ਪੰਜਾਬ ‘ਚ ਤੀਸਰੀ ਵਾਰ ਲਗਾਤਾਰ ਬਣੇਗੀ ਅਕਾਲੀ-ਭਾਜਪਾ ਸਰਕਾਰ: ਔਜਲਾ

ss1

ਪੰਜਾਬ ‘ਚ ਤੀਸਰੀ ਵਾਰ ਲਗਾਤਾਰ ਬਣੇਗੀ ਅਕਾਲੀ-ਭਾਜਪਾ ਸਰਕਾਰ: ਔਜਲਾ

14971704_685138734982701_1219847407_oਅਮਲੋਹ, 4 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਪੰਜਾਬ ਵਿੱਚ ਪਿਛਲੇ ਸਾਢੇ 9 ਸਾਲਾਂ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜੋ ਵਿਕਾਸ ਅਤੇ ਕਾਰਜ ਖੇਤਰ ਵਿੱਚ ਜੋ ਵਾਧਾ ਹੋਇਆ, ਉਸ ਨੂੰ ਹੋਰ ਕੋਈ ਵੀ ਨਹੀਂ ਕਰ ਸਕਦਾ। ਪੰਜਾਬ ਦੇ ਹਰ ਖੇਤਰ ਜਿਵੇਂ ਕਿ ਖੇਤੀਬਾੜੀ ਸੈਕਟਰ, ਲੋਕ ਭਲਾਈ ਸਕੀਮਾਂ, ਸੜਕਾਂ ਦਾ ਜਾਲ, ਬਿਜਲੀ ਸਰਪਲੱਸ ਸੂਬਾ, ਉਦਯੋਗ ਖੇਤਰ, ਸਿੱਖਿਆ ਖੇਤਰ ਆਦਿ ਵਿੱਚ ਅਨੇਕਾਂ ਤਰ੍ਹਾਂ ਦਾ ਵਿਕਾਸ ਹੋਇਆ, ਜਿਸ ਨਾਲ ਪੰਜਾਬ ਵਾਸੀਆਂ ਨੂੰ ਸਾਰੀਆਂ ਜ਼ਰੂਰਤ ਦੀਆਂ ਸਹੂਲਤਾਂ ਸਹੀ ਤਰੀਕੇ ਅਤੇ ਸਮੇਂ ਤੇ ਮਿਲ ਰਹੀਆਂ ਹਨ। ਇਸ ਸਾਰੇ ਵਿਕਾਸ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਵੀ ਅਕਾਲੀ-ਭਾਜਪਾ ਸਰਕਾਰ ਦਾ ਕੁਝ ਨਹੀਂ ਵਿਗਾੜ ਸਕਦਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਸੋਸ਼ਲ ਮੀਡੀਆ ਇੰਚਾਰਜ ਲੱਖੀ ਔਜਲਾ ਨੇ ਕਰਦਿਆਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਲਗਾਤਾਰ ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਹੀ ਸਰਕਾਰ ਬਣੇਗੀ ਕਿਉਂ ਕਿ ਇਨ੍ਹਾਂ ਚੋਣਾ ਵਿੱਚ ਮੁੱਖ ਮੁੱਦਾ ਵਿਕਾਸ ਹੈ।

Share Button

Leave a Reply

Your email address will not be published. Required fields are marked *