Sun. Apr 21st, 2019

ਪੰਜਾਬੀ ਫ਼ਾਉਂਡੇਸ਼ਨ ਨੇ ਦਸਤਾਰ ਸਿਖਲਾਈ ਕੈਂਪ ਲਗਵਾਇਆ

ਪੰਜਾਬੀ ਫ਼ਾਉਂਡੇਸ਼ਨ ਨੇ ਦਸਤਾਰ ਸਿਖਲਾਈ ਕੈਂਪ ਲਗਵਾਇਆ

27-39

ਨਿਹਾਲ ਸਿੰਘ ਵਾਲਾ,27 ਜੁਲਾਈ (ਕੁਲਦੀਪ ਘੋਲੀਆ/ਸਭਾਜੀਤ ਪੱਪੂ): ਪੰਜਾਬ ਫ਼ਾਉਂਡੇਸ਼ਨ ਨਿਹਾਲ ਸਿੰਘ ਵਾਲਾ ਵੱਲੋਂ ਨਵੀਂ ਪੀੜ੍ਹੀ ਨੂੰ ਦਸਤਾਰ ਸਜਾਉਣ ਪ੍ਰਤੀ ਉੱਤਸ਼ਾਹਤ ਕਰਨ ਲਈ ਨਿਹਾਲ ਸਿੰਘ ਵਾਲਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਲਗਾਇਆ ਗਿਆ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ।ਗੁਰਦਵਾਰਾ ਦੂਖ ਨਿਵਾਰਨ ਸਾਹਿਬ ਨਿਹਾਲ ਸਿੰਘ ਵਾਲਾ ਵਿਖੇ ਦਸਤਾਰ ਸਿਖਲਾਈ ਅਤੇ ਦਸਤਾਰ ਮੁਕਾਬਲਿਆਂ ਸਮੇਂ ਮੌਜੂਦ ਇਕੱਠ ਨੂੰ ਦਸਤਾਰ ਦੀ ਮਹੱਤਤਾ ਬਾਰੇ ਬੋਲਦਿਆਂ ਪ੍ਰਿੰਸੀਪਲ ਸੁਖਮੰਦਰ ਸਿੰਘ ਖਹਿਰਾ ,ਡਾ.ਨਵਦੀਪ ਜੋੜਾ ਨੇ ਕਿਹਾ ਕਿ ਦਸਤਾਰ ਸਿੱਖ ਦੀ,ਪੰਜਾਬੀਅਤ ਦੀ ਪਹਿਚਾਨ ਹੈ,ਪੱਗ ਸਾਡਾ ਮਾਣ ਸਨਮਾਨ ਅਤੇ ਈਮਾਨ ਹੈ ਸਾਨੂੰ ਹਮੇਸ਼ਾਂ ਆਪਣੀ ਤੇ ਲੋਕਾਂ ਦੀ ਪੱਗ ਦਾ ਖਿਆਲ ਰੱਖਣਾ ਚਾਹੀਦਾ ਹੈ। ਹਰਵਿੰਦਰ ਸਿੰਘ ਬਰਨਾਲਾ,ਰਮਨਦੀਪ ਸਿੰਘ,ਮੱਖਣ ਸਿੰਘ,ਜਸ਼ਨਦੀਪ ਸਿੰਘ ,ਜਸ਼ਨਦੀਪ ਸਿੰਘ ਤੇ ਸਿੰਮਾ ਸਿੰਘ ਨੇ ਸੋਹਣੀ ਦਸਤਾਰ ਬੰਨਣ ਦੇ ਗੁਰ ਦੱਸੇ । ਸ਼ਾਮ ਨੂੰ ਹੋਏ ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਇਸ ਸਮੇਂ ਜਗਦੀਪ ਸਿੰਘ ਗਟਰਾ , ਰੂਪ ਲਾਲ ਮਿੱਤਲ,ਭੂਸ਼ਨ ਜੈਨ,ਸਵਰਨ ਸਿੰਘ ਡੋਗਰ,ਹਰਜਿੰਦਰ ਕੌਰ,ਬਲਜੀਤ ਕੌਰ,ਪਲਵਿੰਦਰ ਕੌਰ ,ਸੁਖਦੇਵ ਸਿੰਘ ਨੰਬਰਦਾਰ ਨੇ ਜੇਤੂ ਰਹੇ ਨੌਜਵਾਨਾਂ ਨੂੰ ਸਨਮਾਨਤ ਕੀਤਾ ਅਤੇ ਵਧੀਆ ਕਾਰਜ ਲਈ ਫ਼ਾਊਂਡੇਸ਼ਨ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਪੰਜਾਬੀ ਫ਼ਾਊਂਡੇਸ਼ਨ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਸਿੱਧੂ,ਅਮਰਿੰਦਰ ਸਿੰਘ ਮਾਨ,ਅਮਰਜੀਤ ਸਿੰਘ ਬੱਬੂ ,ਸੁਰਜੀਤ ਸਿੰਘ ਗਾਹਲਾ,ਰਾਜਵਿੰਦਰ ਰੌਂਤਾ,ਗੁਰਪ੍ਰੀਤ ਸਿੰਘ ਬਰਾੜ,ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ,ਸੁਖਦੇਵ ਲੱਧੜ,ਹਰਪ੍ਰ੍ਰੀਤ ਸਿੰਘ ਨਿਹਾਲ ਸਿੰਘ ਵਾਲਾ,ਕੁਲਦੀਪ ਸਿੰਘ,ਗੁਰਲਾਲ ਸਿੰਘ,ਦੇਵ ਰਾਜ ਆਦਿ ਸਮੇਤ ਨਿਹਾਲ ਸਿੰਘ ਵਾਲਾ ਅਤੇ ਇਲਾਕੇ ਦੇ ਪਤਵੰਤੇ ਮੌਜੂਦ ਸਨ। ਫ਼ਾਉਂਡੇਸ਼ਨ ਵੱਲੋਂ ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: