Sun. Jul 14th, 2019

ਪੰਜਾਬ ‘ਚੋਂ ‘The Accidental Prime Minister’ ਖਿਲਾਫ ਪਾਈ ਪਟੀਸ਼ਨ ਹੋਈ ਰੱਦ

ਪੰਜਾਬ ‘ਚੋਂ ‘The Accidental Prime Minister’ ਖਿਲਾਫ ਪਾਈ ਪਟੀਸ਼ਨ ਹੋਈ ਰੱਦ

ਬਾਲੀਵੁੱਡ ‘ਚ ਬਣੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਧਾਰਿਤ ਫ਼ਿਲਮ ‘ਦੀ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਖ਼ਲ ਕੀਤੀ ਪਟੀਸ਼ਨ ਪਟੀਸ਼ਨਕਰਤਾ ਨੇ ਵਾਪਸ ਲੈ ਲਈ।  ਜਾਣਕਾਰੀ ਮੁਤਾਬਕ ਇਹ ਪਟੀਸ਼ਨ ਪੰਜਾਬ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਪੁੱਤਰ ਅਨੁਮੀਤ ਸਿੰਘ ਸੋਢੀ ਨੇ ਪਾਈ ਸੀ।

ਅੱਜ ਚੀਫ਼ ਜਸਟਿਸ ਦੇ ਬੈਂਚ ਅੱਗੇ ਪਟੀਸ਼ਨ ਰੱਖੀ ਗਈ ਤੇ ਨਾਲ ਹੀ ਅਨੁਮੀਤ ਸੋਢੀ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਦਿੱਲੀ ਹਾਈਕੋਰਟ ‘ਚ ਅਜਿਹੀ ਪਟੀਸ਼ਨ ਖ਼ਾਰਜ ਹੋ ਚੁੱਕੀ ਹੈ, ਲਿਹਾਜ਼ਾ ਉਹ ਇੱਥੋਂ ਵੀ ਇਹ ਪਟੀਸ਼ਨ ਵਾਪਸ ਲੈਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਅਤੇ ਪਟੀਸ਼ਨ ਆਪਣੇ-ਆਪ ਰੱਦ ਹੋ ਗਈ।

Leave a Reply

Your email address will not be published. Required fields are marked *

%d bloggers like this: