ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਨਾਲ ਅਦਾਕਾਰਾ ਵਾਮਿਕਾ ਗੱਬੀ ਮੁੜ ਚਰਚਾ ਵਿੱਚ

ss1

ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਨਾਲ ਅਦਾਕਾਰਾ ਵਾਮਿਕਾ ਗੱਬੀ ਮੁੜ ਚਰਚਾ ਵਿੱਚ

ਪਾਲੀਵੁੱਡ ਦੇ ਨਾਮੀ ਨਾਇਕ ਐਮੀ ਵਿਰਕ ਦੀ ਫ਼ਿਲਮ ਨਿੱਕਾ ਜ਼ੈਲਦਾਰ 2 ਵਿੱਚ ਸਕੂਲ ਮਾਸਟਰਨੀ ਸਾਵਨ ਦੇ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਛਾਈ ਚੁਲਬੁਲੀ ਅਦਾਕਾਰਾ ਵਾਮਿਕਾ ਗੱਬੀ ਕੁਝ ਸਮੇਂ ਦੀ ਚੁੱਪ ਮਗਰੋਂ ਹੁਣ ਹਰਮਨ ਪਿਆਰੇ ਗਾਇਕ ਕੁਲਵਿੰਦਰ ਬਿੱਲੇ ਦੀ ਆ ਰਹੀ ਫ਼ਿਲਮ ‘ ਪ੍ਰਾਹੁਣਾ’ ਵਿੱਚ ਮੇਨ ਲੀਡ ਵਿੱਚ ਕੀਤੇ ਕੰਮ ਕਰਕੇ ਖੂਬ ਚਰਚਾ ਵਿੱਚ ਹੈ।ਅਕਸਰ ਵੇਖਿਆ ਜਾ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਪੇਸ਼ਕਾਰੀ ਕਰਦੀਆਂ ਫ਼ਿਲਮਾਂ ਚੰਗਾ ਬੋਲਬਾਲਾ ਹੈ । ਨਿਰਮਾਤਾ-ਨਿਰਦੇਸ਼ਕ ਮੋਹਿਤ ਬਨਵੈਤ ਦੀ 28 ਸਤੰਬਰ ਨੂੰ ਆ ਰਹੀ ਫ਼ਿਲਮ ‘ਪ੍ਰਾਹੁਣਾ ਵੀ ਅਜਿਹੇ ਵਿਸ਼ਿਆਂ ਨਾਲ ਮਿਲਦੀ ਜੁਲਦੀ ਕਹਾਣੀ ਹੈ ਜੋ ਚਾਲੀ ਸਾਲ ਪਹਿਲਾਂ ਬਿਨਾਂ ਮੈਰਿਜ਼ ਪੈਲਸਾਂ ਵਾਲੇ ਵਿਆਹਾਂ ਦੀ ਅਨੋਖੀ ਪੇਸ਼ਕਾਰੀ ਦਾ ਹਿੱਸਾ ਹੈ।ਫ਼ਿਲਮ ਦੀ ਨਾਇਕਾ ਵਾਮਿਕਾ ਗੱਬੀ ਨੇ ਦੱਸਿਆ ਕਿ ਬਤੌਰ ਨਾਇਕਾ ਇਹ ਉਸਦੀ ਦੂਸਰੀ ਪੰਜਾਬੀ ਫ਼ਿਲਮ ਹੈ।
ਸਾਂਝੇ ਤੇ ਵੱਡੇ ਪਰਿਵਾਰ ਦੇ ਇੱਕ ਵਿਆਹ ਵਿੱਚ ਚਿਰਾਂ ਬਾਅਦ ਇਕੱਠੇ ਹੋਏ ਪ੍ਰਾਹੁਣਿਆਂ ਦੀ ਆਪਣੀ ਆਪਣੀ ਦਿਲਚਸਪ ਕਹਾਣੀ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰੇਗੀ। ਫ਼ਿਲਮ ਵਿੱਚ ਜਿੱਥੇ ਚੰਗੀ ਮਨੋਰੰਜਨ ਭਰਪੂਰ ਕਾਮੇਡੀ ਹੈ ਉੱਥੇ ਪੁਰਾਤਨ ਗੀਤ ਸੰਗੀਤ ਦਾ ਵੀ ਅਨਮੋਲ ਖ਼ਜਾਨਾ ਹੈ। ਦਾਰਾ ਫਿਲਮਜ਼ ਇੰਟਰਟਨਮੈਂਟ, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਬਨਵੈਤ ਫ਼ਿਲਮਜ਼ ਦੇ ਬੈਨਰ ਤੇ ਰੈੱਡਸਾਈਡ ਪਿਕਚਰਜ਼ ਦੀ ਸਾਂਝੀ ਪੇਸ਼ਕਾਰੀ ਇਸ ਫ਼ਿਲਮ ਵਿੱਚ ਕੁਲਵਿੰਦਰ ਬਿੱਲਾ, ਵਾਮਿਕਾ ਗੱਬੀ, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ,ਰਾਜ ਧਾਲੀਵਾਲ, ਰੂਪੀ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਹਾਰਬੀ ਸੰਘਾਂ,ਮਲਕੀਤ ਰੌਣੀ ਪ੍ਰਕਾਸ਼ ਗਾਧੂ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਮਨੋਰੰਜਨ ਭਰਪੁਰ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਖਰਾਜ ਸਿੰਘ ਨੇ ਲਿਖਿਆ ਹੈ। ਸੰਗੀਤ ਮਿਸਟਰ ਵਾਓ, ਮਿਊਜ਼ਿਕ ਨਸ਼ਾ ਅਤੇ ਦਾ ਬੋਸ ਨੇ ਦਿੱਤਾ ਹੈ। ਬਾਲੀਵੁੱਡ ਅਤੇ ਸਾਊਥ ਦੀਆਂ ਫ਼ਿਲਮਾਂ ਵਿੱਚ ਆਪਣਾ ਕੈਰੀਅਰ ਬਣਾਉਣ ਵਾਲੀ ਇਹ ਪੰਜਾਬਣ ਅਦਾਕਾਰਾ ਨਾਮਵਰ ਲੇਖਕ ਗੋਵਰਧਨ ਗੱਬੀ ਦੀ ਬੇਟੀ ਹੈ। ਚੰਡੀਗੜ੍ਹ ਪੜਾਈ ਦੌਰਾਨ ਹੀ ਉਸਨੇ ਥੀਏਟਰ ਕਰਨਾ ਸੁਰੂ ਕੀਤਾ । ਫ਼ਿਲਮੀ ਸਫ਼ਰ ਦੀ ਸੁਰੂਆਤ ਹਨੀ ਸਿੰਘ ਤੇ ਅਮਰਿੰਦਰ ਗਿੱਲ ਨਾਲ ‘ ਤੂੰ ਮੇਰਾ ਬਾਈ-ਮੈਂ ਤੇਰਾ ਬਾਈ’ ਅਤੇ ਰੌਸ਼ਨ ਪ੍ਰਿੰਸ਼ ਤੇ ਅਲਫ਼ਾਜ ਨਾਲ ‘ਇਸ਼ਕ ਬਰਾਂਡੀ’ ਫ਼ਿਲਮਾਂ ਨਾਲ ਕੀਤਾ । ਦਿਲਜੀਤ ਦੁਸ਼ਾਂਝ ਨਾਲ ਇੱਕ ਸਾਰਟ ਫ਼ਿਲਮ ‘ਇਸ਼ਕ ਹਾਜ਼ਿਰ ਹੈ’ ਵੀ ਕੀਤੀ ਪਰ ਉਸਨੇ ਆਪਣਾ ਕੈਰੀਅਰ ਚਮਕਾਉਣ ਲਈ ਬਾਲੀਵੁੱਡ ਨੂੰ ਹੀ ਚੁਣਿਆ। ਉਸਨੇ ਨਿਰਦੇਸ਼ਕ ਰਾਜ ਪੁਰੋਹਤ ਦੀ ਨੌਜਵਾਨ ਮੁੰਡੇ ਕੁੜੀਆਂ ਦੇ ਸੋਲਵੇਂ ਸਾਲ ਨੂੰ ਮੁੱਖ ਰੱਖਕੇ ਬਣਾਈ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਈ। ਇਸ ਤੋ ਬਾਅਦ ‘ਬਿੱਟੂ ਬੌਸ’ ਅਤੇ ਸਾਊਥ ਦੀਆਂ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਕੀਤੀਆ।

ਲੇਖਕ- ਹਰਜਿੰਦਰ ਸਿੰਘ ਜਵੰਦਾ

Share Button

Leave a Reply

Your email address will not be published. Required fields are marked *