ਪੰਜਾਬੀ ਫ਼ੀਚਰ ਫ਼ਿਲਮ “ਪਾਕ ਮੁਹੱਬਤ ਨੂਰਾਂ” ਦੀ ਸ਼ੂਟਿੰਗ ਜਲਦ

ss1

ਪੰਜਾਬੀ ਫ਼ੀਚਰ ਫ਼ਿਲਮ “ਪਾਕ ਮੁਹੱਬਤ ਨੂਰਾਂ” ਦੀ ਸ਼ੂਟਿੰਗ ਜਲਦ

ਪੰਜਾਬੀ ਫ਼ਿਲਮੀ ਉਦਯੋਗ ‘ਚ’ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਿਰਦੇਸ਼ਕ “ਜਗਦੀਪ” ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ “ਪਾਕ ਮੁਹੱਬਤ ਨੂਰਾਂ” ਦੀ ਸ਼ੂਟਿੰਗ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਅਤੇ ਰਾਜਸਥਾਨ ਦੀਆਂ ਖ਼ੂਬਸੂਰਤ ਲੁਕੇਸ਼ਨਾਂ ਤੇ ਸ਼ੁਰੂ ਹੋਣ ਜਾ ਰਹੀ ਹੈ ।

“ਸੱਚ ਫ਼ਿਲਮ ਪ੍ਰੋਡਕਸ਼ਨ” ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਕਹਾਣੀ 1947 ਦੀ ਵੰਡ ਸਮੇਂ ਸਿੱਖ-ਮੁਸਲਮਾਨਾਂ ਨਾਲ਼ ਵਾਪਰੀਆਂ ਸਕਰਾਤਮਕ ਸੱਚੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜਿਸ ਨੂੰ ਕਿ ਕਹਾਣੀਕਾਰ “ਬੀਰਪਾਲ ਸਿੰਘ ਅਲਬੇਲਾ” ਦੁਆਰਾ ਕਲਮਬੱਧ ਕੀਤਾ ਗਿਆ ਹੈ ਅਤੇ ਫ਼ਿਲਮ ਦੇ ਡਾਇਲਾਗ ਤੇ ਸਕਰੀਨ-ਪਲੇਅ “ਦਵਿੰਦਰ ਪ੍ਰੀਤ” ਦੁਆਰਾ ਲਿਖੇ ਗਏ ਹਨ ।

ਫ਼ਿਲਮ ਦੇ ਨਿਰਦੇਸ਼ਕ “ਜਗਦੀਪ” ਅਨੁਸਾਰ ਇਸ ਫ਼ਿਲਮ ‘ਚ’ 1947 ਦੀਆਂ ਸਕਰਾਤਮਕ ਘਟਨਾਵਾਂ ਨੂੰ ਹੀ ਦਿਖਾਇਆ ਜਾਵੇਗਾ ਤੇ ਨਕਰਾਤਮਕ ਘਟਨਾਵਾਂ ਨੂੰ ਫ਼ਿਲਮ ਦੀ ਕਹਾਣੀ ਦਾ ਹਿੱਸਾ ਨਹੀਂ ਬਣਾਇਆ ਗਿਆ ਅਤੇ ਦੇਸ਼ ਦੀ ਵੰਡ ਤੇ ਅਧਾਰਿਤ ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਦੇਖਣ ਵਾਲੇ ਨੂੰ ਝੰਜੋੜ ਕੇ ਰੱਖ ਦੇਣਗੇ ।

ਨਿਰਮਾਤਾ ਸਿਮਰਜੀਤ ਸਿੰਘ ਸੰਧੂ ਤੇ ਰੇਸ਼ਮ ਕੌਰ ਧਾਲੀਵਾਲ ਦੀ ਇਸ ਫ਼ਿਲਮ ਦੇ ਅਦਾਕਾਰੀ ਵਿਭਾਗ ਦੀ ਜੁੰਮੇਵਾਰੀ ਪੰਜਾਬੀ ਫ਼ਿਲਮੀ ਉਦਯੋਗ ਦੇ ਦਿੱਗਜ਼ ਅਦਾਕਾਰ ਯੋਗਰਾਜ ਸਿੰਘ, ਪੂਨਮ ਸੂਦ, ਸਵਿੰਦਰ ਮਾਹਲ, ਅਵਤਾਰ ਗਿੱਲ, ਵਿਜੇ ਟੰਡਨ, ਜਿੱਤ ਢਿੱਲੋਂ, ਗੈਵੀ ਸੰਧੂ, ਅਮਨ ਸ਼ਰਮਾਂ, ਬਲਜੀਤ ਸਿੰਘ, ਮਨੂੰ ਗਿੱਲ, ਪਵਨ ਦੇਵਗਨ, ਚਰਨਜੀਤ ਸੰਧੂ ਆਦਿ ਨਿਭਾਉਂਦੇ ਨਜ਼ਰ ਆਉਣਗੇ ।

ਫ਼ਿਲਮ ਦੇ ਗੀਤਾਂ ਦੀਆਂ ਸੰਗੀਤਕ ਧੁਨਾਂ ਨੂੰ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਜੀ.ਗੁਰੀ ਤੇ ਅਮਦਾਦ ਅਲੀ ਨੇ ਤਿਆਰ ਕੀਤਾ ਹੈ ਅਤੇ “ਜੋਰਾ ਗਿੱਲ” ਦੇ ਲਿਖੇ ਗੀਤਾਂ ਨੂੰ ਆਪਣੀਆਂ ਦਮਦਾਰ ਆਵਾਜ਼ਾਂ ਦਿੱਤੀਆ ਹਨ ਹੰਸ ਰਾਜ ਹੰਸ, ਜਸਪਿੰਦਰ ਨਰੂਲਾ, ਅਕਰਮ ਰਾਹੀ, ਗਿੱਲ ਹਰਦੀਪ, ਸੁਦੇਸ਼ ਕੁਮਾਰੀ ਅਤੇ ਰਚਨਾ ਪ੍ਰਵੇਦੀ ਨੇ, ਜੋ ਕਿ ਗੁਜਰਾਤ ਦੇ ਇੱਕ ਨਾਮੀ ਗਾਇਕ ਹਨ ।

ਸੁਖਵਿੰਦਰ ਸ਼ੇਰਗਿੱਲ
9781910066

Share Button

Leave a Reply

Your email address will not be published. Required fields are marked *