ਪੰਜਾਬ ‘ਚ ਮਿਲੇਗਾ ਸਸਤਾ ਰੇਤਾ

ss1

ਪੰਜਾਬ ‘ਚ ਮਿਲੇਗਾ ਸਸਤਾ ਰੇਤਾ

ਚੰਡੀਗੜ੍ਹ: ਪੰਜਾਬ ਸਰਕਾਰ ਕੋਲੋਂ ਨਾਜਾਇਜ਼ ਮਾਈਨਿੰਗ ਦਾ ਮਸਲਾ ਰਾਸ ਨਹੀਂ ਆ ਰਿਹਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੋਰ ਮੰਤਰੀਆਂ ਨਾਲ ਇਸ ਬਾਰੇ ਮੱਤਭੇਦ ਹਨ। ਅਜਿਹੇ ਵਿੱਚ ਮਾਈਨਿੰਗ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਰਕਾਰੀਆ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਰੇਤਾ ਸਸਤਾ ਮਿਲੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਤਾ 1500 ਤੋਂ 1800 ਸਕੇਅਰ ਕਿਊਬਕ ਫੁੱਟ ਦੇ ਹਿਸਾਬ ਨਾਲ ਵਿਕੇਗਾ। ਮੰਤਰੀ ਨੇ ਕਿਹਾ ਕਿ ਮਾਈਨਿੰਗ ਪ੍ਰਾਈਵੇਟ ਜਾਂ ਸਰਕਾਰੀ ਹੱਥਾਂ ਵਿੱਚ ਰਹੇਗੀ, ਇਸ ‘ਤੇ ਵਿਚਾਰ ਕੀਤੀ ਜਾਏਗੀ ਪਰ ਰੇਤਾ ਮਹਿੰਗਾ ਨਹੀਂ ਵਿਕਣ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਜੇਕਰ ਰੇਤਾ ਸਸਤਾ ਹੋ ਗਿਆ ਤਾਂ ਮਾਈਨਿੰਗ ਮਾਫ਼ੀਆ ਨਹੀਂ ਰਹੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਉਣਾ ਸਰਕਾਰ ਦੀ ਜ਼ਿਮੇਵਾਰੀ ਹੈ। ਪਾਣੀ ਚੋਰੀ ਵਾਲਿਆਂ ‘ਤੇ ਕਾਰਵਾਈ ਹੋਵੇਗੀ। ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਅਗਾਊਂ ਪ੍ਰਬੰਧ ਹੋਣਗੇ। ਮੀਂਹ ਵਾਲੇ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਲਈ ਵੀ ਸਰਕਾਰ ਕਦਮ ਚੁੱਕੇਗੀ।

Share Button

Leave a Reply

Your email address will not be published. Required fields are marked *