ਪੰਜਾਬ ਕਿਸਾਨ ਯੂਨੀਅਨ ਨੇ ਕਿਸਾਨ ਦੀ ਕੁਰਕੀ ਰੋਕੀ

ss1

ਪੰਜਾਬ ਕਿਸਾਨ ਯੂਨੀਅਨ ਨੇ ਕਿਸਾਨ ਦੀ ਕੁਰਕੀ ਰੋਕੀ

kurki-picਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਿਸਾਨ ਯੂਨੀਅਨ ਬਲਾਕ ਤਲਵੰਡੀ ਸਾਬੋ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪਿੰਡ ਗਿਆਨਾ ਦੇ ਗਰੀਬ ਕਿਸਾਨ ਤੇਜਾ ਸਿੰਘ ਦੀ ਡੇਢ ਏਕੜ ਜਮੀਨ ਦੀ ਕੁਰਕੀ ਤੇ ਰੋਕ ਲਾ ਦਿੱਤੀ ਹੈ। ਦੱਸਣਯੋਗ ਹੈ ਕਿ ਫੁੱਲੋਖਾਰੀ ਦੇ ਆੜ੍ਹਤੀਏ ਗੁਰਮੀਤ ਸਿੰਘ ਨੇ ਸੋਲਾਂ ਲੱਖ ਅੱਠ ਹਜਾਰ ਤਿੰਨ ਸੌ ਸੱਤਰ (1608370) ਰੁਪਏ ਬਦਲੇ ਦਾਅਵਾ ਨੰਬਰ 14/05-03-15 ਤਹਿਤ ਸਿਵਲ ਜੱਜ ਦੇ ਹੁਕਮਾਂ ਮੁਤਾਬਕ ਮਿਤੀ 2 ਦਸੰਬਰ ਨੂੰ ਕੁਰਕੀ ਕਰਵਾਉਣ ਦੇ ਆਰਡਰ ਕਰਵਾ ਦਿੱਤੇ ਸਨ। ਪੰਜਾਬ ਕਿਸਾਨ ਯੂਨੀਅਨ ਦੇ ਸਖਤ ਵਿਰੋਧ ਨਾਲ ਮਾਲ-ਵਿਭਾਗ ਅਧਿਕਾਰੀ ਜ਼ਮੀਨ ਕੁਰਕ ਕਰਨ ਲਈ ਮਿੱਥੇ ਸਮੇਂ ਤਾ ਨਾ ਪਹੁੰਚੇ, ਜਦਕਿ ਪੁਲਿਸ ਪ੍ਰਸ਼ਾਸ਼ਨ ਮੌਕੇ ‘ਤੇ ਪਹੁੰਚ ਗਿਆ ਸੀ ਪ੍ਰੰਤੂ ਅਧਿਅਕਾਰੀਆਂ ਦੇ ਮੌਕੇ ‘ਤੇ ਨਾ ਪਹੁੰਚਣ ਕਾਰਨ ਕੁਰਕੀ ਨਹੀਂ ਹੋ ਸਕੀ।

ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਸਪਾਲ ਗਾਟਵਾਲੀ ਨੇ ਦੱਸਿਆ ਕਿ ਕੁਰਕੀ ਨਾ ਹੋਣਾ ਕਿਸਾਨਾਂ ਦੀ ਏਕਤਾ ਦੀ ਜਿੱਤ ਹੈ, ਉਨ੍ਹਾਂ ਹੋਰ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਗਰੀਬ ਕਿਸਾਨਾਂ ਦੀ ਹਿਤੈਸ਼ੀ ਜਥੇਬੰਦੀ ਹੈ ਅਤੇ ਭਵਿੱਖ ਵਿੱਚ ਵੀ ਗਰੀਬ ਕਿਸਾਨਾਂ ਦੇ ਹੱਕਾਂ ਲਈ ਤਿੱਖਾ ਸੰਘਰਸ਼ ਕਰੇਗੀ ਅਤੇ ਕਿਸੇ ਵੀ ਗਰੀਬ ਕਿਸਾਨ ਦੀ ਜਮੀਨ ਜਾਇਦਾਦ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਕੱਤਰ ਹਰਵਿੰਦਰ ਸੇਮਾਂ, ਪ੍ਰਿਤਪਾਲ ਰਾਮਪੁਰਾ, ਪੰਜਾਬ ਕਿਸਾਨ ਯੂਨੀਅਨ ਦੀ ਪਿੰਡ ਗਿਆਨਾ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ ਗਿਆਨਾ ਤੋਂ ਇਲਾਵਾ ਨਿਹਾਲ ਸਿੰਘ ਗਿਆਨਾ, ਬੱਗਾ ਸਿੰਘ, ਮਿੱਠੂ ਸਿੰਘ, ਚਰਨ ਸਿੰਘ, ਅਜੈਬ ਸਿੰਘ, ਨੈਬ ਸਿੰਘ, ਬਲਬੀਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *