ਪੰਜਾਬ ਚ ਕੈਪਟਨ ਦੀ ਸਰਕਾਰ ਆਉਣੀ ਤਹਿ-ਤਲਵੰਡੀ, ਜੱਗੀ

ss1

ਪੰਜਾਬ ਚ ਕੈਪਟਨ ਦੀ ਸਰਕਾਰ ਆਉਣੀ ਤਹਿ-ਤਲਵੰਡੀ, ਜੱਗੀ

ਭਦੌੜ 12 ਦਸੰਬਰ (ਵਿਕਰਾਂਤ ਬਾਂਸਲ) ਪੰਜਾਬ ਚ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਆਉਣੀ ਤਹਿ ਹੈ ਕਿਉਂਕਿ ਕਾਂਗਰਸ ਦੀ ਚੋਣ ਮੁਹਿੰਮ ਨੂੰ ਪੰਜਾਬ ਦੀ ਜਨਤਾ ਵੱਲੋਂ ਮਿਲ ਰਿਹਾ ਆਪ ਮੁਹਾਰਾ ਸਮੱਰਥਨ ਇਸ ਗੱਲ ਤੇ ਮੋਹਰ ਲਗਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਹੋਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ ਅਤੇ ਜੱਟ ਮਹਾਂਸਭਾ ਦੇ ਜਿਲਾ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬੇਹੱਦ ਤੰਗ ਹੈ ਜਦੋਂ ਕਿ ਕੈਪਟਨ ਵੱਲੋਂ ਵਿੱਢੀਆਂ ਕਰਜ਼ਾ ਕੁਰਕੀ ਖਤਮ, ਘਰ-ਘਰ ਨੌਕਰੀ, ਹਰ ਇੱਕ ਨੂੰ ਰੁਜ਼ਗਾਰ ਆਦਿ ਲੋਕ ਹਿੱਤੂ ਯੋਜਨਾਵਾਂ ਸਦਕਾ ਪੰਜਾਬ ਦਾ ਬੱਚਾ-ਬੱਚਾ ਇਹ ਸਮਝ ਚੁੱਕਾ ਹੈ ਕਿ ਚੰਗੇਰੇ ਪੰਜਾਬ ਲਈ ਕੈਪਟਨ ਅਮਰਿੰਦਰ ਸਿੰਘ ਹੀ ਵਰਦਾਨ ਸਾਬਤ ਹੋ ਸਕਦੇ ਹਨ ਜਿਸ ਕਰਕੇ ਪੰਜਾਬ ਦੇ ਲੋਕ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਬੈਠੇ ਹਨ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨਾਲ-ਨਾਲ 2012 ਦੀ ਤਰਾਂ ਜਿਲਾ ਬਰਨਾਲ ਦੀਆਂ ਤਿੰਨੋਂ ਸੀਟਾਂ ਭਦੌੜ, ਮਹਿਲਕਲਾਂ ਅਤੇ ਬਰਨਾਲਾ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਰਿਕਾਰਡ ਵੋਟਾਂ ਨਾਂਲ ਜਿੱਤ ਕੇ ਅਕਾਲੀਆਂ ਦਾ ਸਫਾਇਆ ਕੀਤਾ ਜਾਵੇਗਾ ਅਤੇ ਤਿੰਨੋਂ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਚ ਪੈਣਗੀਆਂ। ਇਸ ਮੌਕੇ ਜਿਲਾ ਮੀਤ ਪ੍ਰਧਾਨ ਵਿਜੈ ਭਦੌੜੀਆ, ਜਿਲਾ ਮੀਤ ਪ੍ਰਧਾਨ ਨਾਹਰ ਸਿੰਘ ਔਲਖ, ਇੰਦਰ ਸਿੰਘ ਭਿੰਦਾ, ਗੁਰਦੀਪ ਦੀਪਾ, ਐਡਵੋਕੇਟ ਇਕਬਾਲ ਸਿੰਘ ਜੰਗੀਆਣਾ, ਪ੍ਰਧਾਨ ਰਾਮ ਸਿੰਘ, ਭੋਲਾ ਸਿੰਘ ਸੰਘੇੜਾ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *