ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਪੰਜਾਬ ਦੀਆਂ ਲੋਕ ਖੇਡਾਂ

ਪੰਜਾਬ ਦੀਆਂ ਲੋਕ ਖੇਡਾਂ

ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸਬੰਧ ਹੈ ।ਹਰ ਉਮਰ ਵਰਗ ਅਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚੀ ਰੱਖਦੇ ਹਨ ਲੋਕ ਖੇਡਾਂ ਲੋਕ ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਅਤੇ ਸਹਿਜ ਰੂਪ ਵਿੱਚ ਵੱਸਦੀਆਂ ਰਹਿੰਦੀਆਂ ਹਨ ਹਰੇਕ ਜਾਤੀ ਦੀਆਂ ਖੇਡਾਂ ਵਿੱਚ ਵੱਡਾ ਭਾਗ ਲੋਕ ਖੇਡਾਂ ਦਾ ਹੁੰਦਾ ਹੈ ।ਲੋਕ ਖੇਡਾਂ ਵਿੱਚ ਸਥਾਨਕ ਪੱਧਰ ਉੱਤੇ ਆਸਾਨੀ ਨਾਲ ਪ੍ਰਾਪਤ ਖੇਡ ਸਮੱਗਰੀ ਵਾਲੀਆਂ ਖੇਡਾਂ ਪ੍ਰਚੱਲਤ ਹੁੰਦੀਆਂ ਹਨ ।

ਲੋਕ ਖੇਡਾਂ ਦਾ ਵਰਗੀਕਰਨ : ਲੋਕ ਖੇਡਾਂ ਨੂੰ ਉਮਰ ਲਿੰਗ ਦੇ ਆਧਾਰ ਤੇ ਵੀ ਵੰਡਿਆ ਜਾ ਸਕਦਾ ਹੈ ਤੇ ਮਾਨਸਿਕ ਤੇ ਸਰੀਰਕ ਖੇਡਾਂ ਦੇ ਰੂਪ ਵਿੱਚ ਵੀ ਜਿਵੇਂ ਛੋਟੇ ਬੱਚਿਆਂ ਦੀਆਂ ਖੇਡਾਂ ਲਾਟੂ ,ਭੰਬੀਰੀਆਂ ਚਲਾਉਣਾ ,ਅੱਕੜ ਬੱਕੜ ,ਬੰਟੇ ਖੇਡਣ ਆਦਿ ਜਵਾਨਾਂ ਦੀਆਂ ਖੇਡਾਂ ਸਰੀਰਕ ਜ਼ੋਰ ਅਜ਼ਮਾਈ ਵਾਲੀਆਂ ਹੁੰਦੀਆਂ ਹਨ ਜਿਵੇਂ ਕਬੱਡੀ ,ਮੁਗਦਰ ਫੇਰਨਾ, ਮੂੰਗਲੀਆਂ ਫੇਰਨੀਆਂ ਆਦਿ ਬਜ਼ੁਰਗਾਂ ਦੀਆਂ ਖੇਡਾਂ ਤਾਸ਼ ਖੇਡਣਾ ,ਸ਼ਤਰੰਜ, ਚੌਪਟ ਆਦਿ ਪਰ ਕੁੱਝ ਖੇਡਾਂ ਵਿੱਚ ਉਮਰ ਦੀ ਸੀਮਾ ਨਿਸ਼ਚਿਤ ਨਹੀਂ ਬਲਕਿ ਸਰੀਰਕ ਸਮਰੱਥਾ ਹੀ ਪ੍ਰਧਾਨ ਹੁੰਦੀ ਹੈ।ਇਸ ਤਰ੍ਹਾਂ ਕੁੜੀਆਂ ਦੀਆਂ ਖੇਡਾਂ ਵਿੱਚ ਗੀਟੇ ,ਕੋਟਲਾ ਛਪਾਕੀ ,ਖਿੱਦੋ, ਗੁੱਡੀ ਫੂਕਣੀ ,ਕਿੱਕਲੀ, ਸਟਾਪੂ ਆਦਿ ਹਨ ।

ਪ੍ਰਮੁੱਖ ਲੋਕ ਖੇਡਾਂ

ਕਬੱਡੀ: ਕਬੱਡੀ ਕਈ ਕਿਸਮਾਂ ਦੀ ਹੁੰਦੀ ਹੈ ਜਿਵੇਂ ਲੰਮੀ ਕਬੱਡੀ ਛੋਟੀ ਕਬੱਡੀ ਜਾਂ ਜੱਫਲ ਕਬੱਡੀ ਆਦਿ ਲੰਮੀ ਕਬੱਡੀ ਲਈ ਪੰਜ ਛੇ ਕਦਮਾਂ ਦੀ ਦੂਰੀ ਤੇ ਆਹਮਣੇ ਸਾਹਮਣੇ ਦੋ ਨਿਸ਼ਾਨ ਲਗਾਏ ਜਾਂਦੇ ਹਨ ਦੋਵੇਂ ਟੀਮਾਂ ਦੇ ਖਿਡਾਰੀ ਬਰਾਬਰ ਹੁੰਦੇ ਹਨ ਇੱਕ ਪਾਸੇ ਦਾ ਇੱਕ ਖਿਡਾਰੀ ਕਬੱਡੀ ਕਬੱਡੀ ਕਹਿੰਦਾ ਹੋਇਆ ਦੂਜੇ ਪਾਸੇ ਦੇ ਖਿਡਾਰੀਆਂ ਨੂੰ ਸੁਣ ਜਾਂਦਾ ਹੈ ਉਹ ਅੱਗੋਂ ਝਕਾਨੀਆਂ ਦਿੰਦੇ ਹਨ। ਕਬੱਡੀ ਕਬੱਡੀ ਕਰਨ ਵਾਲਾ ਖਿਡਾਰੀ ਕਿਸੇ ਵਿਰੋਧੀ ਨੂੰ ਛੂਹ ਲਵੇ ਤਾਂ ਉਹ ਹਾਰ ਗਿਆ ਸਮਝਿਆ ਜਾਂਦਾ ਹੈ ਜੇ ਵਾਪਸ ਆਉਂਦੇ ਸਮੇਂ ਦਮ ਟੁੱਟ ਜਾਵੇ ਤਾਂ ਵਿਰੋਧੀ ਖਿਡਾਰੀ ਨਿਸ਼ਾਨ ਤੋਂ ਪਹਿਲਾਂ ਉਸ ਨੂੰ ਹੱਥ ਵੀ ਲਾ ਦੇਵੇ ਤਾਂ ਵੀ ਉਹ ਹਾਰ ਗਿਆ ਸਮਝਿਆ ਜਾਂਦਾ ਹੈ ਇਸ ਤਰ੍ਹਾਂ ਜਿਸ ਟੀਮ ਦੇ ਸਾਰੇ ਖਿਡਾਰੀ ਮਾਰੇ ਜਾਣ ਉਹ ਟੀਮ ਹਾਰ ਜਾਂਦੀ ਹੈ ।ਕਬੱਡੀ ਦੀ ਅਗਲੀ ਕਿਸਮ ਜੱਫਲ ਕਬੱਡੀ ਹੁੰਦੀ ਹੈ ।ਇਸ ਖੇਡ ਵਿੱਚ ਕਬੱਡੀ ਪਾਉਣ ਆਏ ਵਿਰੋਧੀ ਨੂੰ ਖਿਡਾਰੀ ਜੱਫਾ ਮਾਰ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਕਬੱਡੀ ਪਾਉਣ ਵਾਲੇ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਜੱਫਾ ਨਾ ਪਵੇ ਕਿ ਜੱਫ਼ਾ ਪੈ ਜਾਂਦਾ ਹੈ ਤਾਂ ਉਹ ਕਿਸੇ ਤਰ੍ਹਾਂ ਨਿਕਲ ਕੇ ਨਿਸ਼ਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਪਰ ਪਰ ਜਿਹੜਾ ਹਾਰ ਗਿਆ ਉਹ ਬੈਠ ਜਾਂਦਾ ਹੈ|

ਗੁੱਲੀ ਡੰਡਾ: ਗੁੱਲੀ ਤੇ ਡੰਡਾ ਦੋਵੇਂ ਲੱਕੜ ਦੇ ਹੁੰਦੇ ਹਨ ਗੁੱਲੀ ਨੂੰ ਸਿਰਿਆਂ ਤੋਂ ਘੜ ਕੇ ਤਿੱਖੀ ਕਰ ਲਿਆ ਜਾਂਦਾ ਹੈ ਮੈਦਾਨ ਵਿੱਚ ਛੋਟਾ ਜਾਂ ਟੋਆ ਪੁੱਟ ਲਿਆ ਜਾਂਦਾ ਹੈ ਖਿਡਾਰੀ ਦੋ ਲਾਈਨਾਂ ਵਿੱਚ ਵੰਡੇ ਜਾਂਦੇ ਹਨ । ਪੁੱਗਣ ਤੋਂ ਬਾਅਦ ਪਹਿਲੀ ਵਾਰੀ ਰਹਿਣ ਵਾਲਾ ਗੁੱਲੀ ਨੂੰ ਡੰਡੇ ਤੇ ਰੱਖ ਕੇ ਡੰਡੇ ਨਾਲ ਦੂਰ ਸੁਣਦਾ ਹੈ ਵਿਰੋਧੀ ਟੀਮ ਦੇ ਖਿਡਾਰੀ ਗੁੱਲੀ ਫੜ ਕੇ ਡੰਡੇ ਨਾਲ ਮਾਰਦੇ ਰਹਿੰਦੇ ਹਨ ਜੇ ਨਿਸ਼ਾਨਾ ਝੰਡੇ ਤੇ ਜਾਣ ਲੱਗੇ ਤਾਂ ਪਹਿਲੇ ਦੀ ਵਾਰੀ ਖ਼ਤਮ ਜਾਂ ਨਿਸ਼ਾਨਾ ਲਾ ਲੱਗੇ ਫਿਰ ਉਸੇ ਦੀ ਵਾਰੀ ਆ ਜਾਂਦੀ ਹੈ

ਖਿੱਦੋ ਖੁੰਡੀ: ਇਸ ਖੇਡ ਵਿੱਚ ਪੰਜ ਸੱਤ ਖਿਡਾਰੀ ਧਰਤੀ ਵਿੱਚ ਖੁੱਤੀਆਂ ਕੱਢ ਕੇ ਖੁੰਡੀਆਂ ਫੜ ਕੇ ਖਲੋ ਜਾਂਦੇ ਹਨ ਸਿਰਫ ਇੱਕ ਖਿਡਾਰੀ ਹੀ ਅੱਗੇ ਜਾਂਦਾ ਹੈ ਬਾਕੀ ਖਿਡਾਰੀ ਖੁੱਤੀਆਂ ਨੂੰ ਪੈਰਾਂ ਹੇਠਾਂ ਦਬਾ ਕੇ ਖਿੱਦੋ ਨੂੰ ਨਿਸ਼ਾਨਾ ਮਾਰਦੇ ਹਨ ਅੱਗੇ ਲੱਗਾ ਖਿਡਾਰੀ ਖਿੱਦੋ ਫੜ ਕੇ ਕਿਸੇ ਨਾ ਕਿਸੇ ਖਿਡਾਰੀ ਦਾ ਖਿੱਦੋ ਨਾਲ ਨਿਸ਼ਾਨਾ ਫੰਗਣ ਦਾ ਯਤਨ ਕਰਦਾ ਹੈ ਇਹ ਨਿਸ਼ਾਨਾ ਫੰਡ ਜਾਏ ਤਾਂ ਖਿੱਦੋ ਨੂੰ ਉੱਪਰ ਸੁੱਟਿਆ ਜਾਂਦਾ ਹੈ ਤਾਂ ਜੋ ਖੁੱਤੀ ਮੱਲ ਕੇ ਖਲੋਤੇ ਖਿਡਾਰੀ ਦਾ ਧਿਆਨ ਲਾਂਭੇ ਹੋ ਸਕੇ ਅਤੇ ਖਾਲੀ ਖੁਦੀ ਮੱਲੀ ਜਾ ਸਕੇ ਕਿਸੇ ਇੱਕ ਕੋਸ਼ਿਸ਼ ਦੀ ਸਫ਼ਲਤਾ ਉਸ ਨੂੰ ਖੁੱਤੀ ਦਾ ਮਾਲਕ ਬਣਾ ਦਿੰਦੀ ਹੈ ਤੇ ਜਿਸ ਨੂੰ ਉਸ ਨੇ ਖਿੱਦੋ ਮਾਰਿਆ ਹੁੰਦਾ ਹੈ ਉਹ ਫਿਰ ਖੁੰਡੀ ਉਸ ਨੂੰ ਦੇ ਕੇ ਅੱਗੇ ਲੰਘ ਜਾਵੇਗਾ ਇਹ ਖੇਡ ਹੁਣ ਲੱਗਭਗ ਅਲੋਪ ਹੋ ਗਈ ਹੈ ਰੱਸਾਕੱਸੀ ਇਹ ਸਰੀਰਕ ਸਮਰੱਥਾ ਵਾਲੀ ਖੇਡ ਹੈ ਇਸ ਵਿੱਚ ਵੱਡਾ ਸਾਰਾ ਮੋਟਾ ਰੱਸਾ ਹੁੰਦਾ ਹੈ ਅੱਧੇ ਖਿਡਾਰੀ ਦੇ ਇੱਕ ਪਾਸੇ ਅੱਧੇ ਖਿਡਾਰੀ ਦੂਜੇ ਪਾਸੇ ਆਹਮਣੇ ਸਾਹਮਣੇ ਮੂੰਹ ਕਰਕੇ ਰੱਸਾ ਆਪਣੇ ਵੱਲ ਖਿੱਚਦੇ ਹਨ ਜਿਹੜੀ ਟੀਮ ਆਪਣੇ ਵੱਲ ਰੱਸਾ ਖਿੱਚ ਲਵੇ ਉਹ ਟੀਮ ਜਿੱਤ ਜਾਂਦੀ ਹੈ|

ਲੁੱਕਣ ਮੀਚੀ: ਇਹ ਖੇਡ ਛੋਟੇ ਛੋਟੇ ਬੱਚਿਆਂ ਵਿੱਚ ਹਰਮਨ ਪਿਆਰੀ ਹੈ ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਤਿੰਨ ਤੋਂ ਪੰਜ ਤੱਕ ਹੋ ਸਕਦੀ ਹੈ ਇਸ ਵਿੱਚ ਇੱਕ ਬੱਚੇ ਦੀਆਂ ਅੱਖਾਂ ਢਾਕਾ ਬੰਦ ਕਰਕੇ ਬਾਕੀ ਬੱਚੇ ਲੁੱਕ ਜਾਂਦੇ ਹਨ ਫਿਰ ਉਸ ਨੂੰ ਅੱਖਾਂ ਤੋਂ ਹੱਥ ਹਟਾ ਕੇ ਬਾਕੀਆਂ ਨੂੰ ਲੱਭਣ ਲਈ ਭੇਜਿਆ ਜਾਂਦਾ ਹੈ ਜਿਹੜਾ ਸਭ ਤੋਂ ਪਹਿਲਾਂ ਲੱਭਿਆ ਜਾਵੇ ਵਾਰੀ ਉਸ ਦੇ ਸਿਰ ਆ ਜਾਂਦੀ ਹੈ|

ਕੋਟਲਾ ਛਪਾਕੀ: ਇਹ ਖੇਡ ਬੜੀ ਦਿਲਚਸਪ ਅਤੇ ਕਸਰਤ ਵਾਲੀ ਹੈ ਇਸ ਖੇਡ ਵਿੱਚ ਖਿਡਾਰੀ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਹਨ ਤੇ ਆਪਣਾ ਸਿਰ ਨਿਵਾ ਲੈਂਦੇ ਹਨ ਫਿਰ ਇੱਕ ਖਿਡਾਰੀ ਹੱਥ ਵਿੱਚ ਕੱਪੜਾ ਫੜ ਕੇ ਚਾਰ ਛੁਪੇਰੇ ਕੋਟਲਾ ਛਪਾਕੀ ਜੁੰਮੇ ਰਾਤ ਆਈ ਹੈ ਆਈ ਹੈ ਬਈ ਆਈ ਹੈ ਜਿਹੜਾ ਅੱਗੇ ਪਿੱਛੇ ਵੇਖੇ ਉਸ ਦੀ ਸ਼ਾਮਤ ਆਈ ਹੈ ਆਈ ਹੈ ਬਈ ਆਈ ਹੈ ਬੋਲਦਾ ਹੋਇਆ ਮਲਕੜੇ ਜਿਹੇ ਕੋਰੜਾ ਕਿਸੇ ਖਿਡਾਰੀ ਦੇ ਪਿੱਠ ਦੇ ਪਿੱਛੇ ਰੱਖ ਦਿੰਦਾ ਹੈ ਤੇ ਆਪ ਦੌੜ ਜਾਂਦਾ ਹੈ ਫਿਰ ਚੱਕਰ ਕੱਟਣ ਲੱਗ ਜਾਂਦਾ ਹੈ ਜੇ ਚੱਕਰ ਕੱਟਦੇ ਹੋਏ ਉੱਥੇ ਪੁੱਜਣ ਤੱਕ ਰੱਖੇ ਕੱਪੜੇ ਵਾਲੇ ਨੂੰ ਪਤਾ ਨਾ ਲੱਗੇ ਤਾਂ ਉਹ ਕੱਪੜਾ ਚੁੱਕ ਕੇ ਉਸਨੂੰ ਮਾਰਨ ਲੱਗ ਜਾਂਦਾ ਹੈ ਤੇ ਫਿਰ ਦੂਜੇ ਦੀ ਵਾਰੀ ਆ ਜਾਂਦੀ ਹੈ ਤੇ ਜੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਕੱਪੜਾ ਉਸੇ ਦੇ ਪਿੱਛੇ ਹੈ ਤਾਂ ਫਿਰ ਉਹ ਕੱਪੜਾ ਚੁੱਕ ਕੇ ਉਸ ਦੇ ਮਾਰਨ ਲਈ ਦੌੜਦਾ ਹੈ|

ਪਿੱਠੂ ਗਰਮ: ਇਸ ਖੇਡ ਵਿੱਚ ਪੰਜ ਸੱਤ ਮਿੱਟੀ ਦੀਆਂ ਠੀਕਰੀਆਂ ਤੇ ਇਕ ਗੇਂਦ ਹੁੰਦੀ ਹੈ ਪੰਜ ਸੱਤ ਖਿਡਾਰੀ ਇੱਕ ਪਾਸੇ ਖੜ੍ਹੇ ਹੋ ਜਾਂਦੇ ਹਨ ਉਨ੍ਹਾਂ ਵਿੱਚੋਂ ਇੱਕ ਫੁੱਲ ਗੇਂਦ ਹੁੰਦੀ ਹੈ ਇੱਕ ਖਿਡਾਰੀ ਠੀਕਰੀਆਂ ਨੂੰ ਹੇਠਾਂ ਉੱਪਰ ਰੱਖਦਾ ਹੈ ਗੇਂਦ ਵਾਲਾ ਖਿਡਾਰੀ ਨਿਸ਼ਾਨਾ ਲਾ ਕੇ ਠੀਕਰੀਆਂ ਨੂੰ ਗੇਂਦ ਮਾਰ ਕੇ ਹੇਠਾਂ ਸੁੱਟ ਕੇ ਦੌੜ ਜਾਂਦਾ ਹੈ ਫਿਰ ਗੇਂਦ ਵਾਰੀ ਵਾਲੇ ਪਹਿਲੇ ਖਿਡਾਰੀ ਕੋਲ ਹੁੰਦੀ ਹੈ ਉਹ ਗੇਂਦ ਲੈ ਕੇ ਬਾਕੀ ਖਿਡਾਰੀਆਂ ਦੇ ਪਿੱਛੇ ਦੌੜਦਾ ਹੈ ਅਤੇ ਗੇਂਦ ਕਿਸ ਦੀ ਕਿਸੇ ਦੀ ਪਿੱਠ ਤੇ ਮਾਰਦਾ ਹੈ ਜਿਸ ਦੀ ਪਿੱਠ ਤੇ ਗੇਂਦ ਵੱਜ ਜਾਵੇ ਠੀਕਰੀਆਂ ਜੋੜਨ ਦੀ ਵਾਰੀ ਉਸ ਦੇ ਸਿਰ ਆ ਜਾਂਦੀ ਹੈ|

ਛਟਾਪੂ: ਇਹ ਖੇਡ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ ਜਿਸ ਵਿੱਚ ਧਰਤੀ ਤੇ ਚੌਰਸ ਡੱਬਾ ਬਣਾ ਕੇ ਉਸ ਵਿੱਚ ਛੇ ਖਾਨੇ ਬਣਾ ਲਏ ਜਾਂਦੇ ਹਨ ਇੱਕ ਖਿਡਾਰੀ ਠੀਕਰੀ ਨੂੰ ਆਪਣੇ ਪੈਰ ਨਾਲ ਅਗਲੇ ਡੱਬੇ ਵਿੱਚ ਪਾਈ ਜਾਂਦਾ ਹੈ ਜੇਕਰ ਠੀਕ ਜਾਂ ਪੈਰ ਲਾਈਨ ਤੇ ਆ ਜਾਵੇ ਤਾਂ ਉਹ ਆਊਟ ਹੋ ਜਾਂਦਾ ਹੈ ਤੇ ਵਾਰੀ ਦੂਸਰੇ ਦੇ ਸਿਰ ਆ ਜਾਂਦੀ ਹੈ ਇਹੀ ਖੇਡ ਵੀ ਹੌਲੀ ਹੌਲੀ ਅਲੋਪ ਹੋ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੁਰਾਤਨ ਖੇਡਾਂ ਹਨ ਜੋ ਹੁਣ ਅਲੋਪ ਹੋ ਚੁੱਕੀਆਂ ਹਨ ਜਿਵੇਂ ਡੰਡ ਪਰਾਗਾ, ਮੂੰਗਲੀਆਂ ਫਿਰਨੀਆਂ ,ਬੋਰੀਆਂ ਚੁੱਕਣੀਆਂ ,ਬਿੱਲ ਬੱਚਿਆਂ ਦੀ ਮਾਂ ,ਲੂਣ ਮਿਆਣੀ ,ਮੈਂ ਰਾਜਾ ਪਟਵਾਰੀ ,ਛੂਹਣ ਛੁਪਾਈ ,ਗੁੱਡੀਆਂ ਪਟੋਲੇ, ਲੀਡਰ ਬੁੱਝਣਾ ,ਉੱਠਕ ਬੈਠਕ, ਚੋਰ ਸਿਪਾਹੀ , ਕਿੱਕਲੀ ਆਦਿ ਅਜਿਹੀਆਂ ਖੇਡਾਂ ਹਨ ਜਿਹੜੀਆਂ ਮਾਨਸਿਕ ਤੌਰ ਤੇ ਸਰੀਰਕ ਵੱਲ ਵਧਾਉਣ ਵਾਲੀਆਂ ਸਨ ਜੋ ਕਿ ਵਰਤਮਾਨ ਸਮੇਂ ਵਿੱਚ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ ਵਰਤਮਾਨ ਸਮੇਂ ਵਿੱਚ ਖੇਡਾਂ ਦੇ ਸਰੂਪ ਵੀ ਬਦਲ ਚੁੱਕੇ ਹਨ ਜਿਵੇਂ ਕ੍ਰਿਕਟ ,ਟੇਬਲ ਟੈਨਿਸ, ਤੀਰਅੰਦਾਜ਼ੀ, ਕੁਸ਼ਤੀ, ਕਬੱਡੀ ਦੌੜਾਂ ,ਹਾਕੀ, ਬੈਡਮਿੰਟਨ ,ਵੇਟਲਿਫਟਿੰਗ ,ਬਾਸਕਟਬਾਲ ,ਜੈਵਲਿਨ ਥਰੋ ,ਹੈਮਰ ਥਰੋ ,ਰਿਲੇ ਤੈਰਾਕੀ ਆਦਿ ਪ੍ਰਧਾਨ ਹੋ ਗਈਆਂ ਹਨ।

ਬਲਜਿੰਦਰ ਰੀਹਲ
ਲੈਕਚਰਾਚ ਸਰੀਰਕ ਸਿੱਖਿਆ
ਸੰਪਰਕ-9463032896

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: