ਪੰਜਾਬ ਤੇ ਹਰਿਆਣਾ ਦੇ ਅਮੀਰ ਵਿਰਸੇ ਨਾਲ ਜੁੜੀ ਮਨੋਰੰਜਕ ਫ਼ਿਲਮ ‘ਸਾਡੀ ਮਰਜ਼ੀ’ ਦਾ ਟ੍ਰੇਲਰ ਬਣਿਆ ਦਰਸ਼ਕਾਂ ਦੀ ਪਸੰਦ

ਪੰਜਾਬ ਤੇ ਹਰਿਆਣਾ ਦੇ ਅਮੀਰ ਵਿਰਸੇ ਨਾਲ ਜੁੜੀ ਮਨੋਰੰਜਕ ਫ਼ਿਲਮ ‘ਸਾਡੀ ਮਰਜ਼ੀ’ ਦਾ ਟ੍ਰੇਲਰ ਬਣਿਆ ਦਰਸ਼ਕਾਂ ਦੀ ਪਸੰਦ

ਆਗਾਮੀ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਪੰਜਾਬੀ ਫ਼ਿਲਮ ‘ਸਾਡੀ ਮਰਜ਼ੀ’ ਦਾ ਟ੍ਰੇਲਰ ਬੀਤੇ ਦਿਨੀਂ ਜੀ.ਐਲ.ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ।ਟ੍ਰੇਲਰ ‘ਚ ਕਾਫੀ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਦਰਸ਼ਕਾਂ ਵੱਲੋਂ ਵੀ ਫ਼ਿਲਮ ਦੇ ਟ੍ਰੇਲਰ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਪਰਿਵਾਰਿਕ ਡਰਾਮੇ ਦੀ ਇਸ ਫ਼ਿਲਮ ਰਾਹੀਂ ਹਰਿਆਣਾ ਦੇ ਨਾਮੀਂ ਸਿਆਸੀ ਘਰਾਣੇ ਨਾਲ ਸਬੰਧਿਤ ਅਨਿਰੁਧ ਲਲਿਤ ਬਤੌਰ ਹੀਰੋ ਪਾਲੀਵੁੱਡ ‘ਚ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਹਿੰਦੀ ਫ਼ਿਲਮਾਂ ‘ਚ ਕੰਮ ਕਰ ਚੁੱਕਾ ਹੈ।
ਲੇਖਕ ਨਿਹਾਲ ਪੁਰਬਾ ਵੱਲੋਂ ਲਿਖੀ ਅਤੇ ਨਿਰਦੇਸ਼ਕ ਅਜੈ ਚੰਡੋਕ ਵੱਲੋ ਨਿਰਦੇਸ਼ਿਤ ਇਹ ਫ਼ਿਲਮ ਪੰਜਾਬ ਤੇ ਹਰਿਆਣੇ ਦੇ ਸੱਭਿਆਚਾਰਕ ਰੰਗਾਂ ਨੂੰ ਬਹੁਤ ਹੀ ਵਿਸਥਾਰ ਅਤੇ ਰੌਚਕਤਾ ਨਾਲ ਪਰਦੇ ‘ਤੇ ਰੂਪਮਾਨ ਕਰੇਗੀ।ਇਸ ਫਿਲਮ ‘ਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਆਪਣਾ ਹੁਨਰ ਵਿਖਾਉਣਗੇ ਜਿਵੇਂ ਕਿ ਯੋਗਰਾਜ ਸਿੰਘ, ਆਂਚਲ ਤਿਆਗੀ, ਹਾਰਬੀ ਸੰਘਾ ਅਤੇ ਨੀਨਾ ਬੰਡੋਲ ਆਦਿ।ਫ਼ਿਲਮ ਦਾ ਮਿਊਜ਼ਿਕ ਕਪਤਾਨ ਲਾਡੀ, ਆਰ.ਡੀ.ਕੇ, ਡੀ.ਜੰਦੂ ਅਤੇ ਵੀ.ਆਰ.ਬ੍ਰਦਰਜ਼ ਵੱਲੋਂ ਤਿਆਰ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: