ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਨੇ ਸ਼੍ਰੀ ਅਨੰਦਪੁਰ ਸਾਹਿਬ ‘ਚ ਦਿੱਤੀ ਦਸਤਕ

ss1

ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਨੇ ਸ਼੍ਰੀ ਅਨੰਦਪੁਰ ਸਾਹਿਬ ‘ਚ ਦਿੱਤੀ ਦਸਤਕ

118 ਖਪਤਕਾਰਾਂ ਵਲੋਂ ਲਿਆਂਦੇ ਦੁੱਧ ਦੇ ਸੈਂਪਲਾਂ ਵਿਚੋਂ 77 ਨਮੂਨੇ ਮਿਆਰਾਂ ਅਨੂਸਾਰ ਪਾਏ ਗਏ

29-32

ਸ਼੍ਰੀ ਅਨੰਦਪੁਰ ਸਾਹਿਬ, 28 ਜੂਨ(ਪ.ਪ.): ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਅੱਜ ਮੋਬਾਇਲ ਲੈਬਾਰਟਰੀ ਨਾਲ ਟੈਕਨੀਕਲ ਅਫਸਰ ਦਰਸ਼ਨ ਸਿੰਘ ਦੀ ਦੇਖਰੇਖ ਹੇਠ ਸ਼੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਚੋਈ ਬਜ਼ਾਰ, ਮੁਹੱਲਾ ਸੀਸਗੰਜ ਸਾਹਿਬ, ਮੁਹੱਲਾ ਨਵੀ ਅਬਾਦੀ ਆਦਿ ਵੱਖ ਵੱਖ ਥਾਵਾਂ ਤੇ ਇਸ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸਦਾ ਉਦਘਾਟਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਾਰਡ ਨੰ:2 ਕੇ ਕੌਂਸਲਰ ਕਮਲਜੀਤ ਸਿੰਘ ਵਲੋਂ ਕੀਤਾ ਗਿਆ। ਇਸ ਕੈਂਪ ਦੌਰਾਨ ਸੱਭ ਤੋਂ ਪਹਿਲਾਂ ਮਾਹਿਰ ਬੁਲਾਰਿਆਂ ਵਲੋਂ ਦੁਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੰਤਵ ਸਪਸ਼ਟ ਕਰਦਿਆਂ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦਾ ਮਹੱਤਵ ਅਤੇ ਇਸ ਵਿਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣਾ ਹੈ। ਇਸਤੋਂ ਇਲਾਵਾ ਦੁੱੱਧ ਦਾ ਸੈਂਪਲ ਟੈਸਟ ਕਰਨ ਉਪਰੰਤ ਨਤੀਜਿਆਂ ਦੇ ਅਧਾਰ ਤੇ ਖਪਤਕਾਰਾਂ ਨੂੰ ਦੱਸਣਾ ਹੈ ਕਿ ਉਹਨਾਂ ਵਲੋਂ ਖਰੀਦੇ ਦੁਧ ਵਿਚ ਮੋਜੁਦ ਤੱਤ ਉਹਨਾਂ ਵਲੋਂ ਖਰਚੀ ਕੀਮਤ ਦਾ ਮੁੱਲ ਮੌੜਦੇ ਹਨ ਜਾਂ ਨਹੀਂ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜਾਗਰੂਕ ਖਪਤਕਾਰ ਹੀ ਦੁਧ ਵਿਚ ਮਿਲਾਵਟ ਦੀ ਸੰਭਾਵਨਾ ਖਤਮ ਕਰ ਸਕਦਾ ਹੈ। ਇਸ ਮੌਕੇ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿਚ 118 ਖਪਤਕਾਰਾਂ ਵਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ ਜਿਨਾਂ ਵਿਚੋਂ 77 ਨਮੂਨੇ ਮਿਆਰਾਂ ਅਨੂਸਾਰ ਪਾਏ ਗਏ ਜਦਕਿ 41 ਨਮੂਨਿਆਂ ਵਿਚੋਂ ਪਾਣੀ ਦੀ ਮਿਲਾਵਟ ਪਾਈ ਗਈ ਜਿਸ ਦੀ ਮਿਕਦਾਰ 13% ਤੋਂ 33% ਤੱਕ ਸੀ। ਇਸ ਮੌਕੇ ਕਾਰਜਕਾਰੀ ਅਫਸਰ ਸੁਰਿੰਦਰਪਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਕੈਂਪਾਂ ਤੋਂ ਇਲਾਵਾ ਸਾਰੇ ਵਿਭਾਗੀ ਦਫਤਰਾਂ ਵਿਚ ਦੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ। ਇਸ ਕੈਂਪ ਵਿਚ ਆਏ ਪਤਵੰਤਿਆਂ ਵਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪੂਰਜੋਰ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਅਮਲੇ ਅਤੇ ਦੁੱਧ ਖਪਤਕਾਰਾਂ ਤੋਂ ਇਲਾਵਾ ਮੁਹੰਮਦ ਯੂਸਫ ਪਠਾਨ, ਕਮਲਾ ਦੇਵੀ, ਪ੍ਰੇਮ ਲਤਾ, ਲੱਜਿਆ ਦੇਵੀ, ਰਮਨਦੀਪ ਰਾਜੂ, ਹਰਦੇਵ ਸਿੰਘ, ਦਵਿੰਦਰ ਸਿੰਘ ਡੀ ਐਫ ਏ, ਗੁਰਦੀਪ ਸਿੰਘ ਰਾਜਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *