ਪੰਜਾਬ ‘ਚ ਬੱਚਿਆਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਇੱਕ ਗੰਭੀਰ ਅਤੇ ਚਿੰਤਾਜਨਕ ਵਿਸ਼ਾ -: ਸੁੱਖੀ ਬਾਠ

ਪੰਜਾਬ ‘ਚ ਬੱਚਿਆਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਇੱਕ ਗੰਭੀਰ ਅਤੇ ਚਿੰਤਾਜਨਕ ਵਿਸ਼ਾ -: ਸੁੱਖੀ ਬਾਠ

ਸਰੀ, ਕੈਨੇਡਾ, 7 ਅਗਸਤ, 2017 : ਪੰਜਾਬ ਭਵਨ ਕੈਨੇਡਾ ਦੇ ਬਾਨੀ ਅਤੇ ਸਰਪ੍ਰਸਤ ਸੁੱਖੀ ਬਾਠ ਨੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਖੁਦਕੁਸ਼ੀਆਂ ਦਾ ਇੱਕ ਨਵਾਂ ਹੀ ਦੌਰ ਚੱਲ ਪਿਆ ਹੈ, ਪਹਿਲਾ ਬਾਰਵੀਂ ਦਾ ਨਤੀਜਾ ਆਇਆ, 5 ਬੱਚਿਆਂ ਨੇ ਖਰਾਬ ਨਤੀਜਾ ਆਉਣ ਕਰਕੇ ਖ਼ੁਦਕੁਸ਼ੀ ਕਰ ਲਈ, ਫਿਰ ਦਸਵੀਂ ਦਾ ਨਤੀਜਾ ਆਇਆ 4 ਬੱਚਿਆਂ ਨੇ ਖ਼ੁਦਕੁਸ਼ੀ ਕਰ ਲਈ, ਇਹ ਬਹੁਤ ਹੀ ਚਿੰਤਾਜਨਕ ਗੱਲ ਹੈ, ਇਹਨਾਂ ਬੱਚਿਆਂ ਦੀ ਉਮਰ 15 -16 ਸਾਲ ਹੋਵੇਗੀ, ਸਾਨੂੰ ਵਿਸ਼ਲੇਸ਼ਣ ਕਰਨਾ ਪਵੇਗਾ ਕਿ ਬੱਚਿਆਂ ਦਾ ਮਨੋਬਲ ਇੰਨਾ ਕਿਓਂ ਡਿੱਗ ਗਿਆ ਹੈ, ਆਤਮ ਵਿਸ਼ਵਾਸ਼ ਕਿਓਂ ਘਟੀ ਜਾ ਰਿਹਾ ਹੈ. ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ.

ਪ੍ਰਸਿੱਧ ਸਮਾਜ ਸੇਵੀ ਅਤੇ ਸਾਹਿਤਕਾਰ ਸੁੱਖੀ ਬਾਠ ਵਲੋਂ ਪੰਜਾਬੀ ਸਭਿਆਚਾਰ ਨੂੰ ਸਾਂਭਣ ਲਈ ਕੈਨੇਡਾ ਵਿਚ ਸਰੀ ਵਿਖੇ ਬਣਾਏ ਗਏ ‘ਪੰਜਾਬ ਭਵਨ’ ਵਿਖੇ 6 ਤੋਂ 15 ਸਾਲ ਤੱਕ ਦੇ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ‘ਗਾਈਡਡ ਮੈਡੀਟੇਸ਼ਨ ਐਂਡ ਮਾਈਂਡਫੁੱਲਨੈੱਸ ਫਾਰ ਚਿਲਡਰਨ’ ਸ਼ੁਰੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਵਿਖੇ ਹਰ ਐਤਵਾਰ ਸ਼ਾਮ 4:30 ਤੋਂ 5:00 ਵਜੇ ਤੱਕ ਇਹ ਪ੍ਰੋਗਰਾਮ ਹੋਇਆ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਨਾ ਅਤੇ ਜਿੰਦਗੀ ਵਿਚ ਅੱਗ ਵਧਣ ਲਈ ਅਗਵਾਈ ਦੇਣਾ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਇਸ ਪ੍ਰੋਗਰਾਮ ਨਾਲ ਬੱਚਿਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਉਹ ਜਿੰਦਗੀ ਦੀਆਂ ਸਚਾਈਆਂ ਤੋਂ ਜਾਣੂ ਹੋ ਸਕਣਗੇ। ਇਸ ਪ੍ਰੋਗਰਾਮ ਵਿਚ ਬੱਚਿਆਂ ਦਾ ਆਤਮ ਵਿਸ਼ਵਾਸ਼ ਵਧਾਉਣ ਲਈ ਯਤਨ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਸਰੀ ਵਿਖੇ ਬਣਾਏ ਗਏ ਪੰਜਾਬ ਭਵਨ ਵਿਚ ਪੰਜਾਬੀ ਭਾਈਚਾਰੇ ਲਈ ਅਗਾਂਹਵਧੂ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਬੱਚਿਆਂ ਲਈ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਦੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸਬੰਧੀ ਪੰਜਾਬ ਭਵਨ ਵਿਖੇ ਪਰਮਿੰਦਰ ਕੌਰ ਕਲਸੀ ਨੂੰ ਮਿਲਿਆ ਜਾ ਸਕਦਾ ਹੈ, ਜਿਨ੍ਹਾਂ ਦੇ ਫੋਨ ਨੰਬਰ 604-789-1630 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *

%d bloggers like this: