ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਤੇ ਕਰਵਾਏ ਮੁਕਾਬਲੇ ਵਿੱਚ ਸੰਗਤਪੁਰਾ ਸ.ਪ.ਸ. ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਤੇ ਕਰਵਾਏ ਮੁਕਾਬਲੇ ਵਿੱਚ ਸੰਗਤਪੁਰਾ ਸ.ਪ.ਸ. ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ

26-news-lehra-03ਲਹਿਰਾਗਾਗਾ, 27 ਅਕਤੂਬਰ (ਕੁਲਵੰਤ ਛਾਜਲੀ) ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੁੰ ਸਪਰਪਿਤ ਪੰਜਾਬ ਪੱਧਰੀ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿਚੇ ਕਰਵਾਏ ਗਏ ਇਨ੍ਹਾਂ ਮੁਕਬਲਿਆਂ ਦੇ ਲੇਖ ਰਚਨਾ ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰ ਗੁਰਚਰਨ ਸਿੰਘ ਨੇ ਪੰਜਾਬ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਵਿਦਿਆਰਥਣ ਨੂੰ ਪਿੰਡ ਦੀ ਪੰਚਾਇਤ, ਸਮਾਧ ਕਮੇਟੀ, ਸਕੂਲ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥਣ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ। ਇਸ ਉਪਰੰਤ ਵਿਸ਼ੇਸ਼ ਤੌਰ ਤੇ ਪੁੱਜੇ ਸੀ.ਐਚ.ਟੀ. ਗੁਰਚਰਨ ਸਿੰਘ ਸਿੱਧੂ ਨੇ ਵੀ ਵਿਦਿਆਰਥਣ ਨੂੰ ਨਕਦ ਰਾਸ਼ੀ ਤੇ ਮੂਮੈਂਟੋ ਦੇ ਕੇ ਸਨਮਾਨਿਆ। ਇਸ ਮੌਕੇ ਤੇ ਸਮਾਧ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਭੋਲਾ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਸੁਖਤਾਰ ਸਿੰਘ ਸਕੂਲ ਕਮੇਟੀ ਚੇਅਰਮੈਨ ਹਰਪਾਲ ਸਿੰਘ ਨੇ ਕਿਹਾ ਕਿ ਇਸ ਵਿਦਿਆਰਥਣ ਨੇ ਸੂਬੇ ਪੱਧਰੀ ਮੁਕਾਬਲਿਆਂ ਵਿਚੋਂ ਦੂਜਾ ਸਥਾਨ ਹਾਸਲ ਕਰਨ ਪਿੱਛੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਅਧਿਆਪਕਾਂ ਨੁੰ ਵਿਸ਼ਵਾਸ ਦੁਆਇਆ ਕਿ ਸਕੂਲ ਅਤੇ ਵਿਦਿਆਰਥੀਆਂ ਦੇ ਸਹਿਯੋਗ ਲਈ ਪਿੰਡ ਵਾਸੀ ਹਰ ਮਦਦ ਲਈ ਤਿਆਰ ਹਨ। ਸਕੂਲ ਦੇ ਹੈੱਡ ਮਾਸਟਰ ਕਿਰਨਪਾਲ ਸਿੰਘ ਗਾਗਾ ਨੇ ਸਨਮਾਨ ਸਮਾਰੋਹ ਵਿਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਵਲੋਂ ਭਾਗ ਲੈਣਾਂ ਵੱਡੀ ਪ੍ਰਾਪਤੀ ਹੈ। ਇਸ ਨਾਲ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਵਧ ਜਾਂਦੀ ਹੈ ਤੇ ਵਿਦਿਆਰਥੀ ਹੋਰ ਬਹੁਤ ਕੁਝ ਸਿੱਖਦੇ ਹਨ। ਇਸ ਮੌਕੇ ਤੇ ਕੈਪਟਨ ਸੁਖਚੰਦ ਸਿੰਘ, ਸੰਦੀਪ ਸਿੰਘ, ਮਹਿੰਦਰ ਸਿੰਘ ਪੰਚ, ਗੁਰਮੀਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਜ਼ਸਵਿੰਦਰ ਸਿੰਘ, ਨਰਿਦਰ ਕੌਰ, ਮਲਕੀਤ ਕੌਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: