Mon. Sep 23rd, 2019

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰ ਕੀਤੇ ਗਏ ਨਿਯੁਕਤ

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰ ਕੀਤੇ ਗਏ ਨਿਯੁਕਤ

ਚੰਡੀਗੜ੍ਹ,07 ਸਤੰਬਰ: ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ 11 ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪਾਲ ਸਿੰਘ ਢਿੱਲੋਂ, ਪਿੰਡ ਕਿਸ਼ਨਗੜ੍ਹ, ਜਲੰਧਰ, ਕੁਲਦੀਪ ਸਿੰਘ ਕਾਹਲੋਂ, ਪਿੰਡ ਸੁਰਵਾਲੀ, ਗੁਰਦਾਸਪੁਰ, ਪ੍ਰਿੰਸੀਪਲ ਬਿਹਾਰੀ ਸਿੰਘ, ਬੁਢਲਾਡਾ, ਮਾਨਸਾ, ਰਜਨੀਸ਼ ਸਹੋਤਾ, ਜਲੰਧਰ, ਸਮਸ਼ਾਦ ਅਲੀ, ਮਲੇਰਕੋਟਲਾ, ਸ੍ਰੀਮਤੀ ਰੋਮਿਲਾ ਬਾਂਸਲ, ਚੰਡੀਗੜ, ਭੁਪਿੰਦਰਪਾਲ ਸਿੰਘ, ਪਿੰਡ ਭਗਤਪੁਰ, ਗੁਰਦਾਸਪੁਰ, ਰਵਿੰਦਰ ਪਾਲ ਸਿੰਘ, ਪਟਿਆਲਾ, ਅਮਰਜੀਤ ਸਿੰਘ ਵਾਲੀਆ, ਐਸ.ਏ.ਐਸ ਨਗਰ (ਮੁਹਾਲੀ), ਹਰਪਰਤਾਪ ਸਿੰਘ ਸਿੱਧੂ, ਲੁਧਿਆਣਾ ਅਤੇ ਸ੍ਰੀਮਤੀ ਅਲਤਾ ਆਹਲੂਵਾਲੀਆ, ਚੰਡੀਗੜ ਆਦਿ ਦੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਹ ਨਿਯੁਕਤੀਆਂ ਸਬੰਧਤ ਮੈਂਬਰਾਂ ਵੱਲੋਂ ਅਹੁਦਾ ਸੰਭਾਲਣ ਦੀ ਮਿਤੀ ਤੋਂ ਮੰਨੀਆਂ ਜਾਣਗੀਆਂ ਅਤੇ ਮੈਂਬਰਾਂ ਦੀਆਂ ਸੇਵਾ ਸ਼ਰਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *

%d bloggers like this: