ਪੰਜਾਬ ਅਪਥਾਲਮਿਕ ਅਫਸਰਾਂ ਦੀ ਹੜਤਾਲ ਕਾਰਨ ਮਰੀਜ ਪ੍ਰਭਾਵਿਤ

ss1

ਪੰਜਾਬ ਅਪਥਾਲਮਿਕ ਅਫਸਰਾਂ ਦੀ ਹੜਤਾਲ ਕਾਰਨ ਮਰੀਜ ਪ੍ਰਭਾਵਿਤ
ਮੰਗਾਂ ਨਾ ਮੰਨਣ ‘ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ

ਤਰਨ ਤਾਰਨ, ਭਿੱਖੀਵਿੰਡ 14 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਅਪਥਾਲਮਿਕ ਅਫਸਰ ਐਸੋਸੀਏਸ਼ਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ 14 ਦਸੰਬਰ ਨੂੰ ਹੜਤਾਲ ਦੇ ਦਿੱਤੇ ਗਏ ਸੱਦੇ ‘ਤੇ ਅੱਜ ਜਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਮੂਹ
ਅਪਥਾਲਮਿਕ ਅਫਸਰ ਛੁੱਟੀ ‘ਤੇ ਰਹੇ। ਅਪਥਾਲਮਿਕ ਅਫਸਰਾਂ ਦੀ ਛੁੱਟੀ ਕਾਰਨ ਅੱਖਾਂ ਦੇ ਇਲਾਜ ਦੀਆਂ ੳ.ਪੀ.ਡੀ ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ, ਜਿਸ ਕਾਰਨ ਅੱਖਾਂ ਦੇ ਮਰੀਜ ਪ੍ਰਭਾਵਿਤ ਹੋਏ। ਅਪਥਾਲਮਿਕ ਅਫਸਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਜਸਵਿੰਦਰ ਸਿੰਘ, ਬਲਜੀਤ ਸਿੰਘ, ਹਰਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲਾਂ ਤਨਖਾਹ ਕਮਿਸ਼ਨ ਅਤੇ ਬਾਅਦ ਵਿਚ ਕੈਬਨਿਟ ਸਬ-ਕਮੇਟੀ ਵੱਲੋਂ ਕੇਡਰ ਦੀ ਨਿਗੂਣੀ ਗ੍ਰੇਡ-ਪੇ ਵਿਚ ਵਾਧਾ ਨਾ ਕਰਨ ਤੇ ਪੋ੍ਰਮੋਸ਼ਨ ਚੈਨਲ ਨਾ ਹੋਣ ਕਾਰਨ ਕੇਡਰ ਵਿਚ ਭਾਰੀ ਮਾਯੂਸੀ ਹੈ। ਉਹਨਾਂ ਨੇ ਆਖਿਆ ਕਿ ਅਪਥਾਲਮਿਕ ਅਫਸਰ ਦੀ ਪੋਸਟ ‘ਤੇ ਭਰਤੀ ਹੋਏ ਮੁਲਾਜਮ ਤਰੱਕੀ ਨਾ ਮਿਲਣ ਕਾਰਨ ਇਸੇ ਪੋਸਟ ‘ਤੇ ਹੀ ਰਿਟਾਇਰ ਹੋ ਜਾਂਦੇ ਹਨ। ਇਸ ਸੰਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਮੁਲਾਜਮਾਂ ਦੇ ਹੱਕ ਵਿਚ ਫੈਸਲਾ ਦਿੱਤਾ ਗਿਆ ਸੀ, ਪਰ ਪੰਜਾਬ ਸਰਕਾਰ ਮਾਣਯੋਗ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀ ਕਰ ਰਹੀ, ਜੋ ਅਪਥਾਲਮਿਕ ਅਫਸਰ ਨਾਲ ਘੋਰ ਬੇਇਨਸਾਫੀ ਹੈ। ਅਪਥਾਲਮਿਕ ਅਫਸਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Share Button

Leave a Reply

Your email address will not be published. Required fields are marked *