ਪੰਜਾਬ ਚ ਨਹੀਂ ਲੱਗੇਗਾ The Accidental Prime Minister ‘ਤੇ ਬੈਨ, ਜਵਾਬ ਵਿਚ ਕਾਂਗਰਸ ਬਣਾਵੇਗੀ ਮੋਦੀ ‘ਤੇ ਫਿਲਮ

ਪੰਜਾਬ ਚ ਨਹੀਂ ਲੱਗੇਗਾ The Accidental Prime Minister ‘ਤੇ ਬੈਨ, ਜਵਾਬ ਵਿਚ ਕਾਂਗਰਸ ਬਣਾਵੇਗੀ ਮੋਦੀ ‘ਤੇ ਫਿਲਮ

ਮੱਧ ਪ੍ਰਦੇਸ਼ ਵਿਚ ‘ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ‘ਤੇ ਬੈਨ ਦੀਆਂ ਖਬਰਾਂ ਵਿਚਕਾਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿਚ ਫਿਲਮ ‘ਤੇ ਬੈਨ ਨਹੀਂ ਲਗਾਇਆ ਜਾਵੇਗਾ। ਪੰਜਾਬ ਵਿਚ ਕਾਂਗਰਸ ਇਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਵੇਗੀ। ਅੰਮ੍ਰਿਤਸਰ ਪੱਛਮ ਤੋਂ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਇਸ ਫਿਲਮ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ।
ਵੇਰਕਾ ਨੇ ਦਾਅਵਾ ਕੀਤਾ ਕਿ ਉਹ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਨੂੰ ਨਾਲ ਲੈ ਕੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਇਸ ਫਿਲਮ ਦਾ ਨਿਰਮਾਣ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਫਿਲਮ ਦੇ ਨਿਰਮਾਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਰੁਪਏ ਚਾਹੇ ਜਿੰਨੇ ਕਰੋੜ ਲੱਗ ਜਾਣ ਪਰ ਫਿਲਮ ਨੂੰ ਜ਼ਰੂਰ ਰਿਲੀਜ਼ ਕੀਤਾ ਜਾਵੇਗਾ।
ਇਧਰ, ਮੱਧ ਪ੍ਰਦੇਸ਼ ਵਿਚ ‘ਦਿ ਐਕਸੀਡੈਂਟਲ ਪ੍ਰਾਈਮ ਮਿਨੀਸਟਰ’ ‘ਤੇ ਬੈਨ ਦੀਆਂ ਖ਼ਬਰਾਂ ਵਿਚਕਾਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿਚ ਫਿਲਮ ‘ਤੇ ਬੈਨ ਨਹੀਂ ਲਗਾਇਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਅਜਿਹਾ ਕੋਈ ਕਦਮ ਹਾਲੇ ਤਕ ਨਹੀਂ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵੀ ਇਹ ਜਾਣਕਾਰੀ ਮੀਡੀਆ ਜ਼ਰੀਏ ਹੀ ਮਿਲੀ ਹੈ ਪਰ ਮੈਂ ਸਪੱਸ਼ਟ ਕਰ ਦਿਆਂਗਾ ਕਿ ਪੰਜਾਬ ਵਿਚ ਫਿਲਮ ‘ਤੇ ਕੋਈ ਪਾਬੰਦੀ ਨਹੀਂ ਹੈ।

Share Button

Leave a Reply

Your email address will not be published. Required fields are marked *

%d bloggers like this: