Sat. Oct 19th, 2019

ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਜਰੂਰੀ-ਪ੍ਰਨੀਤ ਕੌਰ

ਪੰਜਾਬ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਜਰੂਰੀ-ਪ੍ਰਨੀਤ ਕੌਰ
ਮੋਦੀ ਨੇ ਵਿਦੇਸ਼ੀ ਦੌਰੇ ਦੌਰਾਨ ਦੇਸ਼ ਦੇ ਹਿੱਤ ਵਿੱਚ ਗੱਲ ਕਰਨ ਦੀ ਥਾਂ ਅੰਡਾਨੀ ਤੇ ਅੰਬਾਨੀ ਦਾ ਵਪਾਰ ਵਧਾਇਆ-ਪ੍ਰਨੀਤ ਕੌਰ
ਵਿਧਾਇਕ ਜਲਾਲਪੁਰ ਵੱਲੋਂ ਹਲਕੇ ਘਨੋਰ ਅੰਦਰ 5 ਰੈਲੀਆਂ ਕਰਕੇ ਪਰਨੀਤ ਕੌਰ ਦੀ ਵੱਡੀ ਜਿੱਤ ਦਾ ਭਰੋਸਾ ਦੁਆਇਆ

ਰਾਜਪੁਰਾ, 3 ਮਈ (ਐਚ. ਐਸ. ਸੈਣੀ)- ਹਲਕਾ ਘਨੌਰ ਅਧੀਨ ਪੈਂਦੇ ਪਿੰਡ ਸੇਹਰਾ, ਜਨਸੂਆ ਅਤੇ ਸੂਰਜਗੜ੍ਹ-ਘੜਾਮਾ ਵਿੱਚ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਕਾਂਗਰਸ ਪਾਰਟੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਜਿਲ੍ਹਾ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਜਲਾਲਪੁਰ, ਅਮਰਜੀਤ ਕੌਰ ਜਲਾਲਪੁਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਮਰੀਕ ਸਿੰਘ ਖਾਨਪੁਰ, ਮੈਂਬਰ ਬਲਾਕ ਸੰਮਤੀ ਜਗਰੂਪ ਸਿੰਘ ਸੇਹਰਾ, ਕਾਂਗਰਸ ਪ੍ਰਧਾਨ ਸਰਕਲ ਸੰਭੂ ਗੁਰਨਾਮ ਸਿੰਘ ਭੂਰੀਮਾਜਰਾ ਤੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਭਰਵੀਆਂ ਚੋਣ ਰੈਲੀਆਂ ਰੱਖੀਆਂ ਗਈਆਂ।
ਇਸ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ। ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਰ ਰਾਜ ਨੂੰ ਬਰਾਬਰ ਦੇ ਹੱਕ ਅਤੇ ਗਰਾਟਾਂ ਦੇਣੀਆਂ ਬਣਦੀਆਂ ਹਨ, ਪਰ ਪਿਛਲੇ 2 ਸਾਲਾਂ ਵਿੱਚ ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਕੋਈ ਵੀ ਵਿੱਤੀ ਪੈਕਜ ਨਹੀਂ ਦਿੱਤਾ ਗਿਆ। ਨਰਿੰਦਰ ਮੌਦੀ ਨੇ ਵਿਦੇਸ਼ੀ ਦੌਰੇ ਦੌਰਾਨ ਦੇਸ਼ ਦੇ ਹਿੱਤ ਵਿੱਚ ਗੱਲ ਕਰਨ ਦੀ ਥਾਂ ਅੰਡਾਨੀ ਤੇ ਅੰਬਾਨੀ ਦਾ ਵਪਾਰ ਹੀ ਵਧਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਜਰੂਰੀ ਹੈ।
ਵਿਧਾਇਕ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਨੌਰ ਹਲਕੇ ਦੇ ਵਿਕਾਸ ਲਈ ਗਰਾਟਾਂ ਦੇ ਖੁਲੇ ਗੱਫੇ ਦਿੱਤੇ ਹਨ। ਪੰਜਾਬ ਸਰਕਾਰ ਵਲੋਂ ਘਨੋਰ ਹਲਕੇ ਦਾ ਪੀਣ ਵਾਲਾ ਪਾਣੀ ਖਰਾਬ ਹੋਣ ਕਾਰਨ 360 ਕਰੋੜ ਟਰੀਟਮੈਂਟ ਪਲਾਂਟਾਂ ਲਈ ਅਤੇ ਘਨੌਰ ਹਲਕੇ ਨੂੰ ਵਿਕਾਸ ਕਾਰਜਾਂ ਲਈ 109 ਕਰੋੜ ਦੇ ਫੰਡ ਜਾਰੀ ਕੀਤੇ ਹਨ। ਜਲਾਲਪੁਰ ਵੱਲੋਂ ਸਮੂਹ ਘਨੋਰ ਹਲਕੇ ਦੀ ਤਰਫੋਂ ਪ੍ਰਨੀਤ ਕੌਰ ਨੂੰ ਯਕੀਨ ਦੁਆਇਆ ਕਿ ਇਸ ਹਲਕੇ ਤੋਂ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿੱਤ ਦੁਆਈ ਜਾਵੇਗੀ। ਅਖੀਰ ਪ੍ਰਨੀਤ ਕੌਰ ਵੱਲੋਂ ਪਿੰਡ ਬਡੋਲੀਗੁਜ਼ਰਾ ਦੀ ਪੰਚਾਇਤ ਸਣੇ ਹੋਰਨਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਪਾਰਟੀ ਚਿੰਨ੍ਹ ਵਾਲੇ ਮਫਰਲ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਵੱਲੋਂ ਪਿੰਡ ਮਰਦਾਂਪੁਰ ਮੈਰਿਜ਼ ਪੈਲਸ ਤੇ ਘਨੋਰ ਦੀਆਂ ਰੈਲੀਆਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ, ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ ਹੈਪੀ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਜਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ, ਬਲਰਾਜ਼ ਸਿੰਘ ਸਰਪੰਚ ਨੌਸ਼ਿਹਰਾ, ਸੁਖਪ੍ਰੀਤ ਸਿੰਘ ਸਰਪੰਚ ਭੂਰੀਮਾਜਰਾ, ਅੱਛਰ ਸਿੰਘ ਸਰਪੰਚ ਭੇਡਵਾਲ, ਹਰਸੰਗਤ ਸਿੰਘ ਸਰਪੰਚ ਤਖਤੂਮਾਜਰਾ, ਐਨ.ਪੀ.ਸਿੰਘ ਸਰਪੰਚ ਪਬਰੀ, ਸੰਤੋਖ ਸਿੰਘ ਸਰਪੰਚ ਮਾਂਗਪੁਰ, ਮੇਜਰ ਸਿੰਘ ਲਹਿਲ, ਬੀਰਦਵਿੰਦਰ ਸੰਧੂ ਸਰਪੰਚ ਪਹਿਰ, ਡਿੰਪਲ ਸਿੰਘ ਸਰਪੰਚ ਸੂਹਰੋਂ, ਸੁਖਦੇਵ ਸਿੰਘ ਸਰਪੰਚ ਘੱਗਰਸਰਾਏ, ਇੰਦਰਜੀਤ ਗਿਫਟੀ, ਹਾਕਮ ਸਿੰਘ ਸਰਪੰਚ ਸੇਹਰਾ, ਸੁਰਜੀਤ ਸਿੰਘ ਜੈਨਗਰ, ਸਣੇ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ ਅਤੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: