Thu. Apr 25th, 2019

ਪੰਜਾਬ ‘ਚ ਕਿਸੇ ਹੋਰ ਸੀਟ ਤੋਂ ਚੋਣ ਨਹੀਂ ਲੜਾਂਗੀ’: ਨਵਜੋਤ ਕੌਰ ਸਿੱਧੂ

ਪੰਜਾਬ ‘ਚ ਕਿਸੇ ਹੋਰ ਸੀਟ ਤੋਂ ਚੋਣ ਨਹੀਂ ਲੜਾਂਗੀ’: ਨਵਜੋਤ ਕੌਰ ਸਿੱਧੂ

ਚੰਡੀਗੜ੍ਹ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਕੀ ਹੁਣ ਕਾਂਗਰਸ ਨਵਜੋਤ ਕੌਰ ਸਿੱਧੂ ਨੂੰ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਮੈਦਾਨ ‘ਚ ਉਤਾਰੇਗੀ? ਸੋਸ਼ਲ ਮੀਡੀਆ ‘ਤੇ ਉੱਠ ਰਹੇ ਇਨ੍ਹਾਂ ਸਵਾਲਾਂ ‘ਤੇ ਨਵਜੋਤ ਕੌਰ ਨੇ ਖ਼ੁਦ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਹੁਣ ਉਹ ਪੰਜਾਬ ‘ਚ ਕਿਸੇ ਹੋਰ ਸੀਟ ਤੋਂ ਚੋਣ ਨਹੀਂ ਲੜੇਗੀ। ਉਨ੍ਹਾਂ ਦੀ ਇੱਛਾ ਚੰਡੀਗੜ੍ਹ ਸੀਟ ਤੋਂ ਚੋਣ ਲੜਨ ਦੀ ਸੀ ਪਰ ਹਾਈਕਮਾਨ ਨੇ ਟਿਕਟ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਦੇ ਦਿੱਤੀ ਹੈ। ਉਨ੍ਹਾਂ ਕਿਹਾ, ‘ਟਿਕਟ ਨਾ ਮਿਲਣ ‘ਤੇ ਥੋੜ੍ਹੀ ਜਿਹੀ ਨਿਰਾਸ਼ਾ ਹੈ ਪਰ ਨਾਰਾਜ਼ਗੀ ਨਹੀਂ। ਜੋ ਟਿਕਟ ਨਾ ਮਿਲਣ ਤੋਂ ਬਾਅਦ ਵੀ ਨਰਾਜ਼ ਨਾ ਹੋਵੇ, ਉਹ ਪਾਰਟੀ ਦਾ ਸੱਚਾ ਸਿਪਾਹੀ ਹੈ ਤੇ ਮੈਨੂੰ ਸੀਟ ਦੀ ਭੁੱਖ ਨਹੀਂ, ਬਸ ਕੰਮ ਕਰਨ ਦਾ ਸ਼ੌਕ ਹੈ।’

ਸਿੱਧੂ ਨੇ ਕਿਹਾ ਕਿ ਉਹ ਪਾਰਟੀ ਦੇ ਇਸ ਫੈਸਲੇ ਨਾਲ ਸਹਿਮਤ ਹੈ। ਜੇ ਪਾਰਟੀ ਨੇ ਬਾਂਸਲ ਨੂੰ ਟਿਕਟ ਦਿੱਤੀ ਹੈ ਤਾਂ ਕੁਝ ਸੋਚ ਸਮਝ ਕੇ ਦਿੱਤੀ ਹੋਵੇਗੀ। ਹੁਣ ਉਹ ਚੋਣ ਨਹੀਂ ਲੜੇਗੀ। ਜੇ ਪਾਵਨ ਬਾਂਸਲ ਚਾਹੁਣਗੇ ਤਾਂ ਉਹ ਚੰਡੀਗੜ੍ਹ ‘ਚ ਉਨ੍ਹਾਂ ਦੇ ਹੱਕ ‘ਚ ਪ੍ਰਚਾਰ ਕਰੇਗੀ। ਦੇਸ਼ ਵਿਚ ਹਰ ਹਾਲ ‘ਚ ਕਾਂਗਰਸ ਸਰਕਾਰ ਆਉਣੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *

%d bloggers like this: