਾਬ ਹਰਿਆਣਾ ਟੀ.ਵੀ. ਚੈਨਲ ਨੂੰ ਫਾਸਟ ਵੈਅ ਤੋਂ ਬੰਦ ਕਰਨ ਤੋਂ ਮਿਲਦੀ ਹੈ । ਪਰ ਲੋਕ ਹੁਣ ਜਾਗਰੂਕ ਹੋ ਗਏ ਹਨ ਤੇ ਸਰਕਾਰ ਦੇ ਝਾਂਸੇ ਵਿਚ ਨਹੀਂ ਆਉਣਗੇ ਤੇ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਲੋਕ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ । ਉਹਨਾਂ ਇਹ ਵੀ ਦੱਸਿਆ ਕਿ ਜੀ ਪੰਜਾਬ ਹਰਿਆਣਾ ਨੇ ਇਕ ਸਵਾਲ ਪੁੱਛਿਆ ਸੀ ਕਿ ਕੀ ਪੰਜਾਬ ਵਿਚ ਪ੍ਰਸਾਰਣ ਬੰਦ ਕਰਕੇ ਸੁਖਬੀਰ ਬਾਦਲ ਨੇ ਹਾਰ ਮੰਨ ਲਈ ਹੈ ਤਾਂ ਜਵਾਬ ਵਿਚ 99% ਹਾਂ ਵਿਚ ਸੀ ਅਤੇ 1% ਨਾਂਹ ਵਿਚ । ਹੁਣ ਸਾਰਿਆ ਨੂੰ ਪਤਾ ਲੱਗ ਗਿਆ ਹੈ ਕਿ ਸਰਕਾਰ ਅੰਦਰ ਹੀ ਅੰਦਰ ਲੋਕਾਂ ਨੂੰ ਕਿਸੇ ਹੋਰ ਵਿਵਾਦ ਵੱਲ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਲੋਕ ਇਹ ਸਭ ਕੁਝ ਭੁੱਲ ਜਾਣ । ਜਿਸ ਕਰਕੇ ਸਰਕਾਰ ਹੁਣ ਪਾਣੀਆਂ ਦਾ ਮੁੱਦਾ ਚੁੱਕ ਕੇ ਲੋਕਾਂ ਨੂੰ ਇਸ ਪਾਸੇ ਲਗਾ ਰਹੀ ਹੈ । ਸੋ ਆਮ ਆਦਮੀ ਪਾਰਟੀ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਲੋਕ ਸਰਕਾਰ ਦੇ ਜਾਲ ਵਿਚ ਨਾ ਫਸਣ ਅਤੇ ਆਪਣੀ ਵੋਟ ਸਹੀ ਇਸਤੇਮਾਲ ਕਰਨ । ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਇੰਚਾ: ਖਡੂਰ ਸਾਹਿਬ ਦਲਬੀਰ ਸਿੰਘ ਭੁੱਲਰ, ਕਿਸਾਨ ਯੂਥ ਵਿੰਗ ਇੰਚਾ: ਸਰਤਾਜ ਸਿੰਘ ਸੰਧੂ, ਕਰਤਾਰ ਸਿੰਘ ਲਾਲੀ, ਮਨਪ੍ਰੀਤ ਸਿੰਘ ਮੰਗਾ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਠੱਠਾ, ਨਵਰਾਜ ਬਘਿਆੜੀ, ਜੋਗਿੰਦਰ ਸਿੰਘ ਨਿੱਕੀ ਝਬਾਲ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *