ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਪੰਜਾਬੀ ਫ਼ਿਲਮੀ ਇੰਡਸਟਰੀ , ਪਰਦੇ ਪਿੱਛੇ ਕੰਮ ਕਰਨ ਵਾਲੇ ਕਾਮਿਆਂ ਦੀ ਮਦਦ ਲਈ ਨਿੱਤਰੀ

ਪੰਜਾਬੀ ਫ਼ਿਲਮੀ ਇੰਡਸਟਰੀ, ਪਰਦੇ ਪਿੱਛੇ ਕੰਮ ਕਰਨ ਵਾਲੇ ਕਾਮਿਆਂ ਦੀ ਮਦਦ ਲਈ ਨਿੱਤਰੀ

ਸਾਰੀ ਦੁਨੀਆਂ ਵਿੱਚ ਪੰਜਾਬੀ ਫ਼ਿਲਮਾਂ ਰਾਹੀਂ ਆਪਣੇ ਉੱਚ ਮੁਕਾਮ ਦਾ ਝੰਡਾ ਗੱਡਣ ਵਾਲੀ ਪੰਜਾਬੀ ਫ਼ਿਲਮ ਇੰਡਸਟਰੀ ਅੱਜ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਦੇ ਚਲਦਿਆਂ ਆਪਣੇ ਫ਼ਿਲਮ ਖੇਤਰ ਦੇ ਉਨਾਂ ਲੋਕਾ ਦੀ ਮਦਦ ਲਈ ਨਿੱਤਰੀ ਹੈ ਜੋ ਲੋਕ ਪਰਦੇ ਦੇ ਪਿੱਛੇ ਰਹਿ ਕੇ ਰੋਜ਼ਾਨਾ ਦਿਹਾੜੀ ਕਰ ਕੇ ਕਮਾਉਣ ਵਾਲੇ ਹਨ ਅਤੇ ਅਚਾਨਕ ਫ਼ਿਲਮਾਂ ਦੀ ਸ਼ੂਟਿੰਗ ਬੰਦ ਹੋਣ ਕਾਰਨ ਘਰੇ ਬੈਠੇ ਹਨ ।ਅਜਿਹੇ ਲੋਕਾਂ ਵਿੱਚ ਸਪੋਟ ਬੁਆਇਜ਼, ਲਾਈਟ ਮੈਨ, ਕੈਟਰਿੰਗ ਵੇਟਰਜ਼, ਆਰਟ ਡਿਪਾਰਟਮੈਂਟ ਵਰਕਰਜ਼ ਅਤੇ ਕੁਝ ਹੋਰ ਸਹਾਇਕ ਵਿਅਕਤੀ ਵੀ ਆਉਂਦੇ ਹਨ ,ਜਿੰਨਾਂ ਦਾ ਗੁਜ਼ਾਰਾ ਰੋਜ਼ ਦੀ ਸ਼ੂਟਿੰਗ ਤੇ ਨਿਰਭਰ ਹੈ।

ਪੰਜਾਬ ਵਿੱਚ ਅਜਿਹੀ ਪਹਿਲ ਕਦਮੀ ਪੰਜਾਬ ਦੇ ਕਲਾਕਾਰਾਂ ਦੀ ਸਿਰਮੌਰ ਸੰਸਥਾ “ਨੌਰਥ ਜ਼ੋਨ ਫ਼ਿਲਮ ਅਤੇ ਟੀ਼ਵੀ ਆਰਟਿਸਟਸ ਐਸੋਸੀਏਸ਼ਨ” (ਮੁਹਾਲੀ) NZFTAA ਵਲੋਂ ਕੀਤੀ ਗਈ ਹੈ । ਜਿਸ ਦੌਰਾਨ ਅੱਜ ਪਹਿਲੇ ਦਿਨ ਚੰਡੀਗੜ੍ਹ/ਮੁਹਾਲੀ ਦੇ ਆਸਪਾਸ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਨਾਂ ਵਰਕਰਾਂ ਨੂੰ ਘਰੋਂ ਘਰੀਂ ਜਾ ਕੇ ਲੋੜੀਂਦਾ ਰਾਸ਼ਨ ਵੰਡਿਆ ਗਿਆ , ਜਿਸ ਲਈ ਸੰਸਥਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਪ੍ਰਸਿੱਧ ਪੰਜਾਬੀ ਫ਼ਿਲਮ ਐਕਟਰ ਆਪਣੇ ਸਾਥੀ ਕਲਾਕਾਰਾ ਸਮੇਤ ਘਰੋਂ ਨਿਕਲੇ । ਪੰਜਾਬੀਆਂ ਦੇ ਚਹੇਤੇ ਜਾਣੇ ਜਾਂਦੇ ਫ਼ਿਲਮ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ , ਸੀਨੀਅਰ ਕਲਾਕਾਰ ਯੋਗਰਾਜ ਸਿੰਘ ਦੀ ਸਰਪ੍ਰਸਤੀ ਅਤੇ ਗੁੱਗੂ ਗਿੱਲ ਹੋਰਾਂ ਦੀ ਚੇਅਰਮੈਨਸ਼ਿਪ ਹੇਠਾਂ ਚਲ ਰਹੀ ਇਸ ਸੰਸਥਾ ਨਾਲ ਜੁੜੇ ਬਹੁਤ ਸਾਰੇ ਸਥਾਪਿਤ ਕਲਾਕਾਰਾਂ ਨੇ ਇਸ ਇਨਸਾਨੀਅਤ ਦੇ ਭਲੇ ਵਾਲੇ ਕਾਰਜ ਵਿੱਚ ਖੁੱਲ੍ਹਦਿਲੀ ਨਾਲ ਆਪਣਾ ਯੋਗਦਾਨ ਪਾਇਆ ਹੈ।

ਅਜਿਹੀ ਔਖੀ ਘੜੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਮੁਹਰੇ ਆਏ ਕਲਾਕਾਰਾਂ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਜੱਸੀ ਗਿੱਲ, ਬੀ਼ ਪਰਾਕ, ਗੁਰੂ ਰੰਧਾਵਾ, ਗੀਤਕਾਰ ਜਾਨੀ, ਸਰਦਾਰ ਸੋਹੀ , ਸੰਗੀਤਕਾਰ ਜੱਸੀ ਕਟਿਆਲ, ਹਰੀਸ਼ ਵਰਮਾ,ਹਾਰਡੀ ਸੁੰਧੂ,ਅਰਵਿੰਦਰ ਖਹਿਰਾ,ਪ੍ਰਭ ਗਿੱਲ,ਬੀ਼ ਐਨ ਸ਼ਰਮਾ, ਬਰਿੰਦਰ ਬਨੀ,ਧੀਰਜ ਕੁਮਾਰ ਅਤੇ ਲੇਖਕ-ਚੰਚਲ ਡਾਬਰਾ ਆਦਿ ਦੇ ਨਾਮ ਸ਼ਾਮਲ ਹਨ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ, ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਨ ਵਰਮਾ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਆਪਣੇ ਵਰਕਰਾਂ ਦੀ ਇਸ ਮਦਦ ਦਾ ਸਿਲਸਲਾ ਸਾਰੇ ਪੰਜਾਬ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਵਿਅਕਤੀ ਤੱਕ ਇਹ ਮਦਦ ਪਹੁੰਚਾਈ ਜਾ ਸਕੇ । ਸੰਸਥਾ ਨਾਲ ਜੁੜੇ ਪੰਜਾਬੀ ਕਲਾਕਾਰ ਇਹ ਵੀ ਅਪੀਲ ਕਰ ਰਹੇ ਹਨ ਕਿ ਹਰ ਕਾਰੋਬਾਰੀ ਮੁਖੀ ਇਸੇ ਤਰਾਂ ਹੀ ਜੇ ਆਪੋ ਆਪਣੇ ਕਾਰੋਬਾਰ ਵਿੱਚ ਲੱਗੇ ਦਿਹਾੜੀਦਾਰ ਕਾਮਿਆਂ ਦੀ ਮਦਦ ਲਈ ਅੱਗੇ ਆਉਣ ਤਾਂ ਅਸੀ ਉਨਾਂ ਵਿਅਕਤੀਆਂ ਦੇ ਨਾਲ ਨਾਲ ਸਰਕਾਰ ਲਈ ਵੀ ਸਹਾਈ ਸਿੱਧ ਹੋ ਸਕਦੇ ਹਾਂ ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: