ਪੰਜਾਬੀ ਸੰਗੀਤਕ ‘ਤੇ ਫਿਲਮੀ ਖੇਤਰ ਨਾਲ ਸਬੰਧਿਤ ਵੈਬਸਾਈਟ ‘ਪਾਲੀਵੁੱਡ ਪੋਸਟ’ ਗਿੱਪੀ ਗਰੇਵਾਲ ਵਲੋਂ ਲਾਂਚ

ss1

ਪੰਜਾਬੀ ਸੰਗੀਤਕ ‘ਤੇ ਫਿਲਮੀ ਖੇਤਰ ਨਾਲ ਸਬੰਧਿਤ ਵੈਬਸਾਈਟ ‘ਪਾਲੀਵੁੱਡ ਪੋਸਟ’ ਗਿੱਪੀ ਗਰੇਵਾਲ ਵਲੋਂ ਲਾਂਚ

ਚੰਡੀਗੜ੍ਹ, 26 ਸਤੰਬਰ (ਪੱਤਰ ਪ੍ਰੇਰਕ)- ਪੰਜਾਬੀ ਸੰਗੀਤਕ ਤੇ ਫਿਲਮੀ ਖੇਤਰ ‘ਚ ਹਰ ਦਿਨ ਦੀਆਂ ਤਾਜ਼ਾ ਗਤੀਵਿਧੀਆਂ, ਅਹਿਮ ਖਬਰਾਂ ਅਤੇ ਕਲਾਕਾਰਾਂ ਤੇ ਫਿਲਮੀ ਅਦਾਕਾਰਾਂ ਦੀ ਨਿੱਜੀ ਜਿੰਦਗੀ ਬਾਰੇ ਜਾਣਕਾਰੀ ਦਿੰਦੀ ਵੈਬਸਾਈਟ ‘ਪਾਲੀਵੁੱਡ ਪੋਸਟ’ ਸਟਾਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵਲੋਂ ਰਿਲੀਜ਼ ਕੀਤੀ ਗਈ। ਇਸ ਦੌਰਾਨ ਗਿੱਪੀ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਹੁਣ ਲੋਕ ਪ੍ਰ੍ਰਿੰਟ ਮੀਡੀਆ ਤੇ ਇਲੈਕਟਰੋਨਿਕ ਮੀਡੀਆ ਦੇ ਨਾਲਨਾਲ ਸੋਸ਼ਲ ਮੀਡੀਆ ਨੂੰ ਵੀ ਵਧੇਰੇ ਤਰਜੀਹ ਦੇ ਰਹੇ ਹਨ।ਉਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਵੈਬਸਾਈਟਸ ਵੀ ਇਕ ਬਹੁਤ ਹੀ ਵਧੀਆ ਸਾਧਨ ਹੈ ਤੇ ਅੱਜ ਲੱਖਾਂ ਲੋਕ ਸਿੱਧੇ ਰੂਪ ‘ਵ ਇਨਾਂ ਵੈਬਸਾਈਟਸ ਨਾਲ ਜੁੜੇ ਹੋਏ ਹਨ। ਉਨਾਂ ਅੱਗੇ ਦੱਸਿਆ ਕਿ ਉਨਾਂ ਦੇ ਮਿੱਤਰ ਹਰਜਿੰਦਰ ਜਵੰਦਾ ਪਿਛਲੇ ਪੰਜ ਸਾਲ ਤੋਂ ਫਿਲਮੀ ਤੇ ਸੱਭਿਆਚਾਰਕ ਪੱਤਰਕਾਰ ਵਜੋਂ ਇੰਡਸਟਰੀ ‘ਚ ਚੰਗਾ ਨਮਾਣਾ ਖੱਟ ਰਹੇ ਹਨ ਤੇ ਹੁਣ ਉਨਾਂ ਵਲੋਂ ਆਪਣੀ ਸ਼ੁਰੂ ਕੀਤੀ ਗਈ ਇਸ ‘ਪਾਲੀਵੁੱਡ ਪੋਸਟ’ ਵੈਬਸਾਈਟ ਸਦਕਾ ਇੰਡਸਟਰੀ ‘ਚ ਉਨਾਂ ਦਾ ਨਾਂਅ ਹੋਰ ਵੀ ਉੱਚਾ ਹੋਵੇਗਾ।ਇਸ ਮੌਕੇ ਫਿਲਮ ਪ੍ਰੋਡਿਊਸਰ ਤੇ ਏ.ਬੀ ਪ੍ਰੋਡਕਸ਼ਨ ਦੇ ਮਾਲਕ ਭਾਨਾ ਐੱਲ.ਏ, ਮਸ਼ਹੂਰ ਅਦਾਕਾਰ ਜੱਗੀ ਸਿੰਘ, ਡਾਇਰੈਕਰ ਤੇ ਅਦਾਕਾਰ ਹਰਿੰਦਰ ਭੁੱਲਰ ਅਤੇ ਅਮਾਨ ਅਲਾਹੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *