Mon. Jul 15th, 2019

ਪੰਜਾਬ, ਚੰਡੀਗੜ੍ਹ ਤੇ ਹਰਿਆਣਾ `ਚ ਠੰਢ ਨੇ ਫੜਿਆ ਜ਼ੋਰ

ਪੰਜਾਬ, ਚੰਡੀਗੜ੍ਹ ਤੇ ਹਰਿਆਣਾ `ਚ ਠੰਢ ਨੇ ਫੜਿਆ ਜ਼ੋਰ

ਪੰਜਾਬ, ਚੰਡੀਗੜ੍ਹ ਤੇ ਹਰਿਆਣਾ `ਚ ਸੀਤ ਲਹਿਰ ਹੁਣ ਹੌਲੀ-ਹੌਲੀ ਜ਼ੋਰ ਫੜਦੀ ਜਾ ਰਹੀ ਹੈ। ਐਤਵਾਰ ਨੂੰ ਆਦਮਪੁਰ (ਜਲੰਧਰ) ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਠਿੰਡਾ `ਚ ਤਾਪਮਾਨ 3.5 ਡਿਗਰੀ ਸੈਲਸੀਅਸ, ਪਠਾਨਕੋਟ `ਚ 3.8, ਅੰਮ੍ਰਿਤਸਰ `ਚ 4, ਹਲਵਾਰਾ `ਚ 4.7, ਲੁਧਿਆਣਾ `ਚ 5.7, ਪਟਿਆਲਾ `ਚ 6.6 ਤੇ ਗੁਰਦਾਸਪੁਰ `ਚ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਸਾਰੀਆਂ ਥਾਵਾਂ `ਤੇ ਰਾਤਾਂ ਦਾ ਤਾਪਮਾਨ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ; ਭਾਵ ਠੰਢ ਵਧੇਰੇ ਹੈ।
ਲੁਧਿਆਣਾ ਤੇ ਪਟਿਆਲਾ ਜਿ਼ਲ੍ਹਿਆਂ `ਚ ਧੁੰਦ ਦਾ ਵੀ ਪੂਰਾ ਜ਼ੋਰ ਵੇਖਿਆ ਗਿਆ। ਉੱਧਰ ਹਰਿਆਣਾ `ਚ ਹਿਸਾਰ ਦੀ ਰਾਤ ਸਭ ਤੋਂ ਵੱਧ ਠੰਢੀ ਰਹੀ, ਜਿੱਥੇ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਹੋਇਆ।
ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ `ਚ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਦੋਵੇਂ ਸੁਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ `ਚ ਅਗਲੇ ਕੁਝ ਦਿਨਾਂ ਦੌਰਾਨ ਵੀ ਠੰਢ ਦਾ ਇੰਨਾ ਹੀ ਜ਼ੋਰ ਬਣੇ ਰਹਿਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

%d bloggers like this: