Thu. Oct 17th, 2019

ਪੰਜਾਬ ‘ਚ ਚੁਣੇ ਗਏ 13 ਐੱਮ ਪੀ ‘ਚੋਂ 7 ਸਿਆਸੀ ਪਰਿਵਾਰਾਂ ਨਾਲ ਸਬੰਧਿਤ

ਪੰਜਾਬ ‘ਚ ਚੁਣੇ ਗਏ 13 ਐੱਮ ਪੀ ‘ਚੋਂ 7 ਸਿਆਸੀ ਪਰਿਵਾਰਾਂ ਨਾਲ ਸਬੰਧਿਤ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਦੇਸ਼ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਖੂਬ ਭੱਖਿਆ। ਲੋਕਸਭਾ ਦੇ ਚੋਣ ਨਤੀਜਿਆਂ ਨੇ ਵੀ ਸਭ ਨੂੰ ਹੈਰਾਨ ਕਰ ਦਿੱਤਾ। ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਨਤੀਜਿਆਂ ਨੇ ਵੀ ਸਭ ਨੂੰ ਹਿਲਾ ਦਿੱਤਾ। ਜਿੱਥੇ ਪੂਰੇ ਦੇਸ਼ ‘ਚ ਮੋਦੀ ਲਹਿਰ ਸੀ ਉਥੇ ਹੀ ਪੰਜਾਬ ‘ਚ ਇਸਦਾ ਉਲਟ ਅਸਰ ਵੇਖਣ ਨੂੰ ਮਿਲਿਆ। ਇਨ੍ਹਾਂ ਨਤੀਜਿਆਂ ਤੋਂ ਹਰ ਕੋਈ ਹੈਰਾਨ ਜ਼ਰੂਰ ਹੋਇਆ। ਜਿਸ ਕਰਕੇ 2019 ਦੀਆਂ ਚੋਣਾਂ ‘ਚ ਸੂਬੇ ਦੇ ਰਿਜ਼ਲਟ ਨੇ ਆਪਣੀ ਵੱਖਰੀ ਪਛਾਣ ਛੱਡੀ ਹੈ।

ਜੇਕਰ ਸੂਬੇ ਦੇ ਨਤੀਜਿਆਂ ‘ਚ ਨਜ਼ਰ ਮਾਰੀ ਜਾਵੇ ਤਾਂ ਵੱਖਰੇ ਸਮੀਕਰਨ ਵੇਖਣ ਨੂੰ ਮਿਲਦੇ ਹਨ। ਦਰਅਸਲ ਇਸਦਾ ਇਕ ਵੱਡਾ ਕਰਨ ਖਾਨਦਾਨੀ ਸਿਆਸਤ ਵੀ ਹੈ ਜਿਸਨੇ ਪੰਜਾਬ ‘ਚ ਵੱਖਰੇ ਨਤੀਜੇ ਪੇਸ਼ ਕੀਤੇ ਹਨ। ਦਰਅਸਲ ਪੰਜਾਬ ਦੇ 13 ਸੰਸਦ ਮੈਂਬਰਾਂ ‘ਚੋ 7 ਮੈਂਬਰ ਵੱਡੇ ਸਿਆਸੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਸੂਬੇ ਦੇ ਸਭ ਤੋਂ ਵੱਡੇ ਸਿਆਸੀ ਦਲ ਅਕਾਲੀ ਦਲ ਤੇ ਕਾਂਗਰਸ ਨੇ ਨਤੀਜੇ ਪਲਟਣ ‘ਚ ਕਾਫੀ ਮਦਦ ਕੀਤੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿਆਸਤ ਦੀ ਪਕੜ ਰੱਖਣ ਵਾਲੇ ਅਕਾਲੀ ਦਲ ਨੇ ਕਾਂਗਰਸ ਦੇ ਸੁਪਨਿਆਂ ‘ਤੇ ਵੀ ਪਾਣੀ ਫੇਰਿਆ ਹੈ।

ਸੁਖਬੀਰ ਬਾਦਲ

ਫਿਰੋਜ਼ਪੁਰ ਸੀਟ ਤੋਂ ਚੋਣ ਲੜਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਥੋਂ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਇੱਥੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ ਹੈ। ਸੁਖਬੀਰ ਬਾਦਲ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ। ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਰਹਿ ਚੁਕੇ ਹਨ ਤੇ ਉਨ੍ਹਾਂ ਦੀ ਦਹਾਕਿਆਂ ਤੋਂ ਸਿਆਸਤ ‘ਚ ਪਕੜ ਹੈ। ਸੁਖਬੀਰ ਵੀ ਸਿਆਸਤ ਦੇ ਮਾਹਰ ਹਨ ਤੇ ਕੇਂਦਰੀ ਤੇ ਸੂਬੇ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਹਰਸਿਮਰਤ ਕੌਰ ਬਾਦਲ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸੀਟ ਤੋਂ ਚੋਣ ਲੜੀ ਤੇ ਜਿੱਤੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਾਜਾ ਵੜਿੰਗ ਦੇ ਨਾਲ ਸੀ ਹਾਲਾਂਕਿ ਕਾਂਗਰਸ ਨੂੰ ਇਹ ਸੀਟ ਜਿੱਤਣ ਦੀ ਪੂਰੀ ਆਸ ਸੀ ਇੱਥੇ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਲੋਂ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਪਰ ਹਰਸਿਮਰਤ ਨੇ ਰਾਜਾ ਵੜਿੰਗ ਨੂੰ ਹਰਾ ਕੇ ਵਿਰੋਧੀਆਂ ਦੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ। ਹਰਸਿਮਰਤ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਨ ਤੇ ਇਸਦਾ ਫਾਇਦਾ ਵੀ ਉਨ੍ਹਾਂ ਨੂੰ ਚੋਣਾਂ ‘ਚ ਮਿਲਿਆ। ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਉਨ੍ਹਾਂ ਲਈ ਪ੍ਰਚਾਰ ਕੀਤਾ ਤੇ ਉਹ ਪਹਿਲਾਂ ਵੀ ਇਸ ਹਲਕੇ ਤੋਂ 2 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਸਿਆਸੀ ਖਾਨਦਾਨ ਨਾਲ ਸਬੰਧ ਰੱਖਣ ਕਰਕੇ ਵੀ ਹਰਸਿਮਰਤ ਨੂੰ ਜਿੱਤ ਹਾਸਲ ਹੋਈ ਹੈ।

ਮਹਾਰਾਣੀ ਪਰਨੀਤ ਕੌਰ

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਵੀ ਇਸ ਵਾਰ ਪਟਿਆਲਾ ਤੋਂ ਚੋਣ ਮੈਦਾਨ ‘ਚ ਸੀ। ਉਨ੍ਹਾਂ ਨੇ ਵੀ ਵੱਡੀ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਚੋਣ ਜਿੱਤਣ ਦਾ ਵੱਡਾ ਕਰਨ ਖਾਨਦਾਨੀ ਸਿਆਸਤ ਵੀ ਹੈ। ਕਾਂਗਰਸ ਨੇ ਪੰਜਾਬ ‘ਚ ਲੰਮੇ ਸਮੇ ਤੱਕ ਰਾਜ ਕੀਤਾ ਹੈ।

ਰਵਨੀਤ ਸਿੰਘ ਬਿੱਟੂ

ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ ਹਨ। ਉਨ੍ਹਾਂ ਦਾ ਵੀ ਸਿਆਸਤ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਦੇ ਦਾਦਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਨ ਜਿਸ ਕਰਕੇ ਉਨ੍ਹਾਂ ਦੀ ਸਿਆਸੀ ਪਕੜ ਕਾਫੀ ਚੰਗੀ ਹੈ। ਰਵਨੀਤ ਲੁਧਿਆਣਾ ਤੋਂ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ ਤੇ ਸਭ ਤੋਂ ਪਹਿਲਾਂ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ MP ਬਣੇ ਸਨ।

ਸੰਤੋਖ ਸਿੰਘ ਚੌਧਰੀ

ਸੰਤੋਖ ਸਿੰਘ ਚੌਧਰੀ ਜਲੰਧਰ ਤੋਂ ਚੋਣ ਮੈਦਾਨ ‘ਚ ਸਨ। ਉਹ ਇੱਥੋਂ ਦੀ ਜੇਤੂ ਰਹੇ ਤੇ ਹੁਣ ਮੌਜੂਦਾ ਸੰਸਦ ਮੈਂਬਰ ਹਨ। ਉਨ੍ਹਾਂ ਨੇ ਪਿਤਾ ਮਾਸਟਰ ਗੁਰਬੰਤਾ ਸਿੰਘ ਹਨ , ਜੋ ਕਿ ਦੋਆਬਾ ਤੋਂ ਕਾਂਗਰਸ ਦੇ ਮਸ਼ਹੂਰ ਦਲਿਤ ਨੇਤਾ ਰਹਿ ਚੁੱਕੇ ਹਨ।

ਜਸਬੀਰ ਸਿੰਘ ਡਿੰਪਾ

ਖਡੂਰ ਸਾਹਿਬ ਤੋਂ ਐੱਮ. ਪੀ. ਜਸਬੀਰ ਸਿੰਘ ਡਿੰਪਾ, ਸੰਤ ਸਿੰਘ ਲਿੱਧਰ ਦੇ ਬੇਟੇ ਹਨ, ਜੋ ਕਿ 2 ਵਾਰ ਬਿਆਸ ਤੋਂ ਵਿਧਾਇਕ ਰਹਿ ਚੁੱਕੇ ਸਨ ਅਤੇ 1986 ‘ਚ ਅੱਤਵਾਦੀਆਂ ਵਲੋਂ ਉਨ੍ਹਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸੰਨੀ ਦਿਓਲ

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਫਿਲਮ ਅਦਾਕਾਰ ਧਰਮਿੰਦਰ ਦੇ ਬੇਟੇ ਹਨ, ਜੋ ਕਿ ਬੀਕਾਨੇਰ ਤੋਂ ਸੰਸਦ ਮੈਂਬਰ ਸਨ ਅਤੇ ਸੰਨੀ ਦਿਓਲ ਦੀ ਮਾਂ ਹੇਮਾ ਮਾਲਿਨੀ ਮਥੁਰਾ ਤੋਂ ਸੰਸਦ ਮੈਂਬਰ ਚੁਣੀ ਗਈ ਹੈ।

Leave a Reply

Your email address will not be published. Required fields are marked *

%d bloggers like this: