Mon. Oct 14th, 2019

ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਦੇ ਟਰੇਲਰ ਨੂੰ ਭਰਵਾਂ ਹੁੰਗਾਰਾਂ

ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਦੇ ਟਰੇਲਰ ਨੂੰ ਭਰਵਾਂ ਹੁੰਗਾਰਾਂ

ਚੰਡੀਗੜ੍ਹ 30 ਸਤੰਬਰ (ਹਰਜਿੰਦਰ ਸਿੰਘ): ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਦਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਟਰੇਲਰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਵਿਕਰਮ ਗਰੋਵਰ ਦੀ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਨੇ ਇੱਕ ਮੱਧ ਵਰਗੀ, ਮੇਹਨਤੀ ਇੰਨਸਾਨ ਮਨਜੀਤ ਸਿੰਘ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਪੁੱਤਰ ਜੈ ਬੀਰ ਤੋਂ ਬਹੁਤ ਆਸਾਂ ਲਾਈ ਬੈਠਾ ਹੈ ਕਿ ਉਹ ਪੜ੍ਹ ਲਿਖ ਕੇ ਵੱਡਾ ਬਣੇਗਾ ਤੇ ਉਸਦੀ ਜਿੰਦਗੀ ਸੁਖਾਲੀ ਹੋ ਜਾਵੇਗੀ । ਉਹ ਆਪਣੇ ਬੇਟੇ ਨੂੰ ਉਹ ਬੜੀ ਹੀ ਮਸ਼ੱਕਤ ਨਾਲ ਪੜ੍ਹਾ ਰਿਹਾ ਹੈ ਪਰ ਉਸਦਾ ਬੇਟਾ ਪੜਾਈ ਵਿੱਚ ਬਿਲਕੁਲ ਧਿਆਨ ਨਹੀਂ ਦਿੰਦਾ ਤੇ ਸਾਰਾ ਦਿਨ ਧੋਨੀ,ਭੱਜੀ ਵਾਂਗ ਵੱਡਾ ਕ੍ਰਿਕਟਰ ਬਣਨ ਦੇ ਸੁਪਨੇ ਵੇਖਦਾ ਹੈ।
ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਆਮ ਫ਼ਿਲਮਾਂ ਤੋਂ ਬਹੁਤ ਹੀ ਹਟਕੇ ਬਣੀ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨੀਆਂ, ਕਰਮਜੀਤ ਅਨਮੋਲ, ਮਲਕੀਤ ਰੌਣੀ, ਬੀ ਐਨ ਸ਼ਰਮਾ, ਦੀਪ ਮਨਦੀਪ ਹਾਰਬੀ ਸੰਘਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜੋ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਹੋਵੇਗਾ। ਫਿਲ਼ਮ ਦੇ ਟਰੇਲਰ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਮੋੜ ਦੇਵੇਗੀ। ਸਮਾਜਿਕ ਦਾਇਰੇ ‘ਚ ਰਹਿੰਦੇ ਮਨੁੱਖ ਅਧਾਰਤ ਅਜਿਹੀਆਂ ਫ਼ਿਲਮਾ ਦਾ ਨਿਰਮਾਣ ਹੋਣਾ ਸਾਰਥਕ ਸਿਨਮੇ ਵੱਲ ਵਧਿਆ ਚੰਗਾ ਕਦਮ ਹੈ।

Leave a Reply

Your email address will not be published. Required fields are marked *

%d bloggers like this: