ਪੰਜਾਬ ‘ਚ 48 ਘੰਟਿਆਂ ਦੌਰਾਨ ਨਸ਼ੇ ਨੇ ਨਿਗਲੇ 5 ਨੌਜਵਾਨ

ਪੰਜਾਬ ‘ਚ 48 ਘੰਟਿਆਂ ਦੌਰਾਨ ਨਸ਼ੇ ਨੇ ਨਿਗਲੇ 5 ਨੌਜਵਾਨ

 ਅੰਮ੍ਰਿਤਸਰ ‘ਚ ਅੱਜ ਇਕ ਹੋਰ ਨੌਜਵਾਨ ਦੀ ਨਸ਼ੇ ਦੀ ੳਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਂਅ ਸਵਰਨ ਸਿੰਘ ਦੱਸਿਆ ਜਾ ਰਿਹੈ। ਮ੍ਰਿਤਕ ਦੀ ਲਾਸ਼ ਵੇਰਕਾ ਰੇਲਵੇ ਲਾਈਨਾਂ ਕੋਲ ਬਰਾਮਦ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਜਾ ਕੇ ਵੇਖਿਆ ਤਾਂ ਨੌਜਵਾਨ ਦੀ ਸੱਜੀ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ। ਇਸਤੋਂ ਪਹਿਲਾਂ ਬੀਤੇ ਦਿਨ ਹੀ ਅੰਮ੍ਰਿਤਸਰ ਵਿਚ ਹਾਈ ਪ੍ਰੋਫਾਈਲ ਘਰਾਣਿਆਂ ਦੇ ਦੋ ਦੋਸਤਾਂ ਦੀ ਨਸ਼ੇ ਦੇ ੳਵਰਡੋਜ਼ ਨਾਲ ਮੌਤ ਹੋ ਗਈ ਸੀ। ਦੋਵਾਂ ਦੀਆਂ ਲਾਸ਼ਾਂ ਦੋ ਦਿਨ ਤੱਕ ਬੈੱਡਰੂਮ ਵਿਚ ਪਈਆਂ ਰਹੀਆਂ ਸਨ।
ਉਥੇ ਹੀ ਬੀਤੇ ਕੱਲ੍ਹ ਇਕ ਕੋਟਕਪੂਰਾ ‘ਚ ਇਕ ਨੌਜਵਾਨ ਦੀ ਖਾਲੀ ਪਲਾਟ ਵਿਚ ਨਸ਼ੇ ਦੀ ਉਵਰਡੋਜ਼ ਕਾਰਨ ਮੌਤ ਹੋਈ ਸੀ। ਸੋਸ਼ਲ ਮੀਡੀਆ ‘ਤੇ ਵਾਇਰ ਵੀਡੀੳ ਵਿਚ ਜਿਸਦੀ ਮਾਂ ਆਪਣੇ ਪੁੱਤ ਦੀ ਮੌਤ ‘ਤੇ ਵਿਰਲਾਪ ਕਰਦੀ ਨਜ਼ਰ ਆ ਰਹੀ ਸੀ। ਪੰਜਾਬ ਵਿਚ ਲਗਾਤਾਰ ਹੋ ਰਹੀਆਂ ਨਸ਼ਿਆਂ ਕਾਰਨ ਮੌਤਾਂ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਰਕਾਰ ਨੂੰ ਉਨ੍ਹਾਂ ਵੱਲੋਂ ਚੁੱਕੀਆਂ ਗਈਆਂ ਸਹੁੰਆਂ ਯਾਦ ਕਰਵਾਈਆਂ ਜਾ ਰਹੀਆਂ ਹਨ। ਜਿਸ ‘ਤੇ ਅੱਜ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਪੰਜਾਬ ਦੇ ਇਹਨਾਂ ਨੌਜਵਾਨਾਂ ਦੀ ਮੌਤ ਦੇ ਵੀਡੀੳ ਦੇਖਣ ਨੂੰ ਕਿਹਾ ਗਿਆ ਸੀ। ਨਸ਼ੇ ਦੀ ੳਵਰਡੋਜ਼ ਨਾਲ ਪੰਜਾਬ ਦੇ ਪਿਛਲੇ 48 ਘੰਟਿਆਂ ਵਿਚ ਇਹ ਪੰਜਵੀਂ ਮੌਤ ਹੈ।

Share Button

Leave a Reply

Your email address will not be published. Required fields are marked *

%d bloggers like this: