ਪੰਜਾਬ ’ਚ ਪਹਿਲੀ ਜਮਾਤ ਤੋਂ ਖ਼ੇਡਾਂ ਦਾ ਪੀਰੀਅਡ ਸ਼ੁਰੂ ਹੋਵੇਗਾ, ਕੈਪਟਨ ਅਮਰਿੰਦਰ ਨੇ ਦਿੱਤੀ ਸਿਧਾਂਤਕ ਪ੍ਰਵਾਨਗੀ

ss1

ਪੰਜਾਬ ’ਚ ਪਹਿਲੀ ਜਮਾਤ ਤੋਂ ਖ਼ੇਡਾਂ ਦਾ ਪੀਰੀਅਡ ਸ਼ੁਰੂ ਹੋਵੇਗਾ, ਕੈਪਟਨ ਅਮਰਿੰਦਰ ਨੇ ਦਿੱਤੀ ਸਿਧਾਂਤਕ ਪ੍ਰਵਾਨਗੀ

ਚੰਡੀਗੜ੍ਹ, 17 ਅਪ੍ਰੈਲ, 2018 -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਕਲਾਸ ਤੋਂ ਸਰਕਾਰੀ ਸਕੂਲਾਂ ਵਿਚ ਖੇਡ ਪੀਰੀਅਡ ਸ਼ੁਰੂ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
ਇਸੇ ਦੌਰਾਨ ਹੀ ਉਨ੍ਹਾਂ ਨੇ ਪੁਰਾਣੇ ਖਿਡਾਰੀਆਂ (ਵੈਟਰਨ ਖਿਡਾਰੀਆਂ) ਲਈ ਸਿਹਤ ਬੀਮਾ ਸਕੀਮ ਸ਼ੁਰੂ ਕਰਨ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਖੇਡ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।
ਖੇਡ ਵਿਭਾਗ ਦੇ ਕਮਕਾਜ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਓਲੰਪਿਕ, ਰਾਸ਼ਟਰਮੰਡਲ, ਏਸ਼ੀਆਈ ਆਦਿ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਮੁਕਾਬਲਿਆਂ ਵਿਚੋਂ ਤਗਮੇ ਜਿੱਤਣ ਵਾਲਿਆਂ ਖਿਡਾਰੀਆਂ ਨੂੰ ਨਗਦ ਇਨਾਮ ਦੇ ਮੌਜੂਦਾ ਢਾਂਚੇ ’ਤੇ ਅਧਿਕਾਰੀਆਂ ਨੂੰ ਮੁੜ ਨਜ਼ਰਸਾਨੀ ਕਰਨ ਲਈ ਆਖਿਆ ਹੈ ਤਾਂ ਜੋ ਖਿਡਾਰੀਆਂ ਦੇ ਮਨੋਬਲ ਨੂੰ ਬੜ੍ਹਾਵਾ ਦਿੱਤਾ ਜਾ ਸਕੇ।
ਵਰਤਮਾਨ ਸਮੇਂ 6ਵੀਂ ਜਮਾਤ ਤੋਂ ਸ਼ੁਰੂ ਕੀਤੇ ਜਾਂਦੇ ਖੇਡ ਪੀਰੀਅਡ ਦੀ ਥਾਂ ਪਹਿਲੀ ਜਮਾਤ ਤੋਂ ਖੇਡਾਂ ਦਾ ਪੀਰੀਅਡ ਸ਼ੁਰੂ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਛੋਟੀ ਉਮਰ ਵਿੱਚ ਹੀ ਖਿਡਾਰੀਆਂ ਦੀ ਸ਼ਨਾਖਤ ਕਰਨਾ ਬਹੁਤ ਹੀ ਜ਼ਿਆਦਾ ਮਹੱਤਵਪੁਰਣ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਆਪਣੀਆਂ ਸੰਸਥਾਵਾਂ ਵਿਚ ਖੇਡਾਂ ਨੂੰ ਬੜ੍ਹਾਵਾ ਦੇਣ ਦੀਆਂ ਕੋਸ਼ਿਸ਼ਾਂ ਪੂਰੀ ਸਰਗਰਮੀ ਨਾਲ ਕਰਨੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਵੱਖ ਵੱਖ ਖੇਡਾਂ ਵਿਚ ਉਭਰ ਰਹੇ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਸਤੇ ਖੇਡ ਵਿਭਾਗ ਨੂੰ ਵਿਸ਼ਵ ਪੱਧਰੀ ਕੋਚਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਵਾਲ, ਬੈਡਮਿੰਟਨ, ਅਥਲੈਟਿਕਸ ਅਤੇ ਤੈਰਾਕੀ ਦੇ ਵਾਸਤੇ ਸੂਬੇ ਦੇ ਉੱਤਮ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਵਾਸਤੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਆਪਣੇ ਖੇਡ ਜੀਵਨ ਦੌਰਾਨ ਸੂਬੇ ਦੇ ਵਾਸਤੇ ਨਾਮ ਅਤੇ ਮਾਣ ਖੱਟਣ ਵਾਲੇ ਪੁਰਾਣੇ ਖਿਡਾਰੀਆਂ ਪ੍ਰਤੀ ਸਰਕਾਰ ਦੀ ਜ਼ਿੰਮੇਵਾਰੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦੇਣ ਵਾਸਤੇ ਇਕ ਸਕੀਮ ਤਿਆਰ ਕਰਨ ਲਈ ਖੇਡ ਵਿਭਾਗ ਨੂੰ ਆਖਿਆ ਹੈ। ਬਹੁਤ ਸਾਰੇ ਪੁਰਾਣੇ ਖਿਡਾਰੀਆਂ ਦੀਆਂ ਸਿਹਤ ਦੀਆਂ ਸੱਮਸਿਆਵਾਂ ਅਤੇ ਬੁਢਾਪੇ ਕਾਰਨ ਉਨ੍ਹਾਂ ਨੂੰ ਦਰਪੇਸ਼ ਸਿਹਤ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਲਈ ਸਿਹਤ ਬੀਮਾ ਸਕੀਮ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਖੇਡ ਸਕੱਤਰ ਨੂੰ ਆਖਿਆ ਹੈ। ਤਾਂ ਜੋ ਇਨ੍ਹਾਂ ਪੁਰਾਣੇ ਖਿਡਾਰੀਆਂ ਦੀ ਸਿਹਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਖਿਡਾਰੀਆਂ ਦੀਆਂ ਮੌਜੂਦਾ ਪੈਨਸ਼ਨਾਂ ਵਿਚ ਵਾਧੇ ਦਾ ਵੀ ਸੁਝਾਅ ਦਿੱਤਾ।
ਮੀਟਿੰਗ ਦੌਰਾਨ ਖੇਡ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਖੇਡ ਸਕੱਤਰ ਨੇ ਵਿਸਤ੍ਰਿਤ ਪੇਸ਼ਕਾਰੀ ਕੀਤੀ ਅਤੇ ਮੁੱਖ ਮੰਤਰੀ ਨੇ ਦੱਸਿਆ ਕਿ ਵਿਭਾਗ ਛੇਤੀਂ ਹੈ ਪਟਿਆਲਾ ਵਿਖੇ ਅਤਿ-ਆਧੁਨਿਕ ਖੇਡ ਯੂਨੀਵਰਸਿਟੀ ਸਥਾਪਤ ਕਰਨ ਲਈ ਵਿਆਪਕ ਯੋਜਨਾ ਤਿਆਰ ਕਰਕੇ ਲਿਆਵੇਗਾ ਜਿਸ ਦੀ ਸਾਲ 2018-19 ਦੇ ਬਜਟ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ।
ਸੂਬੇ ਵਿਚ ਖੇਡ ਸੱਭਿਆਚਾਰਕ ਨੂੰ ਬੜ੍ਹਾਵਾ ਦੇਣ ਵਾਸਤੇ ਖੇਡ ਸਕੱਤਰ ਨੇ ਸਾਰੇ ਜਨਤਕ ਸੈਕਟਰ ਅੰਡਰਟੇਕਿੰਗ/ਬੋਰਡਾਂ/ਕਾਰਪੋਰੇਸ਼ਨਾਂ ਨੂੰ ਵਿਸ਼ੇਸ਼ ਖੇਡਾਂ ਵਿਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਹਦਾਇਤਾਂ ਦੇਣ ਲਈ ਮੁੱਖ ਮੰਤਰੀ ਦੇ ਸਹਿਯੋਗ ਦੀ ਮੰਗ ਕੀਤੀ ਹੈ।
ਖੇਡ ਸਕੱਤਰ ਨੇ ਖੇਡਾਂ ਨੂੰ ਵੱਡੀ ਪੱਧਰ ’ਤੇ ਬੜ੍ਹਾਵਾ ਦੇਣ ਵਾਸਤੇ ਜਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨਾਂ ਦੀ ਭੂਮਿਕਾ ਨਿਭਾ ਰਹੇ ਡਿਪਟੀ ਕਮਿਸ਼ਨਰਾਂ ਨੂੰ ਇਸ ਕਾਰਜ ਵਿਚ ਸ਼ਾਮਲ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੀ ਵੀ ਮਿਸਾਲ ਦਿੱਤੀ ਜਿਨ੍ਹਾਂ ਨੇ ਹਾਲ ਹੀ ਵਿਚ ਨੌਜਵਾਨਾਂ ਵਿਚ ਖੇਡ ਭਾਵਨਾ ਪੈਦਾ ਕਰਨ ਲਈ ਗਿਦੜਬਾਹਾ ਵਿਖੇ ‘ ਮੈਰਾਥਨ 2018’ ਆਯੋਜਿਤ ਕਰਾਈ।
ਖੇਡ ਸਕੱਤਰ ਨੇ ‘ਖੇਲੋ ਪੰਜਾਬ ਅਭਿਆਨ’ ਦੇ ਰਾਹੀਂ ਨੌਜਵਾਨਾਂ ਵਿਚ ਖੇਡਾਂ ਨੂੰ ਪ੍ਰਚਾਰਿਤ ਕਰਨ ਲਈ ਵੱਡੇ ਪੱਧਰ ’ਤੇ ਮੀਡੀਆ ਮੁਹਿੰਮ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਨੇ ਹਰਿਆਣਾ ਦੇ ਮਾਡਲ ਦਾ ਜ਼ਿਕਰ ਕਰਦੇ ਹੋਏ ਪੰਜਾਬ ਵਿਚ ਯੋਗਾ ਨੂੰ ਬੜ੍ਹਾਵਾ ਦੇਣ ਵਿਚ ਸਰਕਾਰੀ ਪਹਿਲਕਦਮੀਆਂ ਦਾ ਵੀ ਸੱਦਾ ਦਿੱਤਾ।
ਬਾਅਦ ਵਿਚ ਮੁੱਖ ਮੰਤਰੀ ਨੇ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੀ ਗਵਰਨਿੰੰਗ ਕੌਂਸਲ ਦੇ ਚੇਅਰਮੈਨ ਹੋਣ ਦੇ ਨਾਤੇ ਕੁੱਝ ਸੋਧਾਂ ਅਤੇ ਸਿਫਾਰਸ਼ਾਂ ਨਾਲ ਕੌਂਸਲ ਦੀ ਤੀਜੀ ਮੀਟਿੰਗ ਦੇ ਏਜੰਡੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ।
ਇਸ ਮੌਕੇ ਸਿੱਖਿਆ ਮੰਤਰੀ ਅਰੁਣਾ ਚੌਧਰੀ, ਵਧੀਕ ਮੁੱਖ ਸਕੱਤਰ ਉੱਚ ਸਿੱਖਿਆ ਐਸ ਕੇ ਸੰਧੂ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਤੇਜਵੀਰ ਸਿੰਘ, ਡੀਜੀਪੀ ਪ੍ਰਸ਼ਾਸਨ ਐਮ ਕੇ ਤਿਵਾੜੀ,ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਪ੍ਰਮੁੱਖ ਸਕੱਤਰ ਭਲਾਈ ਆਰ ਵੈਂਕਟਾਰਤਨਮ, ਸਕੱਤਰ ਖੇਡਾਂ ਜੇ ਐਨ ਬਾਲਾਮੁਰਗਮ, ਸਕੱਤਰ ਸਿੱਖਿਆ ਸ੍ਰੀ ਕ੍ਰਿਸ਼ਣ ਕੁਮਾਰ, ਡਾਇਰੈਕਟਰ ਖੇਡਾਂ-ਕਮ-ਡਾਇਰੈਕਟਰ ਜਨਰਲ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਅੰਮਿ੍ਰਤ ਕੌਰ ਗਿੱਲ, ਸਕੱਤਰ ਪ੍ਰਸੋਨਲ ਏ ਐਸ ਮਿਗਲਾਨੀ, ਡੀਪੀਆਈ ਕਾਲਜ ਹਰਜੀਤ ਸਿੰਘ ਅਤੇ ਡੀਪੀਆਈ ਸਕੂਲ ਪਰਮਜੀਤ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *