ਪੰਜਾਬ ਚ ਕਾਂਗਰਸ ਸਰਕਾਰ ਆਉਣ ਤੇ ਭਦੌੜ ਚ ਸਰਕਾਰੀ ਕਾਲਜ ਖੋਲਾਂਗੇ – ਕੈਪਟਨ ਅਮਰਿੰਦਰ ਸਿੰਘ

ss1

ਪੰਜਾਬ ਚ ਕਾਂਗਰਸ ਸਰਕਾਰ ਆਉਣ ਤੇ ਭਦੌੜ ਚ ਸਰਕਾਰੀ ਕਾਲਜ ਖੋਲਾਂਗੇ – ਕੈਪਟਨ ਅਮਰਿੰਦਰ ਸਿੰਘ

14-22 (3)

ਭਦੌੜ 13 ਜੁਲਾਈ (ਵਿਕਰਾਂਤ ਬਾਂਸਲ) ਪੰਜਾਬ ਚ ਕਾਂਗਰਸ ਸਰਕਾਰ ਆਉਣ ਤੇ ਭਦੌੜ ਚ ਇੱਕ ਸਰਕਾਰੀ ਕਾਲਜ ਪਹਿਲ ਦੇ ਆਧਾਰ ਤੇ ਖੋਲਾਂਗੇ ਜੋ ਇਲਾਕੇ ਲਈ ਵਿੱਦਿਆ ਦਾ ਚਾਨਣ ਮੁਨਾਰਾ ਬਣ ਸਕੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਅਕਾਲੀ-ਭਾਜਪਾ ਸਰਕਾਰ ਤਾਂ ਵਿਕਾਸ ਦਾ ਢਿੰਡੋਰਾ ਪਿੱਟ ਰਹੀ ਹੈ ਪ੍ਰੰਤੂ ਸਾਡੀਆਂ ਬੇਟੀਆਂ ਨੂੰ ਵਿੱਦਿਆ ਹਾਸਲ ਕਰਨ ਲਈ 25-30 ਕਿਲੋਮੀਟਰ ਬਾਹਰ ਜਾਣਾ ਪੈਂਦਾ ਹੈ। ਉਹਨਾਂ ਅਕਾਲੀ-ਭਾਜਪਾ ਸਰਕਾਰ ਨੂੰ ਰਗੜੇ ਲਗਾਉਂਦਿਆਂ ਕਿਹਾ ਕਿ ਇਹਨਾਂ ਨੂੰ ਪੰਜਾਬ ਦੀ ਨੌਜਵਾਨੀ ਦਾ ਕੋਈ ਫ਼ਿਕਰ ਨਹੀਂ ਜੋ ਚਿੱਟੇ ਵਿੱਚ ਡੁੱਬ ਚੁੱਕੀ ਹੈ। ਅਕਾਲੀਆਂ ਨੂੰ ਤਾਂ ਬੱਸ ਆਪਣੀਆਂ ਤਿਜੋਰੀਆਂ ਭਰਨ ਤੱਕ ਮਤਲਬ ਰਹਿ ਗਿਆ ਹੈ। ਇਸ ਮੌਕੇ ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ, ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮ੍ਹਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ, ਧਨਵੰਤ ਧੂਰੀ ਇੰਚਾਰਜ, ਜਿਲ੍ਹਾ ਮੀਤ ਪ੍ਰਧਾਨ ਜਗਦੀਪ ਜੱਗੀ ਅਤੇ ਵਿਜੈ ਭਦੌੜੀਆ, ਸੂਰਜ ਭਾਰਦਵਾਜ, ਦੀਪਕ ਬਜਾਜ, ਸਾਬਕਾ ਕੌਂਸਲਰ ਹੇਮ ਰਾਜ ਸ਼ਰਮਾ, ਅਮਰਜੀਤ ਜੀਤਾ, ਇੰਦਰ ਸਿੰਘ ਭਿੰਦਾ, ਮਲਕੀਤ ਕੌਰ ਸਹੋਤਾ, ਜਗਸੀਰ ਬੁੱਟਰ, ਸਤੀਸ਼ ਕਲਸੀ, ਬਲਵਿੰਦਰ ਸਿੱਧੂ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਪੰਚ ਯਾਦਵਿੰਦਰ ਯਾਦੀ ਤਲਵੰਡੀ, ਸਰਪੰਚ ਗੁਰਸੇਵਕ ਨੈਣੇਵਾਲ, ਇਕਬਾਲ ਸਿੰਘ ਜੰਗੀਆਣਾ, ਸਾਧੂ ਖਾਂ, ਬੂਟਾ ਖਾਂ ਜੰਗੀਆਣਾ, ਸਾਧੂ ਰਾਮ ਜਰਗਰ, ਸੁਖਵਿੰਦਰ ਗਰੇਵਾਲ, ਲੱਕੀ ਮੌੜ, ਗਿਰਧਾਰੀ ਲਾਲ ਸ਼ਹਿਣਾ, ਸਤਪਾਲ ਸ਼ਹਿਣਾ, ਸਰਪੰਚ ਸਮਸ਼ੇਰ ਸਿੰਘ ਸੰਧੁ ਕਲਾਂ, ਕੌਂਸਲਰ ਪਰਮਜੀਤ ਸੇਖੋਂ, ਸੇਵਕ ਸਿੰਘ ਬਾਡੀ ਬਿਲਡਰਜ਼, ਮੱਘਰ ਸਿੰਘ ਬਾਡੀ ਬਿਲਡਰਜ਼, ਮੱਖਣ ਸਿੰਘ ਨੈਣੇਵਾਲੀਆ, ਗੁਰਜੀਤ ਬਰਾੜ, ਬੀਬੀ ਸੁਰਿੰਦਰ ਕੌਰ ਬਾਲੀਆ, ਰਜਿੰਦਰ ਕੌਰ ਮੀਮਸਾ, ਜਗਰੂਪ ਸਿੰਘ ਦੀਪਗੜ੍ਹ, ਅਵਤਾਰ ਸਿੰਘ ਰਾਮਗੜ੍ਹ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *