ਪੰਜਾਬ ਅੰਦਰ ਗਰਮੀ ਦਾ ਕਹਿਰ ਜਾਰੀ,ਲੋਕ ਆਪਣੇ ਘਰਾਂ ਵਿੱਚ ਕੈਦ ਰਹਿਣ ਲਈ ਮਜਬੂਰ

ss1

ਪੰਜਾਬ ਅੰਦਰ ਗਰਮੀ ਦਾ ਕਹਿਰ ਜਾਰੀ,ਲੋਕ ਆਪਣੇ ਘਰਾਂ ਵਿੱਚ ਕੈਦ ਰਹਿਣ ਲਈ ਮਜਬੂਰ
ਹਲਕੀਆਂ ਬੁਛਾਰਾਂ ਨੇ ਦਿਵਾਈ ਗਰਮੀ ਤੋਂ ਕੁੱਝ ਰਾਹਤ

ਛੇਹਰਟਾ, 17 ਮਈ (ਸਰਵਨ ਸਿੰਘ ਰੰਧਾਵਾ):-ਮਹਾਂਨਗਰ ਅੰਮ੍ਰਿਤਸਰ ਵਿੱਚ ਗਰਮੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ।ਇਸ ਲਗਾਤਰ,ਭਾਂਵੇ ਅੱਜ ਹੋਈਆਂ ਹਲਕੀਆਂ ਬੁਛਾਰਾਂ ਨੇ ਸ਼ੋਹਰ ਵਾਸੀਆਂ ਨੂੰ ਗਰਮੀ ਤੋਂ ਕੁੱਝ ਰਾਹਤ ਜਰੂਰ ਦਿੱਤੀ ਹੈ,ਪਰ ਬਾਵਜੂਦ ਇਸ ਦੇ ਸ਼ਹਿਰ ਦਾ ਤਾਪਮਾਨਾ ਕੁੱਲ ਮਿਲਾ ਕੇ ਗਰਮ ਹੀ ਰਿਹਾ। ਵੱਧ ਰਹੀ ਗਰਮੀ ਨੇ ਸ਼ਹਿਰ ਦੀ ਰਫਤਾਰ ਨੂੰ ਕਾਫੀ ਮੱਠਾ ਕਰ ਦਿੱਤਾ ਹੈ।ਹਰ ਵਾਰ ਦੀ ਤਰਾਂ ਇਸ ਵਾਰ ਅੰਮ੍ਰਿਤਸਰ ਦੇ ਅਸਮਾਨ ਚੋਂ ਅੱਗ ਵਰ ਰਹੀ ਹੈ,ਜਿਸ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਘਰ ਵਿੱਚ ਕੈਦ ਰਹਿਣ ਲਈ ਮਜਬੂਰ ਕਰ ਦਿੱਤਾ ਹੈ।ਸ਼ਹਿਰ ਦੀਆਂ ਸੜਕਾਂ ਤੇ ਲੋਕਾਂ ਦੀ ਆਮਦ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਜਰ ਹੀ ਹੈ।ਗਰਮੀ ਦਾ ਆਲਮ ਇਹ ਹੈ ਕਿ ਸਿਰਫ ਜਰੂਰੀ ਕੰਮ, ਨੋਕਰੀ ਪੈਸ਼ੇ ਵਾਲੇ ਅਤੇ ਸਕੂਲਾਂ ਕਾਲਜਾਂ ਨੂੰ ਜਣ ਵਾਲੇ ਬੱਚੇ ਹੀ ਘਰਾਂ ਤੋਂ ਬਾਹਰ ਆ ਰਹੇ ਹਨ,ਬਾਕੀ ਲੋਕ ਆਪਣਾ ਸਮਾਂ ਘਰਾਂ ਵਿੱਚ ਹੀ ਪੱਖਿਆਂ, ਕੂਲਰਾਂ ਅਤੇ ਏਸੀਆਂ ਦਾ ਆਸਰਾ ਲੈ ਕੇ ਕੱਟ ਰਹੇ ਹਨ।ਇਸ ਗਰਮੀ ਦਾ ਸਭ ਤੋਂ ਵੱਧ ਅਸਰ ਛੋਟੇ ਸਕੂਲ ਜਾਣ ਵਾਲੇ ਬੱਚਿਆਂ ਤੇ ਪੈ ਰਿਹਾ ਹੈ।ਇਸ ਪੈ ਰਹੀ ਅੱਤ ਦੀ ਗਰਮੀ ਕਾਰਣ ਉਨਾਂ ਦੇ ਚਹਿਰੇ ਕੜਕਦੀ ਧੁੱਪ ਦੇ ਚੱਲਦਿਆਂ ਕੁਮਲਾਏ ਹੋਏ ਪ੍ਰਤੀਤ ਨਜ਼ਰ ਆਊਦੇ ਹਨ।ਲੋਕਾਂ ਵੱਲੋਂ ਗਰਮੀ ਤੋਂ ਬਚਣ ਲਈ ਕਈ ਤਰਾਂ ਦੇ ਉਪਾਅ ਕੀਤੇ ਜਾ ਰਹੇ ਹਨ।ਕਈ ਲੋਕ ਇਸ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲਾਂ ਦਾ ਵੀ ਆਸਰਾ ਲੈ ਰਹੇ ਹਨ।ਇਸ ਅਸਮਾਨ ਤੋਂ ਵੱਧ ਰਹੀ ਅੱਗ ਦੇ ਚੱਲਦਿਆਂ ਇਹਨਾਂ ਪੂਲਾਂ ਵਿੱਚ ਨਹਾਉਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਇਜਾਫਾ ਹੋ ਰਿਹਾ ਹੈ।ਮਹਾਂਨਗਰ ਅੰਮ੍ਰਿਤਸਰ ਵਿੱਚ ਅੱਜ ਦਾ ਤਾਪਮਾਨ 41 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ,ਜੋ ਕਿ ਬੀਤੇ ਦਿਨਾਂ ਦੇ ਮੁਕਾਬਲੇ 2 ਡਿਗਰੀ ਜਿਆਦਾ ਰਿਹਾ।ਮੋਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੂਸਾਰ ਅਗਲੇ ਕੁੱਝ ਦਿਨਾਂ ਦੋਰਾਂਨ ਇਸ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਰੂਰ ਜਿਤਾਈ ਜਾ ਰਹੀ ਹੈ।ਗਰਮੀ ਆਉਣ ਸਾਰ ਹੀ ਲੋਕਾਂ ਵੱਲੋਂ ਗਰਮੀਆਂ ਦੇ ਰਾਜੇ ਫਲ ਖਰਬੂਜੇ ਤੇ ਹਦਵਾਨੇਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।ਲੋਕਾਂ ਵੱਲੋਂ ਇਹਨਾਂ ਫਲਾਂ ਦੀ ਖਰੀਦੋ ਫਰੋਖਤ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ।

ਗਰਮੀ ਦੇ ਕੱਟਾਂ ਨੇ ਜਿਉਣਾ ਕੀਤਾ ਮੁਹਾਲ:-ਪੰਜਾਬ ਦੀ ਕਾਂਗਰਸ ਸਰਕਾਰ ਭਾਂਵੇ ਗੁਆਡੀ ਦੇਸ਼ ਪਾਕਿਸਤਾਨ ਨੂੰ ਬਿਜਲੀ ਵੇਚਣ ਦੀਆਂ ਵਿਊਤਾਂ ਘੜ ਰਹੀ ਹੈ,ਪਰ ਪੰਜਾਬ ਦੇ ਲੋਕਾਂ ਦਾ ਬਿਜਲੀ ਕੱਟਾਂ ਨੇ ਜਿਊਣਾ ਮੁਹਾਲ ਕੀਤਾ ਹੋਇਆ।ਪੰਜਾਬ ਵਿੱਚ ਅਕਾਲੀ ਸਰਕਾਰ ਦੇ ਕਾਂਗਰਸ ਦੀ ਸਰਕਾਰ ਆਉਣ ਨਾਲ ਬਿਜਲੀ ਦੇ ਕੱਟਾਂ ਦੀ ਤਦਾਦ ਵਿੱਚ ਭਾਰੀ ਵਾਧਾ ਹੋਇਆ ਹੈ।ਅੰਮ੍ਰਿਤਸਰ ਵਿੱਚ ਵੀ ਬਿਜਲੀ ਵਿਭਾਗ ਵੱਲੋਂ ਜਰੂਰੀ ਮੁਰੰਮਤ ਦੇ ਬਹਾਨੇ ਘੜ ਕੇ ਬਿਜਲੀ ਦੇ ਕੱਟ ਲਗਾ ਕੇ ਲੋਕਾਂ ਨੂੰ ਹੋਰ ਗਰਮੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ।ਲੋਕਾਂ ਦਾ ਕਹਿਣਾਂ ਹੈ ਕਿ ਇੱਕ ਤਾਂ ਉਹ ਮੋਸਮ ਦੀ ਮਾਰ ਤੋਂ ਪਰੇਸ਼ਾਨ ਹਨ ਅਤੇ ਇਸ ਬਿਜਲੀ ਦੇ ਅਣਏਲਾਣੇ ਕੱਟਾਂ ਨੇ ਉਨਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।ਕਾਰਣ ਕੋਈ ਵੀ ਹੋਵੇ ਅਜੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦਾ ਕੁਦਰਤੀ ਜਾਂ ਗੈਰ ਕੁਦਰਤੀ ਕੋਈ ਆਸਾਰ ਨਜ਼ਰ ਨਹੀ ਆ ਰਿਹਾ।

Share Button

Leave a Reply

Your email address will not be published. Required fields are marked *