ਪੰਜਾਬ ਚ ਰੌਜਾਨਾ ਔਸਤਨ 2 ਕਿਸਾਨ ਕਰਦੇ ਨੇ ਖੁਦਕਸੀ

ss1

ਪੰਜਾਬ ਚ ਰੌਜਾਨਾ ਔਸਤਨ 2 ਕਿਸਾਨ ਕਰਦੇ ਨੇ ਖੁਦਕਸੀ
ਸਰਕਾਰ ਨੂੰ ਘੇਰਣ ਲਈ ਸੱਤ ਕਿਸਾਨ ਯੂਨੀਅਨਾ ਵੱਲੋ ਮਹਾ ਰੈਲੀ ਕਰਨ ਦਾ ਐਲਾਣ

ਰਾਮਪੁਰਾ ਫੂਲ 18 ਜੁਲਾਈ ( ਦਲਜੀਤ ਸਿੰਘ ਸਿਧਾਣਾ) ਪੰਜਾਬ ਦੇ ਕਿਸਾਨਾ ਵੱਲੋ ਕਰਜੇ ਤੋ ਤੰਗ ਆ ਕੇ ਖੁਦਕਸੀਆ ਕਰਨ ਦਾ ਸਿਲਸਿਲਾ ਘੱਟਣ ਦੀ ਬਜਾਇ ਵੱਧ ਰਿਹਾ ਹੈ । ਹੁਣ ਪੰਜਾਬ ਚ ਰੌਜਾਨਾ ਔਸਤਨ ਦੋ ਕਿਸਾਨ ਕਰਜੇ ਦੇ ਦੈਤ ਵੱਲੋ ਨਿੱਗਲ ਲਏ ਜਾਦੇ ਹਨ। ਕਾਗਰਸ ਦੀ ਸਰਕਾਰ ਤੋ ਪਹਿਲਾ ਅਕਾਲੀ ਦਲ ਨੇ 10 ਸਾਲ ਪੰਜਾਬ ਤੇ ਰਾਜ ਕੀਤਾ ਸੀ ਤੇ ਉੱਦੋ ਵੀ ਕਿਸਾਨ ਕਰਜੇ ਕਾਰਨ ਬਹੁਤ ਹੀ ਆਰਥਿਕ ਮੰਦੇ ਦੀ ਹਾਲਤ ਚ ਚੱਲ ਰਹੇ ਸਨ ਤਾ ਵਿਕਾਸ ਦੇ ਨਾਮ ਤੇ 10 ਸਾਲ ਰਾਜ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਵੀ ਕਰਜਾ ਰੂਪੀ ਮੌਤ ਦਾ ਫੰਦਾ ਕਿਸਾਨਾ ਦੇ ਗਲ ਚੋ ਲਾਹ ਨਾ ਸਕੀ ਤੇ ਕਿਸਾਨ ਲਗਾਤਾਰ ਆਰਥਿਕ ਮੰਦਹਾਲੀ ਦੇ ਝੱਬੇ ਆਤਮ ਹੱਤਿਆਵਾ ਕਰਦੇ ਰਹੇ ਪਰ ਸਰਕਾਰ ਨੇ ਕੋਈ ਕਰਜਾ ਮੁਕਤੀ ਦੀ ਠੋਸ ਨੀਤੀ ਨਹੀ ਬਣਾਈ ਤੇ ਨਾ ਹੀ ਕਿਸਾਨਾ ਦੀ ਆਰਥਿਕ ਹਾਲਤ ਚ ਸੁਧਾਰ ਲਿਆਉਣ ਲਈ ਕੇਦਰ ਚ ਆਪਣੀ ਭਾਈਵਾਲ ਭਾਜਪਾ ਤੋ ਕੋਈ ਕਿਸਾਨੀ ਰਾਹਤ ਪ੍ਰਾਪਤ ਕਰ ਸਕੀ । ਕਿਸਾਨਾ ਦੀ ਇਸ ਹਾਲਤ ਦਾ ਮੌਜੂਦਾ ਕਾਗਰਸ ਦੀ ਸਰਕਾਰ ਨੇ ਫਰਵਰੀ 2017ਦੀਆ ਵਿਧਾਨ ਸਭਾ ਦੀਆ ਚੋਣਾ ਚ ਕਰਜੇ ਰੂਪੀ ਦੈਤ ਨੂੰ ਚੋਣ ਮੁੱਦਾ ਬਣਾ ਕੇ ਖੂਬ ਲਾਹਾ ਲਿਆ ਤੇ ਆਪਣੇ ਚੋਣ ਮੈਨੀਫੈਸਟੋ ਚ ਤੇ ਖੁੱਲੇ ਰੂਪ ਚ ਕਰਜੇ ਦੇ ਫਾਰਮ ਭਰਕੇ ਸਰਕਾਰ ਆਉਣ ਤੇ ਸਮੁੱਚੇ ਕਰਜੇ ਤੇ ਲੀਕ ਮਾਰਨ ਦੀਆ ਟਾਹਰਾ ਮਾਰੀਆ ਗਈਆ । ਕਾਗਰਸ ਦੇ ਇਸ ਕਰਜਾ ਮੁਆਫ ਕਰਨ ਦੇ ਵਾਅਦੇ ਤੋ ਪ੍ਰਭਾਵਿੱਤ ਹੋ ਕੇ ਕਿਸਾਨਾ ਨੇ ਪੰਜਾਬ ਦੀ ਰਾਜਨੀਤੀ ਚ ਇਨਕਲਾਬ ਲਿਆਉਣ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਵੀ ਮੂੰਹ ਨਹੀ ਲਾਇਆ ਤੇ ਧੜਾ ਧੜ ਕਰਜਾ ਮੁਕਤੀ ਦੇ ਫਾਰਮ ਭਰਕੇ ਕਾਗਰਸ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਕੈਪਟਨ ਦਾ ਸੁਪਨਾ ਪੂਰਾ ਤਾ ਕਰ ਦਿੱਤਾ ਕੇ ਚਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਪਰ ਕਾਗਰਸ ਨੇ ਲੰਗੜੀ ਕਰਜਾ ਮੁਆਫੀ ਸਕੀਮ ਲਿਆ ਕੇ ਸਿਰਫ ਫਸਲੀ ਕਰਜਾ ਮੁਆਫ ਕਰਨ ਦੇ ਐਲਾਣ ਨੇ ਕਿਸਾਨਾ ਦਾ ਦਿਲ ਤੋੜ ਦਿੱਤਾ ਤੇ ਕਿਸਾਨ ਕੈਪਟਨ ਸਰਕਾਰ ਤੇ ਬਹੁਤ ਵੱਡੀਆ ਆਸਾ ਲਾਈ ਬੈਠੇ ਸਨ ਪਰ ਹੁਣ ਸਭ ਕੁਝ ਬਿੱਖਰਦਾ ਜਾ ਰਿਹਾ ਤੇ ਸਰਕਾਰ ਨੂੰ ਹਾਲੇ ਤੱਕ ਇਹ ਪਤਾ ਨਹੀ ਲੱਗਿਆ ਕੇ ਕੀ ਚਹੁੰਦਾ ਹੈ ਕਿਸਾਨ । ਕਿਸਾਨ ਗੁਹਾਰ ਲਾ ਰਿਹਾ ਕੇ
‘ਵੇ ਮੋਤੀ ਮਹਿਲ ਦੇ ਰਾਜਿਆ, ਪੰਜਾਬ ਦੇ ਮੋਤੀ ਹੋਈ ਜਾਦੇ ਨੇ ਸਵਾਹ, ਵੇ ਤੂੰ ਰਾਜ ਗੱਦੀਆ ਮਾਣ ਲੈ, ਪਰ ਕਿਸਾਨਾ ਦੀ ਵੀ ਕਰ ਲੈ ਪਰਵਾਹ। ਕੈਪਟਨ ਸਰਕਾਰ ਦੇ ਕਰਜਾ ਮੁਆਫੀ ਦੇ ਐਲਾਣ ਤੋ ਬਾਅਦ ਕਿਸਾਨਾ ਦੀਆ ਖੁਦਕਸੀਆ ਘੱਟਣ ਦੀ ਬਜਾਇ ਵੱਧ ਗਈਆ ਹਨ ਇਸ ਤੋ ਸਾਫ ਹੈ ਕੇ ਕਿਸਾਨਾ ਲਈ ਇਹ ਸਕੀਮ ਲਾਹੇ ਬੰਦ ਨਹੀ ਤੇ ਉਹਨਾ ਦੀ ਆਸ ਦੀ ਆਖਰੀ ਕਿਰਨ ਵੀ ਮੱਧਮ ਪੈ ਜਾਣ ਕਾਰਨ ਹੁਣ ਕਿਸਾਨ ਧੜਾ ਧੜਾ ਖੁਦਕਸੀਆ ਵੱਲ ਵੱਧ ਰਹੇ ਹਨ ਜੋ ਪੰਜਾਬ ਲਈ ਖਤਰੇ ਦੀ ਘੰਟੀ ਹੈ ।
ਕੀ ਕਹਿੰਦੇ ਨੇ ਕਿਸਾਨ ਆਗੂ. . ਇਸ ਸਮੇ ਪੰਜਾਬ ਚ ਕਿਸਾਨਾ ਦੇ ਮਸਲਿਆ ਨੂੰ ਹੱਲ ਕਰਵਾਉਣ ਲਈ ਪੰਜਾਬ ਚ ਬਹੁਤ ਸਾਰੀਆ ਯੂਨੀਅਨਾ ਬਣੀਆ ਹੋਈਆ ਹਨ ਜੋ ਕਿਸਾਨਾ ਦੇ ਮਸਲਿਆ ਨੂੰ ਲੈਕੇ ਸਰਕਾਰ ਨਾਸ ਸੰਘਰਸ ਕਰਦੀਆ ਹਨ । ਇਸ ਮੌਕੇ ਕਰਜਾ ਮੁਕਤੀ ਸਮੇਤ ਕਿਸਾਨ ਮਸਲਿਆ ਨੂੰ ਲੈਕੇ ਪੰਜਾਬ ਦੀਆ ਸੱਤ ਕਿਸਾਨ ਯੂਨੀਅਨਾ ਨੇ ਮਹਾ ਕਿਸਾਨ ਰੈਲੀ ਕਰਨ ਦਾ ਐਲਾਣ ਕੀਤਾ ਹੈ ਇਹ ਮਹਾ ਕਿਸਾਨ ਰੈਲੀ 22 ਅਗਸਤ ਨੂੰ ਬਹਨਾਲਾ ਵਿਖੇ ਕੀਤੀ ਜਾ ਰਹੀ ਹੈ। ਕਿਸਾਨ ਯੂਨੀਅਨ ਦੇ ਸੂਬਾਈ ਆਗੂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਚੇਤਾਵਨੀ ਦਿੰਦਿਆ ਕਿਹਾ ਕੇ ਸਰਕਾਰ ਆਪਣੇ ਵਾਅਦੇ ਤੋ ਭੱਜ ਗਈ ਜੇ ਕਿਸਾਨਾ ਤੇ ਮਜਦੂਰਾ ਦੇ ਸਮੁੱਚੇ ਕਰਜੇ ਤੇ ਲੀਕ ਨਾ ਮਾਰੀ ਤਾ ਕਿਸਾਨ ਯੂਨੀਅਨਾ ਤਿੱਖਾ ਸੰਘਰਸ ਕਰਨਗੀਆ।
ਇਹ ਤਾ ਆਉਣ ਵਾਲਾ ਸਮਾ ਹੀ ਦੱਸੇਗਾ ਕੇ ਪ੍ਰਧਾਨਗੀਆ ਤੇ ਚੌਧਰਾ ਦੇ ਲਈ ਕਿਸਾਨਾ ਦੀਆ ਬਣੀਆ 17 ਯੂਨੀਅਨਾ ਸਿਰਫ ਅਖਬਾਰੀ ਬਿਆਨਾ ਤੱਕ ਹੀ ਸੀਮਤ ਰਹਿੰਦੀਆ ਹਨ ਜਾ ਸਰਕਾਰ ਨੂੰ ਬਖਤ ਪਾਉਣਗੀਆ ਪਰਤੂੰ ਹਾਲ ਦੀ ਘੜੀ ਪੰਜਾਬ ਦੇ ਕਿਸਾਨਾ ਦਾ ਕੋਈ ਵੀ ਬੇਲੀ ਨਜਰ ਨਹੀ ਆ ਰਿਹਾ ਤੇ ਕਿਸਾਨਾ ਵੱਲੋ ਦਿਨੋ ਦਿਨ ਧੜਾ ਧੜ ਖੁਦਕਸੀਆ ਕੀਤੀਆ ਜਾ ਰਹੀਆ ਹਨ ਜੋ ਪੰਜਾਬ ਦੀ ਕਿਸਾਨੀ ਦੀ ਤਬਾਹੀ ਦੀ ਨਿਸਾਨੀ ਤੇ ਸਮੁੱਚੇ ਦੇਸ ਲਈ ਖਤਰੇ ਦੀ ਘੰਟੀ ਹੈ।

Share Button

Leave a Reply

Your email address will not be published. Required fields are marked *