Thu. Apr 25th, 2019

ਪੰਜਾਬ ਦਾ ਨਸ਼ਾ ਤਸਕਰ ਹੈਰੋਇਨ ਸਮੇਤ ਹਿਮਾਚਲ ‘ਚ ਗ੍ਰਿਫ਼ਤਾਰ

ਪੰਜਾਬ ਦਾ ਨਸ਼ਾ ਤਸਕਰ ਹੈਰੋਇਨ ਸਮੇਤ ਹਿਮਾਚਲ ‘ਚ ਗ੍ਰਿਫ਼ਤਾਰ

ਸ਼ਿਮਲਾ, 6 ਫਰਵਰੀ: ਸ਼ਿਮਲਾ ਪੁਲਿਸ ਨੇ ਪੁਰਾਣੇ ਬਸ ਸਟੈਂਡ ਨੇੜੇ ਇਕ ਝੁੱਗੀ ਵਿਚ ਛਾਪੇਮਾਰੀ ਕਰਕੇ 378 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਪਦਾਰਥ ਦੀ ਕੀਮਤ ਕੌਮਾਂਤਰੀ ਬਾਜ਼ਾਰ ਅਨੁਸਾਰ 1.90 ਕਰੋੜ ਰੁਪਏ ਮੰਨੀ ਜਾ ਰਹੀ ਹੈ। ਇਸ ਬਰਾਮਦਗੀ ਦੇ ਨਾਲ ਹੀ ਪੁਲਿਸ ਨੇ ਇਕ ਪਤੀ ਪਤਨੀ ਅਤ ਇਕ ਹੋਰ ਔਰਤ ਨੂੰ ਵੀ ਗਿਰਫ਼ਤਾਰ ਕੀਤਾ ਹੈ। ਗਿਰਫ਼ਤਾਰ ਜੋੜਾ ਪੰਜਾਬ ਦੇ ਰੋਪੜ ਦਾ ਹੈ , ਜਿਸਦਾ ਨਾਮ ਧਰਮਾ ( 27) ਅਤੇ ਉਸਦੀ ਪਤਨੀ ਪੂਜਾ (25) ਹੈ। ਪੁਲਿਸ ਨੂੰ ਮਿਲੀ ਖੁਫੀਆ ਜਾਣਕਾਰੀ ਅਨੁਸਾਰ , ਪਤੀ-ਪਤਨੀ , ਸ਼ਿਮਲਾ ਸਥਿਤ ਝੁੱਗੀ ਵਾਸੀ ਸੀਮਾ ( 45)ਕੋਲ ਮਹਿਮਾਨ ਬਣ ਕੇ ਪੁੱਜੇ ਸਨ ਅਤੇ ਪੰਜਾਬ ਤੋਂ ਹੈਰੋਇਨ ਦੀ ਸਪਲਾਈ ਲੈ ਕੇ ਆਏ ਸਨ। ਜਾਣਕਾਰੀ ਦੇ ਆਧਾਰ ”ਤੇ ਹੀ ਪੁਲਿਸ ਨੇ ਛਾਪਾ ਮਾਰਿਆ ਅਤੇ ਤਿੰਨਾਂ ਨੂੰ ਹੈਰੋਇਨ ਸਮੇਤ ਗਿਰਫ਼ਤਾਰ ਕਰ ਲਿਆ। ਤਿੰਨਾਂ ਵਿਰੁੱਧ ਬੁਧਵਾਰ ਨੂੰ ਸਦਰ ਥਾਣਾ ਵਿਚ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸਦੇ ਨਾਲ ਹੀ ਪੁਲਿਸ ਇਸ ਜਾਂਚ ਵਿਚ ਲੱਗ ਗਈ ਹੈ ਕਿ ਪੰਜਾਬ ਤੋਂ ਹਿਮਾਚਲ ਵਿਚ ਹੋਰ ਕਿਸ-ਕਿਸ ਥਾਂ ”ਤੇ ਪੰਜਾਬ ਦੇ ਤਸਕਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਹਨ ਅਤੇ ਡਰੱਗ ਦਾ ਸਪਲਾਇਰ ਕੌਣ ਹੈ।

Share Button

Leave a Reply

Your email address will not be published. Required fields are marked *

%d bloggers like this: