Mon. Sep 23rd, 2019

ਪੰਜਾਬ–ਜੰਮੂ ਕਸ਼ਮੀਰ ਬਾਰਡਰ ’ਤੇ 3 ਅੱਤਵਾਦੀ ਭਾਰੀ ਹਥਿਆਰਾਂ ਸਮੇਤ ਕਾਬੂ

ਪੰਜਾਬ–ਜੰਮੂ ਕਸ਼ਮੀਰ ਬਾਰਡਰ ’ਤੇ 3 ਅੱਤਵਾਦੀ ਭਾਰੀ ਹਥਿਆਰਾਂ ਸਮੇਤ ਕਾਬੂ

ਜੰਮੂ–ਕਸ਼ਮੀਰ ਦੇ ਸ਼ਹਿਰ ਕਠੂਆ ’ਚ ਵੀਰਵਾਰ ਨੂੰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਹਥਿਆਰ ਅਤੇ ਗੋਲਾ–ਬਾਰੂਦ ਲਿਜਾ ਰਹੇ ਇੱਕ ਟਰੱਕ ਨੂੰ ਬਰਾਮਦ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ–ਕਸ਼ਮੀਰ (J&K) ਦੇ ਕਠੂਆ ’ਚ ਛੇ ਹਥਿਆਰਾਂ ਨਾਲ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੱਥੇ ਵਰਨਣਯੋਗ ਹੈ ਕਿ ਧਾਰਾ–370 ਹਟਾਏ ਜਾਣ ਦੇ ਬਾਅਦ ਤੋਂ ਅੱਤਵਾਦੀ ਸੰਗਠਨ ਕਸ਼ਮੀਰ ਵਾਦੀ ਦਾ ਮਾਹੌਲ ਖ਼ਰਾਬ ਦੇ ਜਤਨ ਲਗਾਤਾਰ ਕਰ ਰਹੇ ਹਨ। ਇਸੇ ਨੂੰ ਲੈ ਕੇ ਸੁਰੱਖਿਆ ਬਲਾਂ ਨੂੰ ਪਹਿਲਾਂ ਸੂਹ ਮਿਲ ਗਈ ਸੀ ਕਿ ਇੱਕ ਟਰੱਕ ਵਿੱਚ ਹਥਿਆਰ ਲਿਜਾਂਦੇ ਜਾ ਰਹੇ ਹਨ।

ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਟਰੱਕ ਦਾ ਪਿੱਛਾ ਕੀਤਾ ਤੇ ਟਰੱਕ ਨੂੰ ਬਰਾਮਦ ਕਰਨ ਵਿੱਚ ਸਫ਼ਲਤਾ ਪਾਈ। ਤਲਾਸ਼ੀ ਦੌਰਾਨ ਅੱਤਵਾਦੀਆਂ ਕੋਲੋਂ ਛੇ ਏਕੇ–47 ਰਾਈਫ਼ਲਾਂ ਬਰਾਮਦ ਹੋਈਆਂ ਹਨ।

ਇਨ੍ਹਾਂ ਅੱਤਵਾਦੀਆਂ ਨੂੰ ਪੰਜਾਬ–ਜੰਮੂ–ਕਸ਼ਮੀਰ ਸਰਹੱਦ ਦੇ ਲਖਨਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ

Leave a Reply

Your email address will not be published. Required fields are marked *

%d bloggers like this: