ਪੰਜਾਬ ”ਚ ਬਣੇਗਾ ਇਲੈਕਟ੍ਰਿਕ ਸਾਈਕਲ, ਸੁਖਬੀਰ ਬਾਦਲ ਵਲੋਂ ਮਿਲੀ ਹਰੀ ਝੰਡੀ

ss1

ਪੰਜਾਬ ”ਚ ਬਣੇਗਾ ਇਲੈਕਟ੍ਰਿਕ ਸਾਈਕਲ, ਸੁਖਬੀਰ ਬਾਦਲ ਵਲੋਂ ਮਿਲੀ ਹਰੀ ਝੰਡੀ

ਚੰਡੀਗੜ੍ਹ, 11 ਮਈ (ਬਿਊਰੋ) : ਪੰਜਾਬ ‘ਚ ਇਲੈਕਟ੍ਰਿਕ ਸਾਈਕਲ ਦਾ ਨਿਰਮਾਣ ਸ਼ੁਰੂ ਕਰਨ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ਲਈ ਈ-ਸਾਈਕਲ ਤਿਆਰ ਕਰਨ ਲਈ 5 ਕੌਮਾਂਤਰੀ ਕੰਪਨੀਆਂ ਨੂੰ ਜ਼ਮੀਨ ਵੀ ਅਲਾਟ ਕੀਤੀ ਜਾਵੇਗੀ।  ਉਪ ਮੁੱਖ ਮੰਤਰੀ ਨੇ ਇਹ ਫੈਸਲਾ ਚੀਨ ‘ਚ ਸਨਅਤੀ ਪਾਰਕ ਵਿਚ ਨਾਮੀ ਈ-ਸਾਈਕਲ ਕੰਪਨੀ ‘ਬਾਫੰਗ’ ਦਾ ਦੌਰਾ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਮੋਹਰੀ ਈ-ਸਾਈਕਲ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ, ”ਵਾਜਿਬ ਦਰ ‘ਤੇ ਈ-ਸਾਈਕਲ ਤਿਆਰ ਕਰਨ ਲਈ ਮੈਂ ਜ਼ਰੂਰੀ ਈਕੋ-ਸਿਸਟਮ ਸਬੰਧੀ ਸਾਰੀ ਪੜਤਾਲ ਕਰ ਲਈ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਨੂੰ ਲੁਧਿਆਣਾ ਦੀ ਈ-ਸਾਈਕਲ ਵੈਲੀ ਵਿਚ ਸਫਲਤਾਪੂਰਕ ਲਾਗੂ ਕੀਤਾ ਜਾ ਸਕਦਾ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਈਕਲ ਵੈਲੀ ਵਿਚ ਆਪਣੇ ਯੂਨਿਟ ਸਥਾਪਿਤ ਕਰਨ ਵਾਲੀਆਂ ਪੰਜੇ ਕੌਮਾਂਤਰੀ ਕੰਪਨੀਆਂ, ਜਿਨ੍ਹਾਂ ਵਿਚ 4 ਚੀਨੀ ਅਤੇ ਇਕ ਤਾਇਵਾਨ ਤੋਂ ਹੈ, ਨੂੰ ਸਾਰੀਆਂ ਪ੍ਰਵਾਨਗੀਆਂ ਅਤੇ ਜ਼ਮੀਨ ਤੇਜ਼ੀ ਨਾਲ ਅਤੇ ਪਹਿਲ ਦੇ ਆਧਾਰ ‘ਤੇ ਦੇਵੇਗੀ। ਬਾਦਲ ਨੇ ਇਸ ਮੌਕੇ ਨਿਵੇਸ਼ਕਾਂ ‘ਬਾਫੰਗ’ ਕੰਪਨੀ ਦੇ ਸੰਨੀ ਹੀ ਅਤੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ। ਪ੍ਰੋਮੈਕਸ ਤਾਇਵਾਨ ਕੰਪਨੀ ਦੇ ਜੋਨੀ ਲਿਨ ਨੇ ਕਿਹਾ ਕਿ ਭਾਰਤ ਵਿਚ ਈ-ਸਾਈਕਲ ਹਾਲੇ ਪ੍ਰਚਲਨ ਵਿਚ ਨਹੀਂ ਹਨ, ਇਸ ਲਈ ਇਨ੍ਹਾਂ ਦੇ ਨਿਰਮਾਣ ਦੀ ਬੇਹੱਦ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਭਾਰਤ ਵਿਚ ਈ-ਸਾਈਕਲ ਦਾ ਨਿਰਮਾਣ ਕਰਨਗੀਆਂ, ਉਨ੍ਹਾਂ ਨੂੰ ਬੇਹੱਦ ਲਾਭ ਹੋਵੇਗਾ।
ਇਸ ਮੌਕੇ ਹੀਰੋ ਸਾਈਕਲਜ਼ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਭਾਰਤ ਵਿਚ ਈ-ਸਾਈਕਲ ਉਦਯੋਗ ਅਤੇ ਇਸ ਦੀ ਸੰਭਾਵਨਾ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਾਜਿਬ ਕੀਮਤਾਂ ਵਾਲੀਆਂ ਈ-ਸਾਈਕਲਾਂ ਲਈ ਸੰਭਾਵਨਾਵਾਂ ਕਾਫੀ ਜ਼ਿਆਦਾ ਹਨ, ਜਿਨ੍ਹਾਂ ਦੀਆਂ ਕੀਮਤਾਂ 10000 ਤੋਂ ਲੈ ਕੇ 25000 ਰੁਪਏ ਦੇ ਦਰਮਿਆਨ ਹੋ ਸਕਦੀ ਹੈ।

Share Button

Leave a Reply

Your email address will not be published. Required fields are marked *