ਪੰਜਾਬ ਚ ਆਪ ਤੇੇ ਕਾਂਗਰਸ ਦਾ ਕੋਈ ਭਵਿੱਖ ਨਹੀ: ਜੱਸ ਮਹਿਰਾਜ

ss1

ਪੰਜਾਬ ਚ ਆਪ ਤੇੇ ਕਾਂਗਰਸ ਦਾ ਕੋਈ ਭਵਿੱਖ ਨਹੀ: ਜੱਸ ਮਹਿਰਾਜ

19-36

ਬਠਿੰਡਾ 18 ਜੁਲਾਈ (ਜਸਵੰਤ ਦਰਦ ਪ੍ਰੀਤ): 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫੇਰ ਅਕਾਲੀ ਦਲ ਬਾਦਲ ਆਪਣੀ ਮਜਬੂਤੀ ਨਾਲ ਸਰਕਾਰ ਬਣਾਏਗਾ।ਕਿਉਕਿ ਪੰਜਾਬ ਚ ਹਾਲ ਦੀ ਘੜੀ ਕਾਗਰਸ ਤੇ ਆਪ ਦਾ ਕੋਈ ਭਵਿੱਖ ਨਹੀ॥ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ ਬਾਦਲ ਦੀ ਯੂਥ ਵਿੰਗ ਦੇ ਜਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਜੱਸ ਮਹਿਰਾਜ(ਪਿੱਪਲੀ) ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।ਸ੍ਰੀ ਜੱਸ ਮਹਿਰਾਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੱਮਘ ਬਾਦਲ ਵੱਲੋਂ ਪੰਜਾਬ ਚ ਕੀਤੇ ਗਏ ਅਥਾਹ ਵਿਕਾਸ ਨੇ ਕਾਂਗਰਸ ਦੀ ਪਹਿਲਾਂ ਹੀ ਬੋਲਤੀ ਬੰਦ ਕਰ ਰੱਖੀ ਹੈ ਤੇ ਦੂਜੇ ਪਾਸੇ ਝੂਠ ਤੂਫਾਨ ਦਾ ਸਹਾਰਾ ਲੈ ਰਹੀ ਆਪ ਨੂੰ ਪੰਜਾਬ ਦੇ ਲੋਕ ਮੂੰਹ ਨਹੀ ਲਾ ਰਹੇ।ਉਹਨਾਂ ਕਿਹਾ ਕਿ ਪੰਜਾਬ ਸੂਬੇ ਜਿਨ੍ਹਾਂ ਵਿਕਾਸ ਕਿਸੇ ਵੀ ਹੋਰ ਸੂਬੇ ਵਿੱਚ ਨਹੀ ਹੋਇਆ।ਜਿਸ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਜਾਂਦਾ ਹੈ।ਜੱਸ ਮਹਿਰਾਜ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੀ ਯੂਥ ਵਿੰਗ ਵੋਟਾਂ ਵਿੱਚ ਅਹਿਮ ਭੂਮਿਕਾ ਨਿਵਾਏਗੀ।ਕਿਉਕਿ 2017 ਦੀਆਂ ਚੋਣਾਂ ਚ ਨੌਜਵਾਨਾਂ ਨੇ ਹੀ ਨਵੀਂ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਹੈ।ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋ ਇਲਾਵਾ ਗੁਰਤੇਜ ਸਿੰਘ ਵਾਇਸ ਪ੍ਰਧਾਨ ,ਪੰਚ ਗੁਰਦੀਪ ਸਿੰਘ,ਮੇਜਰ ਸਿੰਘ ਸਰਪੰਚ ਅਤੇ ਪ੍ਰਧਾਨ ਬੂਟਾ ਸਿੰਘ ਹਾਜ਼ਰ ਸਨ ।

Share Button

Leave a Reply

Your email address will not be published. Required fields are marked *