Wed. May 22nd, 2019

ਪੰਜਾਬ ਦਾ ਪਾਣੀ ਲੁਟਾਉਣ ਵਾਲੇ ਕਾਂਗਰਸੀ ਘੜਿਆਲੀ ਹੰਝੂ ਵਹਾ ਕੇ ਬਟੋਰ ਰਹੇ ਨੇ ਜਨਤਾ ਦੀ ਹਮਦਰਦੀ : ਗੁਰਪ੍ਰੀਤ ਬੱਬਲ

ਪੰਜਾਬ ਦਾ ਪਾਣੀ ਲੁਟਾਉਣ ਵਾਲੇ ਕਾਂਗਰਸੀ ਘੜਿਆਲੀ ਹੰਝੂ ਵਹਾ ਕੇ ਬਟੋਰ ਰਹੇ ਨੇ ਜਨਤਾ ਦੀ ਹਮਦਰਦੀ : ਗੁਰਪ੍ਰੀਤ ਬੱਬਲ

ਲੁਧਿਆਣਾ (ਪ੍ਰੀਤੀ ਸ਼ਰਮਾ) ਯੂਥ ਅਕਾਲੀ ਦਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਪੰਜਾਬ ਦੇ ਪਾਣੀ ਦੀ ਲੁੱਟ ਨੂੰ ਬਚਾਉਣ ਲਈ ਪੱਖੋਵਾਲ ਰੋਡ ਸਥਿਤ ਹੀਰੋ ਬੈਕਰੀ ਚੌਂਕ ਵਿੱਖੇ ਯੂਥ ਅਕਾਲੀ ਦਲ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਲ ਦੀ ਅਗਵਾਈ ਹੇਠ ਜਾਗਰੁਕਤਾ ਕੈਂਪ ਵਿੱਚ ਐਸਵਾਈਐਲ ਨਹਿਰ ਦੇ ਮਾਮਲੇ ਵਿੱਚ ਰਾਸ਼ਟਰਪਤੀ ਦੇ ਨਾਮ ਲਿਖੇ ਸੈਕੜੇ ਪੱਤਰਾਂ ਤੇ ਨੌਜਵਾਨ ਵਰਗ ਅਤੇ ਆਮ ਨਾਗਰਿਕਾਂ ਨੇ ਦਸਤਖਤ ਕੀਤੇ ਯੂਥ ਅਕਾਲੀ ਦਲ ਲੁਧਿਆਣਾ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਲ ਨੇ ਕੈਂਪ ਵਿੱਚ ਹਾਜਰ ਨੌਜਵਾਨ ਪੀੜੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ ਜਮਾਤ ਕਾਂਗਰਸ ਵੱਲੋਂ ਐਸਵਾਈਐਲ ਰਾਹੀਂ ਪੰਜਾਬ ਦੇ ਪਾਣੀ ਦੀ ਵੰਡ ਕਰਨ ਦੀਆਂ ਨਿਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਪੁਨਰਗਠਨ ਦੇ ਸਮੇਂ ਸਾਜਿਸ਼ ਦੇ ਤਹਿਤ ਚੋਰ ਰਸਤੇ ਤੋਂ ਕਾਨੂੰਨੀ ਦਾਅ ਪੇਚ ਖੇਡਦੇ ਹੋਏ ਰਾਜ ਦਾ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਉਨਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਸਦ ਪਦ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਐਸਵਾਈਐਲ ਮੁੱਦੇ ਤੇ ਤਿਆਗਪਤਰ ਦੇਣ ਨੂੰ ਨੌਂਟਕੀ ਕਰਾਰ ਦਿੰਦੇ ਹੋਏ ਕਿਹਾ ਕਿ ਐਸਵਾਈਐਲ ਦੀ ਉਸਾਰੀ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਣ ਵਾਲੇ ਕੈਪਟਨ ਅਤੇ ਹੋਰ ਕਾਂਗਰਸੀ ਨੇਤਾ ਹੁਣ ਐਸਵਾਈਐਲ ਮੁੱਦੇ ਤੇ ਘਡਿਆਲੀ ਹੰਝੂ ਰੋੜਕੇ ਪਾਣੀ ਬਚਾਉਣ ਦੀ ਨੌਂਟਕੀ ਕਰ ਰਹੇ ਹਨ ਇਸ ਮੌਕੇ ਤੇ ਅਕਾਲੀ ਦਲ ਵਪਾਰ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਨਰੇਸ਼ ਸਿੰਘ, ਬਲਕਾਰ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਬੀਰ ਸਿੰਘ, ਗੋਪਾਲ ਸਿੰਘ, ਚਰਨਜੋਤ ਗਰੇਵਾਲ, ਮਨਦੀਪ ਸਿੰਘ, ਗਗਨਪ੍ਰੀਤ ਸਿੰਘ ਅਤੇ ਹੋਰ ਵੀ ਮੌਜੂਦ ਸਨ|

Leave a Reply

Your email address will not be published. Required fields are marked *

%d bloggers like this: