ਪੰਜਾਬ ‘ਚ ਨਹੀਂ ਬਿਜਲੀ ਸਰਪਲੱਸ

ss1

ਪੰਜਾਬ ‘ਚ ਨਹੀਂ ਬਿਜਲੀ ਸਰਪਲੱਸ

ਚੰਡੀਗੜ੍ਹ: ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਹੈ ਕਿ ਬਿਜਲੀ ਸਰਪਲਸ ਦੀ ਗੱਲ ਸੁਖਬੀਰ ਬਾਦਲ ਦਾ ਸ਼ਗੂਫਾ ਸੀ। ਪੰਜਾਬ ਵਿੱਚ ਇਸ ਵੇਲੇ ਬਿਜਲੀ ਬਿਲਕੁਲ ਸਰਪਲਸ ਨਹੀਂ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਕਿਸਤਾਨ ਨੂੰ ਬਿਜਲੀ ਦੇਣ ਦੀ ਗੱਲ ਐਵੇਂ ਕਰਦੇ ਸੀ ਜਿਵੇਂ ਉਹ ਖੁਦ ਹੀ ਲਾਈਨਮੈਨ ਹੋਣ ਤੇ ਆਪ ਹੀ ਪਾਕਿਸਤਾਨ ਨੂੰ ਤਾਰਾਂ ਦੀਆਂ ਕੁੰਡੀਆਂ ਪਾ ਦੇਣਗੇ। ਕਾਂਗੜ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਸਮੇਂ ਲੱਗੇ ਪ੍ਰਾਈਵੇਟ ਥਰਮਲ ਪਲਾਂਟ ਚਿੱਟੇ ਹਾਥੀ ਸਨ। ਸਰਕਾਰ ਬਿਜਲੀ ਲਏ, ਚਾਹੇ ਨਾ ਉਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਹਨ। ਇਸ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਜਲਦ ਪਾਵਰ ਸਬਸਿਡੀ ਦਾ ਹਿੱਸਾ ਦਿੱਤਾ ਜਾਏਗਾ। ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਹਰ ਹਾਲਤ ਵਿੱਚ ਅੱਠ ਘੰਟੇ ਬਿਜਲੀ ਮਿਲੇਗੀ। 20 ਜੂਨ ਤੋਂ ਬਾਅਦ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਾਤਾਵਰਣ ਬਚਾਉਣ ਲਈ ਸਰਕਾਰ ਦਾ ਸਾਥ ਦੇਣ। ਇਸ ਲਈ ਝੋਨਾ 20 ਜੂਨ ਤੋਂ ਪਹਿਲਾਂ ਨਾ ਲਾਉਣ।

Share Button

Leave a Reply

Your email address will not be published. Required fields are marked *