ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 3rd, 2020

ਪੰਜਾਬੀ ਫ਼ਿਲਮਾਂ ਦੀ ਨਵੀਂ ਹੀਰੋਇਨ – ਮਨਿੰਦਰ ਕੌਰ ਗਿੱਲ

ਪੰਜਾਬੀ ਫ਼ਿਲਮਾਂ ਦੀ ਨਵੀਂ ਹੀਰੋਇਨ – ਮਨਿੰਦਰ ਕੌਰ ਗਿੱਲ

ਉੱਚੀ-ਲੰਮੀ, ਪਤਲੀ ਤੇ ਪਿਆਰੀ ਦਿੱਖ ਵਾਲੀ, ਖੂਬਸੂਰਤ-ਆਕਰਸ਼ਕ ਕੁੜੀ ਮਨਿੰਦਰ ਕੌਰ ਗਿੱਲ ਨੇ ਪੰਜਾਬੀ ਫ਼ਿਲਮਾਂ ‘ਚ ਹੀਰੋਇਨ ਵਜੋਂ ਪ੍ਰਵੇਸ਼ ਕਰ ਲਿਆ ਹੈ । ਬਲਵਿੰਦਰ ਸਿੰਘ ਦੀ ਲਾਡਾਂ ਨਾਲ ਪਲੀ ਇਹ ਪੰਜਾਬਣ ਧੀ ਬਚਪਨ ਤੋਂ ਹੀ ਫਿਲਮੀ ਖੇਤਰ ‘ਚ ਆਉਣ ਦੇ ਸੁਪਨੇ ਵਿਹੰਦੀ ਸੀ । ਸਕੂਲ ਤੇ ਕਾਲਿਜ ‘ਚ ਸੱਭਿਆਚਾਰਕ ਸਮਾਰੋਹਾਂ ‘ਚ ਭਾਗ ਲੈਂਦੀ ਮਨਿੰਦਰ ਕੋਰ ਨੇ ਉੱਚ-ਪੜ੍ਹਾਈ ਕੀਤੀ ਪਰ ਸੌਂਕ ਨੇ ਉਸਨੂੰ ਪ੍ਰਿੰਟ-ਸੂਟ ਖੇਤਰ ‘ਚ ਜਾਣੀ-ਪਛਾਣੀ ਮਾਡਲ ਬਣਾ ਦਿੱਤਾ ।

ਇਸ ਦੌਰਾਨ ਸਾਊਥ ਚੋਂ ਅਨੇਕਾਂ ਪ੍ਰਸਤਾਵ ਉਸਨੂੰ ਮਿਲੇ ਪਰ ਮਨਿੰਦਰ ਕੌਰ ਚਾਹੁੰਦੀ ਸੀ ਕਿ ਉਹ ਸ਼ੁਰੂਆਤ ਆਪਣੀ ਭਾਸ਼ਾ ਦੇ ਸਿਨੇਮੇ ਤੋਂ ਕਰੇ । ਮਨਿੰਦਰ ਕੌਰ ਗਿੱਲ ਨੂੰ ਅਚਾਨਕ ਮੀਟਿੰਗ ‘ਚ ਨਿਰਦੇਸ਼ਕ ਸ਼ਸ਼ੀਰਾਜ ਨੇ ਤੱਕਿਆ ਤਾਂ ਉਸ ਨਾਲ ਆਪਣੀ ਫ਼ਿਲਮ ‘ਵਿਆਹ ਦੇ ਵਾਜੇ’ ਦੀ ਗੱਲ ਕੀਤੀ । ‘ਵਿਆਹ ਦੇ ਵਾਜੇ’ ‘ਚ ਮਨਿੰਦਰ ਦਾ ਕਿਰਦਾਰ ਵੱਖਰਾ ਤੇ ਰੁਮਾਂਟਿਕ ਹੈ । ਉਹ ਖੁਸ਼ ਹੈ ਕਿ ਇਸ ਫਿਲਮ ‘ਚ ਚੋਟੀ ਦੇ ਅਦਾਕਾਰਾਂ ਨਾਲ ਉਸਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ । ਡਾਂਸ, ਐਕਸ਼ਨ, ਡਰਾਈਵਿੰਗ ਤੇ ਹੋਰ ਸਭ ਹੀਰੋਇਨ ਬਣਨ ਦੇ ਗੁਣ ਮਨਿੰਦਰ ‘ਚ ਮੌਜੂਦ ਹਨ ।

ਚੰਗੇ ਬੈਨਰ, ਵਧੀਆ ਵਿਸ਼ੇ, ਦਮਦਾਰ ਕਹਾਣੀਆਂ ਤੇ ਫਿਲਮਾਂ ਕਰ ਕਿ ਮਨਿੰਦਰ ਕੌਰ ਗਿੱਲ ਸਟਾਰ ਹੀਰੋਇਨ ਬਣਨ ਦੇ ਚਾਅ ਪੂਰੇ ਕਰਨਾ ਚਾਹੁੰਦੀ ਹੈ । ਉਸਦੇ ਭਵਿੱਖ ਲਈ ਸ਼ੁਭ-ਕਾਮਨਾਵਾਂ !

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: