ਪੰਜਾਬ ਦੀਆਂ ਪੰਜ ਹਜਾਰ ਐਨ ਆਰ ਐਚ ਐਮ ਤਹਿਤ ਰੱਖੀਆਂ ਆਸ਼ਾ ਤੇ ਫੋਨ ਬੰਦ ਹੋਣ ਕਾਰਨ ਉਹਨਾਂ ਨੂੰ ਆ ਰਹੀਆਂ ਨੇ ਭਾਰੀ ਦਿੱਕਤਾਂ

ss1

ਪੰਜਾਬ ਦੀਆਂ ਪੰਜ ਹਜਾਰ ਐਨ ਆਰ ਐਚ ਐਮ ਤਹਿਤ ਰੱਖੀਆਂ ਆਸ਼ਾ ਤੇ ਫੋਨ ਬੰਦ ਹੋਣ ਕਾਰਨ ਉਹਨਾਂ ਨੂੰ ਆ ਰਹੀਆਂ ਨੇ ਭਾਰੀ ਦਿੱਕਤਾਂ
ਆਈਡੀਆ ਕੰਪਨੀ ਤੋ ਵੋਡਾਫੋਨ ਤਬਦੀਲ ਕਰਨ ਸਮੇ ਬੰਦ ਹੋਏ ਨੇ ਆਸ਼ਾ ਦੇ ਫੋਨ

ਝੁਨੀਰ੍ਹ 22 ਨਵੰਬਰ(ਗੁਰਜੀਤ ਸ਼ੀਂਹ) ਸਿਹਤ ਵਿਭਾਗ ਵੱਲੋ ਰੱਖੀਆਂ ਆਸ਼ਾ ਵਰਕਰਾਂ ਕੋਲ ਸਰਕਾਰ ਵੱਲੋ ਮੁਹੱਈਆ ਕਰਵਾਏ ਆਈਡੀਆ ਕੰਪਨੀ ਦੇ ਸਿੰਮ ਵੋਡਾਫੋਨ ਚ ਤਬਦੀਲ ਨਾ ਹੋਣ ਕਾਰਨ ਉਹਨਾਂ ਨੂੰ ਲੰਮੇ ਸਮੇ ਤੋ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੰਜਾਬ ਚ ਐਨ ਆਰ ਐਚ ਐਮ ਵਿਭਾਗ ਰਾਹੀ ਰੱਖੀਆਂ 17 ਹਜਾਰ ਦੇ ਕਰੀਬ ਆਸ਼ਾ ਵੱਲੋ ਜਿੱਥੇ ਸਿਹਤ ਵਿਭਾਗ ਨੂੰ ਕਾਮਯਾਬ ਬਣਾਉਣ ਲਈ ਕਾਫੀ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਪੰਜਾਬ ਦੇ ਸਮੂਹ ਜ਼ਿਲਿਆਂ ਅੰਦਰ ਮਿਲੀ ਰਿਪੋਰਟ ਅਨੁਸਾਰ ਆਸ਼ਾ ਵਰਕਰਾਂ ਫੈਸਲੀਟੇਟਰਾਂ ਅਤੇ ਏ ਐਨ ਐਮਜ਼ ਨੂੰ ਦਿੱਤੇ ਆਈਡੀਆ ਕੰਪਨੀ ਦੇ ਸਿੰਮ ਨੂੰ ਵੋਡਾਫੋਨ ਚ ਤਬਦੀਲ ਕਰਨ ਤੇ ਛੇ ਮਹੀਨੇ ਬੀਤ ਜਾਣ ਤੇ ਉਹਨਾਂ ਦੇ 5 ਹਜਾਰ ਤੋ ਜ਼ਿਆਦਾ ਸਿੰਮ ਬੰਦ ਹੋਣ ਕਾਰਨ ਆਸ਼ਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈੈ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਮੂਹ ਜ਼ਿਲਿਆਂ ਅੰਦਰੋ ਸਿਹਤ ਵਿਭਾਗ ਦੇ ਐਨ ਆਰ ਐਚ ਐਮ ਦਫਤਰ ਚੰਡੀਗੜ੍ਹ ਵਿਖੇ ਰਿਪੋਰਟਾਂ ਜਾਣ ਤੇ ਉਹ ਜ਼ਿਲੇ ਦੇ ਹੈਡ ਕੁਆਰਟਰਾਂ ਵਾਲਿਆਂ ਨੂੰ ਕੋਈ ਸਪਸ਼ਟ ਜਾਣਕਾਰੀ ਨਹੀ ਦੇ ਰਹੇ।ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਆਈਡੀਆ ਕੰਪਨੀ ਦੇ ਸਿੰਮ ਵਧੀਆ ਚੱਲ ਰਹੇ ਸਨ ਜਦਕਿ ਵਿਭਾਗ ਵੱਲੋ ਉਸ ਨੂੰ ਵੋਡਾਫੋਨ ਚ ਤਬਦੀਲ ਕਰਨ ਤੇ ਇਹ ਵੱਡ ੀਸਮੱਸਿਆ ਆ ਰਹੀ ਹੈ।ਸਿਹਤ ਵਿਭਾਗ ਦੇ ਦਫਤਰ ਤੋ ਮਿਲੀ ਜਾਣਕਾਰੀ ਅਨੁਸਾਰ ਜ਼ਿਲਾਂ ਮਾਨਸਾ ਚ ਕੰਮ ਕਰ ਰਹੀਆਂ 625 ਆਸ਼ਾ ਅਤੇ 29 ਆਸ਼ਾ ਫੈਸਲੀਟੇਟਰਾਂ ਚੋ 207 ਆਸ਼ਾ ਵਰਕਰਾਂ ,ਆਸ਼ਾ ਫੈਸਲੀਟੇਟਰਾਂ ਦੇ ਸਿੰੰਮ ਬੰਦ ਪਏ ਹਨ।ਜਿੰਨਾਂ ਦੀ ਵਾਰ ਵਾਰ ਰਿਪੋਰਟ ਜਾਣ ਤੇ ਉਹਨਾਂ ਦੇ ਛੇ ਮਹੀਨਿਆਂ ਤੋ ਜ਼ਿਆਦਾ ਸਮਾਂ ਬੀਤ ਜਾਣ ਤੇ ਅਜੇ ਤੱਕ ਸਿੰਮ ਨਾ ਚੱਲਣ ਤੇ ਉਹਨਾਂ ਦਾ ਸਿਹਤ ਵਿਭਾਗ ਦੇ ਸਟਾਫ ਨਾਲ ਸੰਪਰਕ ਕਰਨ ਚ ਦਿੱਕਤ ਆ ਰਹੀ ਹੈ।ਇਸ ਸੰਬੰਧੀ ਵੋਡਾਫੋਨ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਐਨ ਆਰ ਐਚ ਐਮ ਵਿਭਾਗ ਵੱਲੋ ਵੋਡਾਫੋਨ ਕੰਪਨੀ ਦੇ ਸਿੰਮ ਚਲਾਉਣ ਸੰਬੰਧੀ ਕੋਈ ਡਿਮਾਂਡ ਹੀ ਨਹੀ ਆਈ।ਇਸ ਮੁਸ਼ਕਿਲ ਸੰਬੰਧੀ ਆਸ਼ਾ ਫੈਸਲੀਟੇਟਰ ਸਰਬਜੀਤ ਕੌਰ ਬਾਜੇਵਾਲਾ ,ਕਿਰਨਪਾਲ ਕੌਰ ਰਾਏਪੁਰ ,ਬਲਵੀਰ ਕੌਰ ਦੁੱਲੋਵਾਲ ,ਸੁਖਪਾਲ ਕੌਰ ਦਾਨੇਵਾਲਾ ,ਕੁਲਵੰਤ ਕੌਰ ਝੰਡੂਕੇ ,ਮੰਜੂ ਭਗਵਾਨਪੁਰ ਹੀਂਗਣਾ ,ਸ਼ਸ਼ੀ ਆਹਲੂਪੁਰ ,ਅਮਰਜੀਤ ਕੌਰ ਰੋੜਕੀ ਆਦਿ ਨੇ ਦੱਸਿਆ ਕਿ 6-7 ਮਹੀਨਿਆਂ ਤੋ ਜ਼ਿਆਦਾ ਸਮਾਂ ਉਹਨਾਂ ਦੇ ਫੋਨ ਬੰਦ ਹੋਣ ਤੇ ਉਹਨਾਂ ਨੂੰ ਸਿਹਤ ਵਿਭਾਗ ਵੱਲੋ ਦਿੱਤੇ ਜਾ ਰਹੇ ਪ੍ਰੋਗਰਾਮਾਂ ਅਤੇ ਜਨੇਪਾ ਔਰਤਾਂ ਅਤੇ ਟੀਕਾਕਰਨ ਸਮੇ ਮਾਪਿਆਂ ਨਾਲ ਸੰਪਰਕ ਕਰਨ ਚ ਭਾਰੀ ਦਿੱਕਤਾਂ ਆ ਰਹੀਆਂ ਹਨ।ਜਿਸ ਲਈ ਉਹ ਆਪਣੇ ਨਿੱਜੀ ਫੋਨ ਦੀ ਹੀ ਵਰਤੋ ਕਰ ਰਹੀਆਂ ਹਨ।ਜਦੋ ਇਸ ਸੰਬੰਧੀ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਨੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਸ਼ਾਇਦ ਬਹੁਤੀਆਂ ਆਸ਼ਾ ਦੇ ਸਿੰਮ ਹੋ ਸਕਦਾ ਪੋਰਟ ਤਬਦੀਲ ਨਹੀ ਹੋਏ ਹੋਣੇ ਤੁਸੀ ਇੱਕ ਵਾਰੀ ਐਨ ਆਰ ਐਚ ਐਮ ਦਫਤਰ ਸੰਪਰਕ ਕਰੋ।ਮੈ ਵੀ ਇਸ ਸੰਬੰਧੀ ਪਤਾ ਕਰਦਾ ਹਾਂ।ਜਦੋ ਫੋਨ ਹੀ ਨਾ ਚੱਲੇ ਤਾਂ ਉਹ ਕੰਮ ਵੀ ਕੀ ਕਰਨਗੀਆਂ।

Share Button

Leave a Reply

Your email address will not be published. Required fields are marked *