Thu. Jul 11th, 2019

ਪੰਜਾਬ ’ਚ 43.18 ਲੱਖ ਪਰਿਵਾਰਾਂ ਨੂੰ ਮਿਲੇਗਾ 5 ਲੱਖ ਰੁਪਏ ਦਾ ਹੈਲਥ–ਕਵਰ

ਪੰਜਾਬ ’ਚ 43.18 ਲੱਖ ਪਰਿਵਾਰਾਂ ਨੂੰ ਮਿਲੇਗਾ 5 ਲੱਖ ਰੁਪਏ ਦਾ ਹੈਲਥ–ਕਵਰ

ਪੰਜਾਬ ’ਚ ਆਉਂਦੀ 1 ਜੁਲਾਈ ਤੋਂ ‘ਸਰਬੱਤ ਸਿਹਤ ਬੀਮਾ ਯੋਜਨਾ’ ਲਾਗੂ ਕਰ ਦਿੱਤੀ ਜਾਵੇਗੀ। ਇਸ ਅਧੀਨ ਪੰਜਾਬ ਦੇ 43.18 ਲੱਖ ਪਰਿਵਾਰਾਂ ਨੂੰ ਸਾਲਾਨਾ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ ਸਿਹਤ–ਕਵਰ ਮਿਲੇਗਾ।

ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਇਸ ਬਾਰੇ ਮੁੱਖ ਮੰਤਰੀ ਵੱਲੋਂ ਗਠਤ ਸਲਾਹਕਾਰ ਗਰੁੱਪ ਨਾਲ ਮੀਟਿੰਗ ਕਰ ਕੇ ਯੋਜਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਮੰਤਰੀ ਨੇ ਕਿਹਾ ਕਿ 43.18 ਲੱਖ ਪਰਿਵਾਰਾਂ ਵਿੱਚੋਂ 14.86 ਪ੍ਰਧਾਨ ਮੰਤਰੀ ਜਨ–ਆਰੋਗਯ ਯੋਜਨਾ ਵਾਲੇ, ਨੀਲੇ ਕਾਰਡ ਧਾਰਕ, 20.48 ਲੰਖ ਪਰਿਵਾਰ ਗ਼ਰੀਬ ਤੇ ਹੋਰ ਵਿਭਾਗਾਂ ਨਾਲ ਸਬੰਧਤ 7.84 ਲੱਖ ਪਰਿਵਾਰ ਹਨ।

ਇਨ੍ਹਾਂ ਵਿੱਚੋਂ ਪੰਜ ਲੱਖ ਮੰਡੀ ਬੋਰਡ, 46 ਹਜ਼ਾਰ ਐਕਸਾਈਜ਼ ਟੈਕਸੇਸ਼ਨ, 2.38 ਲੱਖ ਕੰਸਟਰੱਕਸ਼ਨ ਲੇਬਰ ਵੈਲਫ਼ੇਅਰ ਬੋਰਡ ਤੋਂ ਰਜਿਸਟਰਡ ਹਨ। ਸਾਰੇ ਪਰਿਵਾਰਾਂ ਦੇ ਅੰਕੜੇ ਪਹਿਲਾਂ ਹੀ ਤਿਆਰ ਕਰ ਲਏ ਗਏ ਸਨ। ਛੇਤੀ ਹੀ ਉਨ੍ਹਾਂ ਨੂੰ ਆੱਨਲਾਈਨ ਕਰ ਦਿੱਤਾ ਜਾਵੇਗਾ।

ਲਗਭਗ 400 ਪ੍ਰਾਈਵੇਟ ਹਸਪਤਾਲਾਂ ਨੇ ਵੀ ਇਸ ਲਈ ਅਰਜ਼ੀਆਂ ਦਿੱਤੀਆਂ ਹਨ। ਛੇਤੀ ਹੀ ਉਨ੍ਹਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਜਾਵੇਗਾ।

ਪੀਐੱਮ ਜਨ–ਆਰੋਗਯ ਯੋਜਨਾ ਅਧੀਨ 14.86 ਲੱਖ ਪਰਿਵਾਰਾਂ ਦਾ ਖ਼ਰਚਾ ਕੇਂਦਰ ਤੇ ਰਾਜ ਵੱਲੋਂ 60:40 ਦੇ ਅਨੁਪਾਤ ਵਿੱਚ ਕੀਤਾ ਜਾਵੇਗਾ। ਬਾਕੀ ਲਾਭਪਾਤਰੀਆਂ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਚੁੱਕੇਗੀ। ਹਰੇਕ ਪਰਿਵਾਰ ਨੂੰ ਸਾਲਾਨਾ ਪੰਜ ਲੱਖ ਰੁਪਏ ਦਾ ਕੈਸ਼ਲੈੱਸ ਹੈਲਥ–ਕਵਰ ਮੁਹੱਈਆ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *

%d bloggers like this: