ਪੰਜਾਬ ਅੰਦਰ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਬੱਨਣੀ ਲੱਗਭੱਗ ਤਹਿ : ਹਰਪ੍ਰੀਤ ਸਿੰਘ ਸਿੱਧੂ ਯੂਥ ਪ੍ਰਧਾਨ ਕੈਲੀਫੋਰਨੀਆ

ss1

ਪੰਜਾਬ ਅੰਦਰ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਬੱਨਣੀ ਲੱਗਭੱਗ ਤਹਿ : ਹਰਪ੍ਰੀਤ ਸਿੰਘ ਸਿੱਧੂ ਯੂਥ ਪ੍ਰਧਾਨ ਕੈਲੀਫੋਰਨੀਆ

fdk-3ਫ਼ਰੀਦਕੋਟ 22 ਨਵੰਬਰ (ਜਗਦੀਸ਼ ਬਾਂਬਾ ) ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਅੰਦਰ ਜੋ ਵਿਕਾਸ ਦੀ ਰਫ਼ਤਾਰ ਫੜੀ ਹੈ ਉਸਨੂੰ ਹੁਣ ਕੋਈ ਵੀ ਨਹੀ ਰੋਕ ਸਕਦਾ ‘ਤੇ ਵਿਰੋਧੀ ਪਾਰਟੀਆ ਦੇ ਭੁਲੇਖਾ ਆਉਣ ਵਾਲੀਆ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਨਿੱਕਲ ਜਾਣਗੇ ਕਿਉਂਕਿ ਜਿਸ ਤਰਾਂ ਵਿਕਾਸ ਹੋਇਆ ਹੈ ਉਸਨੂੰ ਦੇਖ ਕੇ ਸਾਫ਼ ਲੱਗ ਰਿਹਾ ਹੈ ਕਿ ਆਉਣ ਵਾਲੀ ਸਰਕਾਰ ਵੀ ਅਕਾਲੀ ਭਾਜਪਾ ਗਠਜੋੜ ਦੀ ਹੀ ਬੱਨਣੀ ਲੱਗਭਗ ਤਹਿ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਕੈਲੀਫੋਰਨੀਆ ਯੂਥ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਵੱਡੇ ਵੱਡੇ ਬ੍ਰਿਜ,ਚੌਹ ਮਾਰਗੀ ਸੜਕਾਂ ਸਮੇਤ ਇਤਿਹਾਸਕ ਪੁਰਾਣੀਆ ਇਮਾਰਤਾ ਦਾ ਨਵੀਨੀਕਰਨ ਹੋਣ ਦੇ ਨਾਲ ਨਾਲ ਮੱਧ ਵਰਗ ਦੇ ਲੋਕਾਂ ਲਈ ਬੁਢਾਪਾ ਪੈਨਸ਼ਨ,ਆਟਾ ਦਾਲ ਸਕੀਮ ਤੋਂ ਇਲਾਵਾ ਸਕੂਲੀ ਵਿਦਿਆਰਥਣਾ ਲਈ ਮਾਈ ਭਾਗੋ ਸਕੀਮ,ਵਜੀਫਾ ਆਦਿ ਜੋ ਕੰਮ ਅਕਾਲੀ ਭਾਜਪਾ ਸਰਕਾਰ ਨੇ ਕੀਤੇ ਹਨ ਉਹ ਲੰਮਾ ਸਮਾਂ ਰਾਜ ਕਰਨ ਵਾਲੀ ਪਾਰਟੀਆ ਵੀ ਨਹੀ ਕਰ ਸਕੀਆ । ਇਸ ਲਈ ਪੰਜਾਬ ਵਾਸੀ ਲਗਾਤਾਰ ਤੀਸਰੀ ਵਾਰ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਣਾਉਣ ਲਈ ਕਮਰ ਕੱਸੇ ਕਰ ਚੁੱਕੇ ਹਨ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਯੂਥ ਨੂੰ ਅੱਗੇ ਲਿਆਉਣ ਲਈ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਯੂਥ ਨੂੰ ਟਿਕਟਾ ਦੇ ਕੇ ਜੋ ਮਾਣ ਵਧਾਇਆ ਹੈ ਉਸ ਤੋਂ ਸਾਫ ਹੁੰਦਾ ਹੈ ਕਿ ਸਰਕਾਰ ਨੌਜਵਾਨੀ ਨੂੰ ਖੇਡਾਂ ਦੇ ਨਾਲ ਨਾਲ ਸੱਤਾ ਵਿੱਚ ਵੀ ਦੇਖਣਾ ਚਾਹੁੰਦੀ ਹੈ ਤਾਂ ਜੋ ਪੰਜਾਬ ਦਾ ਹਰ ਪੱਖੋਂ ਵਿਕਾਸ ਹੋ ਸਕੇ ।

Share Button

Leave a Reply

Your email address will not be published. Required fields are marked *