Wed. May 22nd, 2019

ਪੰਜਾਬੀ ਸੂਬਾ ਪੰਜਾਬੀਆਂ ਵੱਲੋਂ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਆਇਆ ਦਰਬਾਰਾ ਸਿੰਘ ਗੁਰੂ

ਪੰਜਾਬੀ ਸੂਬਾ ਪੰਜਾਬੀਆਂ ਵੱਲੋਂ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਆਇਆ ਦਰਬਾਰਾ ਸਿੰਘ ਗੁਰੂ
ਸਾਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਅਤੇ ਆਦਰ ਕਰਨਾ ਚਾਹੀਦਾ ਹੈ

untitled-3ਬਰਨਾਲਾ, 25 ਅਕਤੂਬਰ (ਗੁਰਭਿੰਦਰ ਗੁਰੀ) ਜ਼ਿਲੇ ਵਿੱਚ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਅੱਜ ਰਾਜ ਪੱਧਰੀ ਸਾਹਿਤ ਪੁਸਤਕ ਪ੍ਰਦਰਸ਼ਨੀ ਅਤੇ ਪੇਪਰ ਰੀਡਿੰਗ ਮੁਕਾਬਲਿਆਂ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਪ੍ਰਮੁੱਖ ਸਕੱਤਰ ਸ. ਦਰਬਾਰਾ ਸਿੰਘ ਗੁਰੂ ਨੇ ਸਥਾਨਕ ਸਾਂਤੀ ਹਾਲ ਰਾਮ ਬਾਗ ਵਿਖੇ ਕੀਤਾ। ਜਿਸ ਵਿੱਚ ਸੂਬੇ ਦੇ 16 ਜਿਲਿਆਂ ਨੇ ਭਾਗ ਲਿਆ।
ਇਸ ਦੌਰਾਨ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਆਏ ਸਮੂਹ ਵਿਦਿਆਰਥੀਆਂ ਨੂੰ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਦੀ ਵਧਾਈ ਦਿੰਦਿਆ ਸ. ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਪੰਜਾਬੀ ਸੂਬਾ ਪੰਜਾਬੀਆਂ ਵੱਲੋਂ ਬਹੁਤ ਵੱਡੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਮਿਤੀ 1 ਨਵੰਬਰ, 1966 ਨੂੰ ਹੋਂਦ ਵਿੱਚ ਆਇਆ ਸੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਦੱਸਦਿਆ ਉਹਨਾਂ ਕਿਹਾ ਕਿ ਸਾਨੂੰ ਸਾਡੇ ਪੰਜਾਬੀ ਹੋਣ ਤੇ ਮਾਣ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਾਰਾ ਸਰਕਾਰੀ ਕੰਮ ਪੰਜਾਬੀ ਭਾਸ਼ਾ ਵਿੱਚ ਹੋਣਾ ਸ਼ੁਰੂ ਹੋ ਚੁੱਕਿਆ ਹੈ, ਜਿਸ ਦੀ ਸਭ ਤੋ ਵੱਡੀ ਦੇਣ ਸਾਡੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੀ ਹੈ ਜ਼ਿਨਾਂ ਨੇ ਪੰਜਾਬੀਅਤ ਨੂੰ ਅੱਗੇ ਵਧਾਇਆ।

         ਇਸ ਮੌਕੇ ਸ. ਗੁਰੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਅਤੇ ਆਦਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਖ਼ਤ ਮਿਹਨਤ, ਲਗਨ ਅਤੇ ਪ੍ਰਾਮਤਮਾ ਵਿੱਚ ਭਰੋਸਾ ਰੱਖਣ ਨਾਲ ਸਾਡੇ ਅਜੋਕੇ ਅਜਿਹੇ ਕੰਮ ਹੋ ਜਾਂਦੇ ਹਨ, ਜ਼ਿਨਾਂ ਦੀ ਸਾਨੂੰ ਉਮੀਦ ਵੀ ਨਹੀ ਹੁੰਦੀਂ। ਉਹਨਾਂ ਕਿਹਾ ਕਿ ਜੇਕਰ ਵਿਦਿਆਰਥੀ ਜੀਵਨ ਦੇ ਵਿੱਚ ਹੀ ਸਾਡੇ ਟੀਚੇ ਮਿੱਥੇ ਜਾਂਦੇ ਹਨ ਤਾਂ ਇਸ ਦੇ ਨਤੀਜੇ ਸਾਨੂੰ ਭਵਿੱਖ ਵਿੱਚ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੀ ਯਾਦਦਾਸ਼ਤ ਸ਼ਕਤੀ ਵਧਾਉਣੀ ਚਾਹੀਦੀ ਹੈ, ਕਿਉਂਕਿ ਕੰਪਿਊਟਰ, ਮੋਬਾਇਲ ਅਤੇ ਗੂਗਲ ਫ਼ੇਲ ਹੋ ਸਕਦੇ ਹਨ, ਪਰ ਸਾਡਾ ਦਿਮਾਗ ਕਦੇ ਵੀ ਫ਼ੇਲ ਨਹੀ ਹੋ ਸਕਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀ ਏ ਟੂ ਡੀ ਸੀ ਸ੍ਰੀ ਰਾਜੇਸ਼ ਕੁਮਾਰ, ਜ਼ਿਲਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ, ਉਪ ਜ਼ਿਲਾ ਸਿੱਖਿਆ ਅਫ਼ਸਰ ਸੁਭਾਸ਼ ਚੰਦਰ, ਜ਼ਿਲਾ ਸਾਇੰਸ ਸੁਪਰਵਾਈਜ਼ਰ ਆਰ ਪੀ ਸਿੰਘ, ਉਮ ਪ੍ਰਕਾਸ ਗਾਸੋ, ਜ਼ਿਲਾ ਪ੍ਰਧਾਨ ਭਾਜਪਾ ਗੁਰਮੀਤ ਬਾਵਾ, ਤੇਜਾ ਸਿੰਘ ਤਿਲਕ, ਭੁਪਿੰਦਰ ਸਿੰਘ ਬੇਦੀ, ਰਾਮ ਸਰੂਪ ਸਰਮਾਂ, ਰਾਹੂਲ ਰੁਪਾਲ, ਤਰਸਪਾਸਲ ਕੌਰ, ਕੰਵਲਜੀਤ ਭੱਠਲ, ਨਿਰਮਲ ਸਿੰਘ ਨਿੰਮਾ, ਪਰਗਟ ਸੇਖਾ, ਡਾ. ਐਸ ਐਸ ਭੱਠਲ, ਭੋਲਾ ਸਿੰਘ ਸੰਘੇੜਾ, ਤਰਸੇਮ, ਮੇਜਰ ਸਿੰਘ ਗਿੱਲ, ਦਰਸ਼ਨ ਸਿੰਘ ਚੀਮਾ, ਪਰਮਜੀਤ ਸਿੰਘ ਮਾਨ, ਜੀ ਐਸ ਗਿੱਲ, ਬਸੰਤ ਰਤਨ, ਜਗਤਾਰ ਸਿੰਘ, ਤਾਰਾ ਸਿੰਘ ਮਹਿਤਾ, ਦਰਸ਼ਨ ਗੁਰੂ, ਚਰਨ ਕੌਂਸ਼ਲ, ਰਾਜਿੰਦਰ ਸ਼ੌਂਕੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: