ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਪੰਜਾਬ ਕਾਂਗਰਸ ਦੇ ਬੁਹਗਿਣਤੀ ਆਗੂ ਭਾਜਪਾ ‘ਚ ਆਉਣ ਲਈ ਕਾਹਲੇ: ਸ਼ਵੇਤ ਮਲਿਕ

ਪੰਜਾਬ ਕਾਂਗਰਸ ਦੇ ਬੁਹਗਿਣਤੀ ਆਗੂ ਭਾਜਪਾ ‘ਚ ਆਉਣ ਲਈ ਕਾਹਲੇ: ਸ਼ਵੇਤ ਮਲਿਕ

ਮੇਰੇ ਤੇ ਸਖਬੀਰ ਦੇ ਬਿਆਨਾਂ ਅਨੁਸਾਰ ਅਕਾਲੀ-ਭਾਜਪਾ ਦਾ ਨੁੰਹ-ਮਾਸ ਦਾ ਰਿਸ਼ਤਾ: ਮਲਿਕ
ਮੈਂ ਅੱਜ 2022 ‘ਚ ਗਠਜੋੜ ਰਹੇਗਾ ਜਾਂ ਨਹੀਂ ਬਾਰੇ ਉੱਤਰ ਨਹੀਂ ਦੇਵਾਂਗਾ: ਮਲਿਕ

ਸ੍ਰੀ ਆਨੰਦਪੁਰ ਸਾਹਿਬ, 7 ਅਕਤੂਬਰ (ਦਵਿੰਦਰਪਾਲ ਸਿੰਘ): 2022 ‘ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਗਠਜੋੜ ਰਹੇਗਾ ਜਾਂ ਨਹੀਂ ਉਸ ਬਾਰੇ ਮੈਂ ਅੱਜ ਕਮੋਈ ਉੱਤਰ ਨਹੀਂ ਦੇਵਾਂਗਾ, ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦਾ,ਜੋ ਅੱਜ ਸਥਾਨਕ ਪਾਵਰਕਾਮ ਦੇ ਵਿਸ਼ਰਾਮ ਘਰ ਵਿਖੇ ਆਏ ਹੋਏ ਸਨ।

ਅੱਜ ਪੱਤਰਕਾਰ ਸੰਮੇਲਨ ਦੌਰਾਨ ਬੋਲਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਬੁਹਗਿਣਤੀ ਆਗੂ ਅੱਜ ਭਾਜਪਾ ਵਿੱਚ ਆਉਣ ਲਈ ਕਾਹਲੇ ਹੀ ਨਹੀਂ ਹਨ ਬਲਕਿ ਲਗਾਤਾਰ ਸਾਡੇ ਸੰਪਰਕ ‘ਚ ਹਨ। ਮੈਨੂੰ ਇਹ ਲਗਦਾ ਹੈ ਕਿ 2022 ਆਉਂਦੇ-ਆਉਂਦੇ ਡੁਬਦੇ ਜਹਾਜ ਨੂੰ ਸਾਰੇ ਹੀ ਛੱਡ ਜਾਣਗੇ।

ਅਕਾਲੀ-ਭਾਜਪਾ ਦੇ ਰਿਸ਼ਤਿਆਂ ਦਰਮਿਆਨ ਆਈ ਖਟਾਸ ਬਾਰੇ ਹੋ ਰਹੀ ਬਿਆਨਬਾਜ਼ੀ ਬਾਰੇ ਜੁਆਬ ਦਿੰਦੇ ਹੋਏ ਮਲਿਕ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਸਬੰਧ ਮਧੁਰ ਹਨ ਤੇ ਜੇਕਰ ਮੇਰੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਨੂੰ ਵੇਖਿਆ ਜਾਵੇ ਤਾਂ ਉਸਤੋਂ ਇਹ ਸਪਸ਼ਟ ਹੈ ਕਿ ਗਠਜੋੜ ਦੀਆਂ ਦੋਵਾਂ ਧਿਰਾਂ ਦਾ ਆਪਸ ‘ਣ ਨੁੰਹ ਮਾਸ ਦਾ ਰਿਸ਼ਤਾ ਹੈ।

ਪੰਜਾਬ ਦੀਆਂ ਜ਼ਿਮਨੀ ਚੋਣਾਂ ਦੌਰਾਨ ਚਾਰੇ ਸੀਟਾਂ ਜਿੱਤਣ ਦਾ ਦਾਅਵਾ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਸੂਬਾ ਸਰਕਾਰ ਦੇ ਕੋਲ ਕੋਈ ਏਜੰਡਾ ਨਹੀਂ ਹੈ ਜਿਸ ਕਰਕੇ ਉਹ ਕੋਝੇ ਹਥਕੰਡੇ ਅਪਣਾ ਕੇ ਚਾਰੇ ਸੀਟਾਂ ਨੂੰ ਲੁੱਟਣਾ ਚਾਹੁੰਦੀ ਹੈ। ਪਰ ਪੰਜਾਬ ਦੇ ਲੋਕ ਅੱਜ ਆਪਣਾ ਮਨ ਬਣਾ ਚੁੱਕੇ ਹਨ ਤੇ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਆਪਣਾ ਫਤਵਾ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਜਤਿੰਦਰ ਅਠਵਾਲ, ਦਿਆਲ ਸਿੰਘ ਸੋਢੀ, ਡਾ.ਪਰਮਿੰਦਰ ਸ਼ਰਮਾ, ਕੇ ਕੇ ਬੇਦੀ, ਰਜੇਸ਼ ਚੌਧਰੀ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: