ਪੰਜਾਬ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼

ss1

ਪੰਜਾਬ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼
ਕਣਕ ਤੇ ਸਬਜ਼ੀਆਂ ਲਈ ਬਾਰਿਸ਼ ਲਾਹੇਵੰਦ-ਡਾਂ ਮਨਦੀਪ ਸਿੰਘ ਖੇੜੀ

ਦਿੜ੍ਹਬਾ ਮੰਡੀ ,23 ਜਨਵਰੀ (ਰਣ ਸਿੰਘ ਚੱਠਾ)- ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਅੱਜ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਹੈ । ਜਿਸ ਕਾਰਨ ਮੌਸਮ ਵਿਚ ਕੁਝ ਹੋਰ ਠੰਡਕ ਆ ਗਈ ਹੈ । ਪਿਛਲੇ ਕੁਝ ਦਿਨਾਂ ਤੋਂ ਜਿਥੇ ਤਾਪਮਾਨ ਵਧਣਾ ਸ਼ੁਰੂ ਹੋਇਆ ਸੀ ਉਥੇ ਇਸ ਬਾਰਿਸ਼ ਨੇ ਲੋਕਾਂ ਨੂੰ ਮੁੜ ਸਰਦੀਆਂ ਦਾ ਅਹਿਸਾਸ ਕਰਵਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਵੇਰੇ 7 ਕੁ ਵਜੇ ਠੰਡੀਆਂ ਹਵਾਵਾਂ ਚੱਲਣ ਤੋਂ ਬਾਅਦ ਹਲਕੀ ਤੇ ਦਰਮਿਆਨੀ ਬਾਰਿਸ਼ ਸ਼ੁਰੂ ਹੋਈ ਜੋ ਕਿ ਸਵੇਰ ਤੋਂ ਲੈ ਕੇ ਖਬਰ ਲਿਖੇ ਜਾਣ ਤੱਕ ਜਾਰੀ ਸੀ। ਅੱਜ ਸਵੇਰੇ ਤੋਂ ਹੋ ਰਹੀ ਬੂੰਦਾ-ਬਾਂਦੀ ਨਾਲ ਮੌਸਮ ਵਿਚ ਕੁਝ ਠੰਡਕ ਆ ਗਈ ਅਤੇ ਦਿਨ ਭਰ ਠੰਡੀਆਂ ਹਵਾਵਾਂ ਦਾ ਦੌਰ ਵੀ ਚਲਦਾ ਰਿਹਾ। ਜਦੋਂ ਫੋਨ ਤੇ ਡਾਂ ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸਵੇਰ ਤੋਂ ਹੀ ਜੋ ਬੂੰਦਾ ਬਾਂਦੀ ਹੋ ਰਹੀ ਹੈ, ਇਹ ਕਣਕ ਦੀ ਫਸਲ ਲਈ ਬਹੁਤ ਹੀ ਲਾਭਦਾਇਕ ਹੈ ਜੋ ਕਿ ਇਹ ਕਣਕ ਦੀ ਫਸਲ ਲਈ ਰਾਮਬਾਣ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੋਰ ਬੂੰਦਾ-ਬਾਂਦੀ ਹੁੰਦੀ ਹੈ ਤਾਂ ਇਹ ਕਣਕ ਤੇ ਸਬਜ਼ੀਆਂ ਲਈ ਲਾਭਦਾਇਕ ਹੋਵੇਗੀ, ਜਿਸ ਨਾਲ ਕਣਕ ਦੀ ਪੈਦਾਵਾਰ ਵਧੇਗੀ।

Share Button