Mon. May 20th, 2019

ਪੰਜਾਬ ‘ਚ 11741347 ਟਨ ਕਣਕ ਦੀ ਖ਼ਰੀਦ

ਪੰਜਾਬ ‘ਚ 11741347 ਟਨ ਕਣਕ ਦੀ ਖ਼ਰੀਦ

ਪੰਜਾਬ ਰਾਜ ਵਿੱਚ ਸਰਕਾਰੀ ਏਜੰਸੀਆਂ ਅਤੇ ਪ੍ਰਾਇਵੇਟ ਟਰੇਡਰਜ਼ ਵਲੋਂ 01 ਮਈ, 2018 ਦੀ ਸ਼ਾਮ ਤੱਕ ਕੁੱਲ 11741347 ਟਨ ਕਣਕ ਦੀ ਖਰੀਦ ਕੀਤੀ ਗਈ ਜਦੋਂ ਕਿ ਬੀਤੇ ਵਰੇ ਇਸ ਦਿਨ ਤੱਕ 11166046 ਟਨ ਕਣਕ ਦੀ ਖਰੀਦ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 01 ਮਈ, 2018 ਸ਼ਾਮ ਤੱਕ ਹੋਈ 11741347 ਟਨ ਕਣਕ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 11695810 ਟਨ ਕਣਕ (99.7 ਫੀਸਦੀ) ਜਦਕਿ ਪ੍ਰਾਇਵੇਟ ਟਰੇਡਰਜ਼ ਵੱਲੋਂ 45537 ਟਨ (0.4 ਫੀਸਦੀ) ਕਣਕ ਦੀ ਖਰੀਦ ਕੀਤੀ ਗਈ।
ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 2698525 ਟਨ (23.0 ਫੀਸਦੀ), ਮਾਰਕਫੈੱਡ 2591714 ਟਨ (22.1 ਫੀਸਦੀ), ਪਨਸਪ 2275072 ਟਨ (19.4 ਫੀਸਦੀ) ਜਦਕਿ ਪੰਜਾਬ ਰਾਜ ਗੁਦਾਮ ਨਿਗਮ 1606480 ਟਨ (13.7 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1165164 ਟਨ (9.9 ਫੀਸਦੀ) ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ 1358855 ਟਨ (11.6 ਫੀਸਦੀ ) ਕਣਕ ਦੀ ਖਰੀਦ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ 01 ਮਈ, 2018 ਤੱਕ 7934411 ਟਨ ਕਣਕ ਮੰਡੀਆਂ ਵਿੱਚੋਂ ਚੁੱਕ ਲਈ ਗਈ ਹੈ।

Leave a Reply

Your email address will not be published. Required fields are marked *

%d bloggers like this: